Sun. Jun 16th, 2019

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਸਵਾਮੀ ਵਿਵੇਕਾਨੰਦ ਦੀ ਫੋਟੋ ਲਾਉਣ ਵਾਲੇ ਪ੍ਰਬੰਧਕ ਨੇ ਮੰਗੀ ਮੁਆਫੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਸਵਾਮੀ ਵਿਵੇਕਾਨੰਦ ਦੀ ਫੋਟੋ ਲਾਉਣ ਵਾਲੇ ਪ੍ਰਬੰਧਕ ਨੇ ਮੰਗੀ ਮੁਆਫੀ
ਸੰਗਤ ਵੱਲੋਂ ਪੰਥਕ ਖੇਤਰ ਵਿੱਚ ਪਾਏ ਜਾ ਰਹੇ ਪਹਿਰੇਦਾਰ ਦੇ ਯੋਗਦਾਨ ਦੀ ਚੁਫੇਰਿਓ ਪ੍ਰਸ਼ੰਸਾ

fdk-1ਫ਼ਰੀਦਕੋਟ, 26 ਨਵੰਬਰ ( ਜਗਦੀਸ਼ ਬਾਂਬਾ ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਗੁਰੂ ਜੀ ਦੇ ਮਾਣ ਸਤਿਕਾਰ ਨੂੰ ਘਟਾਉਣ ਅਤੇ ਕੌਮ ਵਿੱਚ ਦੁਬਿਧਾ ਖੜੀ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਕਰਵਾਏ ਜਾ ਰਹੇ ਸਮਾਗਮ ਬਾਰੇ ‘ਰੋਜਾਨਾ ਪਹਿਰੇਦਾਰ’ ਵਲੋਂ ਮਾਮਲਾ ਜਨਤਕ ਕਰਨ ਦਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਅਤੇ ਸਮੂਹ ਸੰਗਤ ਨੇ ਪ੍ਰਸੰਸ਼ਾ ਕੀਤੀ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮਹੁੰਮਦ ‘ਤੇ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਨੇ ਗੁਰੂ ਜੀ ਦੇ 250 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੇ ਕਿਸੇ ਸਿੱਖ ਵਿਰੋਧੀ ਤਾਕਤ ਨੇ ਗਲਤ ਹਰਕਤ ਕਰਨ ਦੀ ਕੋਸ਼ਿਸ ਕੀਤੀ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ । ਰਾਸ਼ਟਰ ਪ੍ਰੇਮ ਉਤਸਵ ਦੇ ਨਾਂ ਹੇਠ ਕਰਵਾਏ ਜਾਣ ਵਾਲੇ ਸੱਦਾ ਪੱਤਰਾਂ ‘ਤੇ ਦਸਮ ਪਿਤਾ ਦੇ ਬਰਾਬਰ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਾਉਣ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਸ਼ੂ ਰਾਮ ਦਾ ਅਵਤਾਰ ਦੱਸਣ ਦੀ ਕੋਝੀ ਹਰਕਤ ਦੀ ਨਿੰਦਾ ਕਰਦਿਆਂ ਉਨਾਂ ਕਿਹਾ ਕਿ ਇਸ ਬਾਰੇ ਬੀਤੇਂ ਦਿਨੀਂ ‘ਰੋਜਾਨਾਂ ਪਹਿਰੇਦਾਰ’ ਨੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤ ਦਾ ਧਿਆਨ ਖਿਚਿਆ। ਜਿਕਰਯੋਗ ਹੈ ਕਿ ਦਸਮ ਪਿਤਾ ਦੇ ਪ੍ਰਕਾਸ ਪੁਰਬ ਦੀ ਸ਼ਤਾਬਦੀ ਦੇ ਸਬੰਧ ਵਿੱਚ ਰਾਸ਼ਟਰੀ ਸਿੱਖ ਸੰਗਤ ਵਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਸਬੰਧੀ ਪ੍ਰੋ.ਕਿਪਾਲ ਸਿੰਘ ਬਡੂੰਗਰ ਪ੍ਰਧਾਨ ਸ੍ਰੋਮਣੀ ਕਮੇਟੀ ਨੇ ਵੀ ਸਖ਼ਤ ਸਟੈਂਡ ਲੈਣ ਦਾ ਭਰੋਸਾ ਦੁਆਇਆ ਸੀ । ਉਕਤ ਪ੍ਰੋਗਰਾਮ ਦੇ ਪ੍ਰਬੰਧਕ ਨੀਰਜ ਕੁਮਾਰ ਵਲੋਂ ਸਮੂਹ ਸਿੱਖ ਸੰਗਤ ਤੋਂ ਮੰਗੇ ਲਿਖਤੀ ਮੁਆਫੀਨਾਮੇ ਦੀ ਕਾਪੀ ‘ਰੋਜਾਨਾਂ ਪਹਿਰੇਦਾਰ’ ਨੂੰ ਭੇਜਦਿਆਂ ਸੰਗਤ ਨੇ ਦੱਸਿਆ ਕਿ ਇਸ ਤਰਾਂ ਜਾਣਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਬਰਦਾਸ਼ਤ ਕਰਨਯੋਗ ਨਹੀ ਹੁੰਦੀਆਂ। ਉਧਰ ਦੂਜੇ ਪਾਸੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵਲੋਂ ਸਮੇਂ ਸਮੇਂ ਪੰਥ ਵਿਰੋਧੀ ਸ਼ਕਤੀਆਂ ਦੇ ਮਨਸੂਬੇ ਫੇਲ ਕਰਨ ਵਾਲੇ ਪਹਿਰੇਦਾਰ ਅਖਬਾਰ ਵਲੋਂ ਨਿਭਾਏ ਜਾ ਰਹੇ ਰੋਲ ਦੀ ਪ੍ਰਸੰਸ਼ਾ ਕੀਤੀ ।

Leave a Reply

Your email address will not be published. Required fields are marked *

%d bloggers like this: