ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਯੂਨੀਵਰਸਿਟੀ ਨੇ ਕਰਵਾਏ ਪ੍ਰਸ਼ੋਨਤਰੀ ਮੁਕਾਬਲੇ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਯੂਨੀਵਰਸਿਟੀ ਨੇ ਕਰਵਾਏ ਪ੍ਰਸ਼ੋਨਤਰੀ ਮੁਕਾਬਲੇ
ਬੀ ਬੀ ਕੇ ਡੀ ਏ ਵੀ ਕਾਲਜ ਦੀ ਵਿਦਿਆਰਥਣ ਰਹੀ ਪਹਿਲੇ ਸਥਾਨ ਉਤੇ
ਅੰਮ੍ਰਿਤਸਰ, 19 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਆਨ-ਲਾਇਨ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ। ਇਤਹਾਸ ਵਿਭਾਗ ਦੇ ਮੁੱਖੀ ਡਾ ਅਮਨਦੀਪ ਬੱਲ ਨੇ ਦੱਸਿਆ ਕਿ ਡਾ. ਹਰਨੀਤ ਕੌਰ ਦੀ ਅਗਵਾਈ ਹੇਠ ਉਲੀਕੇ ਗਏ ਇਸ ਪ੍ਰਸ਼ਨੋਤਰੀ ਮੁਕਾਬਲੇ ਵਿਚ 900 ਦੇ ਕਰੀਬ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਹ ਸਾਰੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿਚੋਂ ਸ਼ਾਮਿਲ ਹੋਏ ਸਨ। ਉਨਾਂ ਦੱਸਿਆ ਕਿ ਪ੍ਰਸ਼ੋਨਤਰੀ ਮੁਕਾਬਲਾ ਵੀ ਗੁਰੂ ਸਾਹਿਬ ਦੇ ਜੀਵਨ, ਸਿੱਖਿਆ, ਸਿਧਾਂਤ ਅਤੇ ਬਾਣੀ ਉਤੇ ਹੀ ਕੇਂਦਰਤ ਸੀ।
ਉਨਾਂ ਦੱਸਿਆ ਕਿ ਡਾ. ਸ਼ੈਫਾਲੀ, ਡਾ. ਭਰਤਬੀਰ ਅਤੇ ਡਾ. ਮੁਹੱਬਤ ਸਿੰਘ ਵੱਲੋਂ ਬੜੇ ਹੀ ਯੋਜਨਾਬੱਧ ਢੰਗ ਨਾਲ ਕਰਵਾਏ ਗਏ ਇਸ ਮੁਕਾਬਲੇ ਵਿਚੋਂ ਬੀ ਬੀ ਕੇ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਸਵੀਟੀ ਪਹਿਲੇ ਸਥਾਨ ਉਤੇ ਰਹੀ, ਜਦਕਿ ਗੁਰੂ ਨਾਨਕ ਸਟੱਡੀ ਵਿਭਾਗ ਦਾ ਵਿਦਿਆਰਥੀ ਦਿਦਾਰ ਸਿੰਘ ਦੂਸਰੇ ਸਥਾਨ ਉਤੇ ਰਿਹਾ। ਫਤਿਹਗੜ ਚੂੜੀਆਂ ਦੇ ਪੰਡਤ ਮੋਹਨ ਲਾਲ ਐਸ ਡੀ ਕਾਲਜ ਦਾ ਵਿਦਿਆਰਥੀ ਸ਼ੁਭਕਰਮਨ ਸਿੰਘ ਇਸ ਮੁਕਾਬਲੇ ਵਿਚ ਤੀਸਰੇ ਸਥਾਨ ਉਤੇ ਰਿਹਾ। ਉਨਾਂ ਕਿਹਾ ਕਿ ਭਵਿੱਖ ਵਿਚ ਹੀ ਅਸੀਂ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮ ਸਬੰਧੀ ਵੱਖ-ਵੱਖ ਤਰਾਂ ਦੇ ਪ੍ਰੋਗਰਾਮ ਉਲੀਕਾਂਗੇ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ।