ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਪ੍ਰਚਾਰ ਚ’ ਲਿਆਵਾਂਗੇ ਤੇਜੀ-:ਪ੍ਰੋਫ: ਕਿਰਪਾਲ ਸਿੰਘ ਬਡੂੰਗਰ

ss1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਪ੍ਰਚਾਰ ਚ’ ਲਿਆਵਾਂਗੇ ਤੇਜੀ-:ਪ੍ਰੋਫ: ਕਿਰਪਾਲ ਸਿੰਘ ਬਡੂੰਗਰ

ਇਨ੍ਹਾਂ ਘਟਨਾਵਾਂ ਪਿੱਛੋਂ ਅਸਤੀਫੇ ਦੇਣੇ ਕੋਈ ਸਾਰਥਿਕ ਹੱਲ ਨਹੀਂ ਹੈ-: ਪ੍ਰੋਫ:ਬਡੂੰਗਰ

2-dec-pradhan-photoਸ੍ਰੀ ਅਨੰਦਪੁਰ ਸਾਹਿਬ, 2 ਦਸੰਬਰ ( ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ): ਸੂਬੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਚਿੰਤਾਜਨਕ ਵਿਸ਼ਾ ਹੈ, ਜਿਸਦੇ ਹੱਲ ਲਈ ਅਸੀ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ , ਗ੍ਰੰਥੀ ਸਿੰਘਾਂ ਆਦਿ ਦੀਆਂ ਟੀਮਾਂ ਬਣਾਕੇ ਪਿੰਡ ਪਿੰਡ ਪ੍ਰਚਾਰ ਲਈ ਭੇਜਣ ਦੇ ਉਪਰਾਲੇ ਕਰਾਂਗੇ , ਜੋ ਲੋਕਾਂ ਨੂੰ ਇਸ ਸਬੰਧੀ ਆਪਣੇ ਪ੍ਰਚਾਰ ਰਾਹੀਂ ਸੁਚੇਤ ਕਰਨਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿ੍ਰਪਾਲ ਸਿੰਘ ਬਡੂੰਗਰ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋ: ਬਡੂੰਗਰ ਅੱਜ ਇੱਥੇ ਕਈ ਜਿਲ੍ਹਿਆਂ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ , ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਗੁ: ਸਾਹਿਬਾਨਾਂ ਦੇ ਮੈਨੇਜਰਾਂ ਅਤੇ ਮੀਤ ਮੈਨੇਜਰਾਂ , ਗ੍ਰੰਥੀ ਸਿੰਘਾਂ ਅਤੇ , ਸਕੂਲਾਂ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨਾਂ ਨਾਲ ਧਰਮ ਪ੍ਰਚਾਰ ਨੂੰ ਕਿਵੇਂ ਤੇਜ ਕੀਤਾ ਜਾਵੇ ਸਬੰਧੀ ਵਿਸ਼ੇਸ਼ ਮੀਟਿੰਗ ਕਰਨ ਲਈ ਇੱਥੇ ਆਏ ਹੋਏ ਸਨ। ਪਿਛਲੇ ਸਮੇਂ ਦੋਰਾਨ ਸੂਬੇ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਚ’ ਅਸਫਲ ਸਿੱਧ ਹੋਈ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜਾਹਿਰ ਕਰਨ ਵਾਲੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਆਪਣੇ ਅਸਤੀਫੇ ਦਿੱਤੇ ਗਏ ਸਨ , ਉਹ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਹਨ ਜਾਂ ਨਹੀਂ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਅਸਤੀਫੇ ਉਨ੍ਹਾਂ ਮੈਂਬਰਾਂ ਨੇ ਮੇਰੇ ਪ੍ਰਧਾਨ ਬਣਨ ਤੋਂ ਪਹਿਲਾਂ ਦਿੱਤੇ ਸਨ , ਜਿਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪ੍ਰੰਤੂ ਅਗਰ ਅਜਿਹਾ ਕੁਝ ਹੁਣ ਵਾਪਰਦਾ ਹੈ ਤਾਂ ਮੈਂ ਖੁਦ ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲ ਜਾ ਕੇ ਇਸ ਸਮੱਸਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗਾਂ, ਕਿਉਂਕਿ ਅਜਿਹੇ ਗੰਭੀਰ ਮਸਲਿਆਂ ਉਪਰੰਤ ਅਸਤੀਫੇ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ। ਗੁ: ਸਾਹਿਬਾਨਾਂ ਚ’ ਵੱਡੀ ਗਿਣਤੀ ਰੁਮਾਲੇ ਸਾਹਿਬ ਇਕੱਠੇ ਹੋਣ ਅਤੇ ਉਨ੍ਹਾਂ ਦੀ ਕੋਈ ਸਾਂਭ ਸੰਭਾਲ ਨਾਂ ਹੋਣ ਦੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਸੀ ਤਾਂ ਮੈਂ ਉਦੋਂ ਸਾਰੇ ਰੁਮਾਲੇ ਸਾਹਿਬ , ਦਰੀਆਂ , ਖੇਸ ਆਦਿ ਜੋ ਸਾਰੇ ਵੱਡੇ ਗੁ: ਸਾਬਿਾਨਾਂ ਚ’ ਬੜੀ ਵੱਡੀ ਤਾਦਾਦ ਵਿੱਚ ਪਏ ਹੋਏ ਸਨ ਨੁੰ ਦੂਰ ਦੁਰੇਡੇ ਵਾਲੇ ਪਿੰਡਾਂ ਦੇ ਛੋਟੇ ਗੁ: ਸਾਹਿਬਾਨਾਂ ਚ’ ਜਿੱਥੇ ਆਮਦਨੀ ਦੇ ਕੋਈ ਵੱਡੇ ਸਾਧਨ ਨਹੀਂ ਹਨ ਵਿਖੇ ਭੇਜ ਦਿੱਤੇ ਸਨ ਤੇ ਹੁਣ ਵੀ ਅਜਿਹਾ ਹੀ ਕੀਤਾ ਜਾਵੇਗਾ । ਇਸ ਮੋਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ , ਦਲਜੀਤ ਸਿੰਘ ਭਿੰਡਰ , ਪਰਮਜੀਤ ਸਿੰਘ ਖੇੜਾ , ਅਜਮੇਰ ਸਿੰਘ ਲੱਖੇਵਾਲ , ਬੀਬੀ ਰਣਜੀਤ ਕੋਰ ਮਾਹਿਲਪੁਰੀ , ਚਰਨ ਸਿੰਘ ਆਲਮਗੀਰ , ਵਰਿੰਦਰ ਸਿੰਘ ( ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ) ਤੋਂ ਇਲਾਵਾ ਪਿ੍ਰੰਸੀਪਲ ਸੁਰਿੰਦਰ ਸਿੰਘ , ਮੈਨੇਜਰ ਮੁਖਤਿਆਰ ਸਿੰਘ , ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ , ਸੂਚਨਾ ਅਫਸਰ ਹਰਦੇਵ ਸਿੰਘ , ਮਨਜਿੰਦਰ ਸਿੰਘ ਬਰਾੜ ਆਦਿ ਹਾਜਿਰ ਸਨ ।

Share Button