Mon. Oct 14th, 2019

ਸ੍ਰੀ ਗੁਰੂ ਗੌਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਨੂੰ ਬਦਨਾਮ ਕਰਨਾਂ ਬੰਦ ਕੀਤਾ ਜਾਵੇ: ਮੁੱਖੀ ਦਮਦਮੀ ਟਕਸਾਲ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

ਜਿਨ੍ਹਾਂ ਲੋਕਾਂ ਦਾ ਜਿਨ੍ਹਾਂ ਨਾਲ ਟਕਰਾਓ ਹੈ ਉਨ੍ਹਾਂ ਨਾਲ ਸਿੱਧੇ ਤੌਰ ਤੇ ਸੁਚਾਰੂ ਤਰੀਕੇ ਨਾਲ ਨਜਿੱਠਣ ਪਰ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਨੂੰ ਬਦਨਾਮ ਕਰਨਾਂ ਬੰਦ ਕੀਤਾ ਜਾਵੇ: ਮੁੱਖੀ ਦਮਦਮੀ ਟਕਸਾਲ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

ਮਿਲਾਨ 16 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋ): ਦਮਦਮੀ ਟਕਸਾਲ ਦੇ ਮੁੱਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਚਾਰ ਦਮਦਮੀ ਟਕਸਾਲ ਸਗਰਾਵਾਂ (ਇਟਲੀ) ਦੇ ਬੁਲਾਰੇ ਅਤੇ ਪ੍ਰੈਸ ਸਕੱਤਰ ਭਾਈ ਲਾਲ ਸਿੰਘ ਅਲੇਸਾਂਦਰੀਆ ਨੇਂ ਪ੍ਰੈਸ ਨਾਲ ਸਾਂਝੇ ਕੀਤੇ ਕਿ ਸਿੰਘ ਸਾਹਿਬ ਨੇਂ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਹੈ। ਕਿ ਜਿਨ੍ਹਾਂ ਨੇਂ ਸ੍ਰੀ ਗੌਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਲਈ ਕਿਸੇ ਵੀ ਪਾਸਿਓ ਕੋਈ ਕਸਰ ਨਹੀਂ ਛੱਡੀ, ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਆਪਸ ਵਿਚ ਰੰਜਸ਼ ਜਾਂ ਟਕਰਾਉ ਹੈ ਤਾਂ ਉਹ ਆਪਸ ਵਿਚ ਸਿੱਧੇ ਤੌਰ ਤੇ ਸੁਚਾਰੂ ਢੰਗ ਨਾਲ ਨਜਿੱਠਣ ਪਰ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਨ । ਦਮਦਮੀ ਟਕਸਾਲ ਮੁੱਖੀ ਨੇ ਕਿਹਾ ਕਿ ਸਾਡੇ ਲਈ ਗੁਰੂ ਸਾਹਿਬਾਂ ਦੇ ਦਿੱਤੇ ਹੋਏ ਸਿਧਾਂਤਾਂ ਅਨੁਸਾਰ ਗੁਰਮਤਿ ਦੇ ਦਾਇਰੇ ਵਿਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੋੜਣ ਵਾਲੀ ਹਰ ਜਥੇਬੰਦੀ, ਹਰ ਪ੍ਰਚਾਰਕ ਸਤਿਕਾਰਯੋਗ ਹੈ । ਅਸੀਂ ਪੰਥਕ ਏਕਤਾ ਦੇ ਹਾਮੀ ਹਾਂ, ਪਰ ਏਕਤਾ ਇਕ ਦੂਜੇ ਉਪਰ ਤੋਹਮਤਾਂ ਲਾ ਕੇ ਨਹੀਂ ਹੋਣੀ ।
ਪਿਆਰ ਨਾਲ ਤਾਂ, ਪਿਆਰ ਮਿਲ ਸਕਦਾ ਹੈ, ਪਰ ਨਫਰਤ ਨਾਲ, ਇਕ ਦੂਜੇ ਉਪਰ ਦੂਸ਼ਣਵਾਜ਼ੀ ਲਾਉਣ ਨਾਲ ਦੂਰੀਆਂ ਅਤੇ ਦੁਸ਼ਮਣੀ ਤਾਂ ਵਧ ਸਕਦੀ ਹੈ ਪਰ ਪੰਥਕ ਏਕਤਾ ਨਹੀਂ ਹੋ ਸਕਦੀ, ਅਤੇ ਏਕਤਾ ਤੋਂ ਵਗੈਰ ਕੋਈ ਵੀ ਪੰਥਕ ਪ੍ਰਾਪਤੀ ਨਹੀਂ ਹੋ ਸਕਦੀ, ਨਾਂ ਹੀ ਗੁਲਾਮੀ ਦੀਆਂ ਜੰਜ਼ੀਰਾਂ ਟੁੱਟਣੀਆਂ ਹਨ ।ਸਿੱਖ ਵਿਰੋਧੀ ਤਾਕਤਾਂ ਹੋਰ ਮਜ਼ਬੂਤ ਹੋ ਰਹੀਆਂ ਹਨ, ਆਪਸ ਵਿਚ ਲੜਾ ਕੇ ਤਮਾਸ਼ਾ ਦੇਖ ਰਹੀਆਂ ਹਨ । ਸਿੱਖ ਕੌਮ ਸੁਚੇਤ ਹੋਵੇ, ਆਪਸੀ ਰੰਜ਼ਸਾਂ, ਆਪਸੀ ਮੱਤਭੇਦ ਤਾਂ ਬਾਅਦ ਵਿਚ ਵੀ ਪਿਆਰ ਨਾਲ ਬੈਠ ਕੇ ਦੂਰ ਹੋ ਸਕਦੇ ਹਨ, ਪਹਿਲਾਂ ਇਕੱਠੇ ਹੋ ਕੇ ਸਿੱਖੀ ਨੂੰ, ਸਿੱਖੀ ਸਰੂਪ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਦੇ ਕਕਾਰਾਂ ਨੂੰ, ਸਿੱਖ ਦੀ ਦਸਤਾਰ ਨੂੰ, ਆਪਣੀਆਂ ਧੀਆਂ ਭੈਣਾਂ ਮਾਤਾਵਾਂ ਦੀਆਂ ਇਜ਼ਤਾਂ ਅਤੇ ਸਤਿਕਾਰ ਨੂੰ, ਆਪਣੇ ਗੁਰਦੁਆਰਿਆਂ, ਗੁਰਧਾਮਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ, ਪੰਜਾਬ ਅਤੇ ਪੰਜਾਬੀਅਤ ਨੂੰ ਖੱਤਮ ਕਰਨ ਵਾਲੀਆਂ ਤਾਕਤਾਂ ਤੋਂ ਅਜ਼ਾਦ ਕਰਵਾ ਲਿਆ ਜਾਵੇ । ਬੜੇ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਿਆਂ, ਗੁਰੂ ਸਾਹਿਬਾਂ, ਗੁਰਧਾਮਾਂ ਦੀ ਬੇਅਦਵੀ ਹੋਣ ਤੋਂ ਬਾਅਦ ਵੀ, ਧੀਆਂ ਭੈਣਾਂ ਦੀ ਬੇਪਤੀ ਹੋਣ ਤੋਂ ਬਾਅਦ ਵੀ, ਲਗਾਤਾਰ ਅੱਜ ਵੀ ਇੰਨ੍ਹੀ ਮਾਰ ਖਾਣ ਤੋਂ ਬਾਅਦ ਵੀ ਆਪਸੀ ਇਕੱਤਰਤਾ ਨਹੀਂ ਹੋ ਸਕੀ । ਜੇ ਕਰ ਥੋੜੀ ਜਿਹੀ ਵੀ ਕੌਮ ਪ੍ਰਤੀ ਹਮਦਰਦੀ ਹੈ, ਅਣਖ ਹੈ ਤਾਂ ਆਪਸੀ ਲੜਾਈ ਝਗੜੇ ਛੱਡ ਕੇ, ਇਕੱਠੇ ਹੋ ਕੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਅਜ਼ਾਦੀ ਹਾਸਲ ਕਰਨ ਲਈ ਕਦਮ ਅਗੇ ਵਧਾਈਏ। ਆਖਰ ਵਿਚ ਸਿੰਘ ਸਾਹਿਬ ਨੇਂ ਕਿਹਾ ਕਿ ਸਾਡੀ ਨਿਮਰਤਾ ਅਤੇ ਸਹਿਣਸ਼ੀਲਤਾ ਨੂੰ ਬੁਝਦਿਲੀ ਜਾਂ ਕਮਜ਼ੋਰੀ ਨਾਂ ਸਮਝਿਆ ਜਾਵੇ, ਅਤੇ ਨਾਂ ਹੀ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਵਾਲੇ ਸਾਡੀ ਸਹਿਣਸ਼ੀਲਤਾ ਅਤੇ ਨਿਮਰਤਾ ਦਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕਰਨ । ਅਸੀਂ ਕੌਮ ਨੂੰ ਆਪਸ ਵਿਚ ਲੜਾ ਕੇ ਪੰਥ ਦਾ ਸਿਰ ਨੀਵਾਂ ਹੁੰਦਾ ਨਹੀਂ ਦੇਖਣਾਂ ਚਾਹੁੰਦੇ । ਅਸੀਂ ਗੁਰਸਿੱਖੀ ਦੇ ਨਾਤੇ ਆਪਸੀ ਪਿਆਰ, ਸਦਭਾਵਨਾਂ ਅਤੇ ਏਕਤਾ ਦੇ ਹਾਮੀ ਹਾਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

Leave a Reply

Your email address will not be published. Required fields are marked *

%d bloggers like this: