ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ- ਭਾਈ ਬਲਵੀਰ ਸਿੰਘ ਨਥੇਹੇ ਵਾਲੇ

ss1

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ- ਭਾਈ ਬਲਵੀਰ ਸਿੰਘ ਨਥੇਹੇ ਵਾਲੇ

26-42
ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਜਹਾਂਗੀਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਹੁਮ ਵਰਨਾਂ ਦੇ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜਣ ਅਤੇ ਅਗਨ ਭੇਂਟ ਕਰਨ ਦੀ ਵਾਪਰੀ ਮੰਦਭਾਗੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਅਤੇ ਉੱਘੇ ਸਮਾਜ ਸੇਵਕ ਭਾਈ ਬਲਵੀਰ ਸਿੰਘ ਨਥੇਹੇ ਵਾਲਿਆਂ ਨੇ ਇਸ ਘਟਨਾ ਨੂੰ ਕਿਸੇ ਗੁੱਝੀ ਸਾਜਿਸ਼ ਦਾ ਸਿੱਟਾ ਕਰਾਰ ਦਿੰਦਿਆਂ ਆਪਣੇ ਪ੍ਰਤੀਕਰਮ ਵਿਚ ਆਖਿਆ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਅਮਨ ਚੈਨ ਭੰਗ ਕਰਨ ਅਤੇ ਭਾਈਚਾਰਕ ਏਕਤਾ ਨੂੰ ਤਾਰ ਤਾਰ ਕਰਨ ਲਈ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਜੇ ਤਾਂ ਬਰਗਾੜੀ ਘਟਨਾ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਅਤੇ ਫਿਰ ਨਿੰਦਣਯੋਗ ਘਟਨਾ ਵਾਪਰ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰਦੁਆਰਾ ਪ੍ਰਬੰਧਕਾਂ ਦੀ ਲਾਪਰਵਾਹੀ ਵੀ ਇਸ ਦਾ ਕਾਰਨ ਹੈ ਉੱਥੇ ਅਜੇ ਤੱਕ ਬਰਗਾੜੀ ਕਾਂਡ ਦੇ ਦੋਸ਼ੀਆਂ ਦਾ ਨਾ ਫੜ੍ਹੇ ਜਾਣਾ ਵੀ ਇਸੇ ਕੜੀ ਦਾ ਇਕ ਹਿੱਸਾ ਹੈ। ਭਾਈ ਸਾਹਿਬ ਨੇ ਕਿਹਾ ਕਿ ਉਹ ਸਭ ਧਰਮਾਂ ਦਾ ਆਦਰ ਕਰਦੇ ਹਨ ਅਤੇ ਉਹ ਮਲੇਰਕੋਟਲਾ ਵਿਖੇ ਸ੍ਰੀ ਕੁਰਾਨ ਸ਼ਰੀਫ਼ੳਮਪ; ਦੀ ਬੇਅਦਬੀ ਤੋਂ ਵੀ ਚਿੰਤਿਤ ਹਨ। ਗੀਤਾ ਹੋਵੇ ਜਾਂ ਬਾਈਬਲ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਮਲੇਰਕੋਟਲਾ ਕਾਂਡ ਦੇ ਦੋਸ਼ੀਆਂ ਵਾਂਗ ਬਰਗਾੜੀ ਅਤੇ ਜਹਾਂਗੀਰ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਵੀ ਗ੍ਰਿਫ਼ੳਮਪ;ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਧਾਰਮਿਕ ਭਾਵਨਾਵਾਂ ਦੇ ਆਹਤ ਹੋਣ ਨਾਲ ਵਲੂੰਧਰੇ ਹੋਏ ਹਿਰਦੇ ਕੁੱਝ ਸਕੂਨ ਮਹਿਸੂਸ ਕਰ ਸਕਣ।

Share Button

Leave a Reply

Your email address will not be published. Required fields are marked *