ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਦਿਹਾੜੇ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ

ss1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਦਿਹਾੜੇ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ

ਮਹਿਲ ਕਲਾਂ 19 ਦਸੰਬਰ (ਗੁਰਭਿੰਦਰ ਗੁਰੀ)-ਦਸਵੇਂ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਦਿਹਾੜੇ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਬਾਬਾ ਸੁਖਵਿੰਦਰ ਸਿੰਘ ਜੀ ਗਹਿਲਾ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਧਾ ਪੂਰਵਕ ਮਨਾਇਆ ਗਿਆ। ਸਮਾਗਮ ਵਿੱਚ ਬਾਬਾ ਸਾਧੂ ਰਾਮ ਟਿੱਬੇ ਵਾਲਿਆ ਦੇ ਪੜਪੋਤਰੇ ਬਾਬਾ ਰਾਜਵਰਿੰਦਰ ਸਿੰਘ (ਟਿੱਬੇ ਵਾਲੇ), ਬਾਬਾ ਭਰਪੂਰ ਸਿੰਘ ਸੇਖੇ ਵਾਲੇ, ਜਥੇਦਾਰ ਕੁਲਵੰਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟੱਕਰਸਰ, ਬਾਬਾ ਬਲਵੰਤ ਸਿੰਘ ਜੀ ਕੈਂਡ ਵਾਲੇ, ਬਾਬਾ ਕੁਲਦੀਪ ਸਿੰਘ ਜੀ ਚੁਹਾਣੇ ਵਾਲੇ, ਬਾਬਾ ਰਛਪਾਲ ਸਿੰਘ ਜੀ ਕੁਠਾਲੇ ਵਾਲੇ, ਬਾਬਾ ਭੋਲਾ ਸਿੰਘ ਜੀ ਫੇਰੂਰਾਈ ਵਾਲੇ ਅਤੇ ਬਾਬਾ ਗੁਰਦੀਪ ਸਿੰਘ ਖਾਲਸਾ ਜੀ ਨੇ ਸਮਾਗਮ ਵਿੱਚ ਹਾਜਰ ਵੱਡੀ ਗਿਣਤੀ ਹਾਜਰ ਸੰਗਤਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚਲ ਕੇ ਗੁਰੂ ਵਾਲੇ ਬਨਣ ਦਾ ਉਪਦੇਸ ਦਿੱਤਾ। ਉਨਾਂ ਖ਼ਾਸਕਰ ਅੱਜ ਦੇ ਨੌਜਵਾਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਭੈੜੀ ਸੰਗਤ ਅਤੇ ਨਸੇ ਵਗੈਰਾ ਛੱਡ ਕੇ ਪੂਰਨ ਸਿੰਘ ਬਨਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਪ੍ਰਸਿੱਧ ਢਾਡੀ ਜਥੇਦਾਰ ਗੁਰਮੇਲ ਸਿੰਘ ਰਸੂਲਪੁਰ ਵਾਲਿਆ ਦੇ ਜਥੇ ਵੱਲੋਂ ਹਾਜਰ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਟੇਜ ਦੀ ਸੇਵਾ ਜਥੇਦਾਰ ਦਰਸਨ ਸਿੰਘ ਕਾਸਾਪੁਰ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਬਾਬਾ ਸੁਖਵਿੰਦਰ ਸਿੰਘ ਜੀ ਗਹਿਲਾ ਵਾਲਿਆ ਨੇ ਆਈਆ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਹਰੋਂ ਆਏ ਹੋਏ ਮਹਾਂਪੁਰਸਾ ਦਾ ਸਮੂਹ ਪ੍ਰਬੰਧਕ ਕਮੇਟੀ ਤੇ ਮੋਹਤਵਰ ਆਗੂਆਂ ਦੀ ਹਾਜਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ।

Share Button

Leave a Reply

Your email address will not be published. Required fields are marked *