Thu. Apr 18th, 2019

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਭਾਸ਼ਾਵਾਂ ਤੋਂ ਜਾਣੂ, ਇੱਕ ਚੰਗੇ ਸਾਹਿਤਕਾਰ ਤੇ ਕਵੀ ਵੀ ਸਨ – ਰਿਟਾ. ਆਈ. ਪੀ. ਐਸ. ਸ੍ਰੋਮਣੀ ਸਾਹਿਤਕਾਰ ਸ. ਇਕਬਾਲ ਸਿੰਘ ਲਾਲਪੁਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਭਾਸ਼ਾਵਾਂ ਤੋਂ ਜਾਣੂ, ਇੱਕ ਚੰਗੇ ਸਾਹਿਤਕਾਰ ਤੇ ਕਵੀ ਵੀ ਸਨ – ਰਿਟਾ. ਆਈ. ਪੀ. ਐਸ. ਸ੍ਰੋਮਣੀ ਸਾਹਿਤਕਾਰ ਸ. ਇਕਬਾਲ ਸਿੰਘ ਲਾਲਪੁਰਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾਂ ਸਮਾਗਮ ਬੜੀ ਧੂਮ-ਧਾਮ ਤੇ ਸ਼ਰਧਾ ਪੂਰਵਕ ਮਨਾਇਆ ਗਿਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਸਾਲਾਂ ਪ੍ਰਕਾਸ ਉਤਸਵ ਆਯੋਜਨ ਸੰਮਤੀ ਵੱਲੋਂ ਮਨਾਇਆ ਗਿਆ ਸਮਾਗਮ

ਬਰਨਾਲਾ, 27 ਦਸੰਬਰ (ਗੁਰਭਿੰਦਰ ਗੁਰੀ): ਸਮੁੱਚੇ ਦੇਸ਼ ਭਰ ਵਿੱਚ ਸਰਬੰਸਦਾਨੀ ਦਸ਼ਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪੂਰੇ ਹੋਣ ਤੇ ਉਹਨਾਂ ਦੇ ਜੀਵਨ ਬਾਰੇ ਜਾਣੂ ਕਰਵਾਉਣ ਹਿੱਤ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਸਥਾਨਕ ਪ੍ਰਾਥਨਾ ਹਾਲ, ਰਾਮ ਬਾਗ ਵਿਖੇ ਬੜੀ ਧੂਮ-ਧਾਮ ਅਤੇ ਸਰਧਾ ਪੂਰਵਕ ਵਿਖੇ ਸਮਾਗਮ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਸਮੂਲੀਅਤ ਕੀਤੀ। ਇਹ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਵੀਂ ਪ੍ਰਕਾਸ ਉਤਸਵ ਆਯੋਜਨ ਸੰਮਤੀ, ਬਰਨਾਲਾ ਵੱਲੋਂ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਤ ਬਾਬਾ ਯਸ਼ਪ੍ਰੀਤ ਸਿੰਘ ਡੇਰਾ ਸ੍ਰੀ ਰਾਮਟੱਲਾ ਮਲੂਕਾ ਪੰਜਾਬ ਨੇ ਕੀਤੀ।
ਇਸ ਮੌਕੇ ਸਮਾਗਮ ਦੇ ਮੁੱਖ ਬੁਲਾਰੇ ਰਿਟਾ. ਆਈ. ਪੀ. ਐਸ. ਸ੍ਰੋਮਣੀ ਸਾਹਿਤਕਾਰ ਸ. ਇਕਬਾਲ ਸਿੰਘ ਲਾਲਪੁਰਾ ਅਤੇ ਮੁੱਖ ਮਹਿਮਾਨ ਵੱਜੋ ਕੋਮੀ ਉਪ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਰਾਸ਼ਟ੍ਰੀ ਸਿੱਖ ਸੰਗਤ ਸ. ਗੁਰਬਚਨ ਸਿੰਘ ਮੋਖਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆ ਕਿਹਾ ਕਿ ਅਜਿਹੇ ਸਮਾਗਮ ਸਮੁੱਚੇ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਹਨ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਹੀਦੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਗੁਰੂ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਕਈ ਭਾਸ਼ਾਵਾਂ ਤੋਂ ਜਾਣੂ ਅਤੇ ਇੱਕ ਚੰਗੇ ਸਾਹਿਤਕਾਰ ਅਤੇ ਕਵੀ ਵੀ ਸਨ। ਆਪ ਨੇ ਮੁਗਲਾ ਨਾਲ ਟਾਕਰਾ ਲੈਣ ਲਈ 1699 ਇਸਵੀ ਵਿੱਚ ਖਾਲਸਾ ਫੌਜ ਦੀ ਸਥਾਪਨਾ ਕੀਤੀ ਅਤੇ ਜਿਸ ਦਾ ਨੇਤਰਤੱਵ ਕਰਦਿਆ ਕਈ ਵੱਡੀਆਂ ਲੜਾਈਆਂ ਜਿੱਤੀਆਂ।
ਇਸ ਤੋ ਇਲਾਵਾ ਇਸ ਦੌਰਾਨ ਰਾਸ਼ਟ੍ਰੀਯ ਸਿੱਖ ਸੰਗਤ ਦੇ ਉੱਤਰੀ ਭਾਰਤ ਸੰਗਠਨ ਮੰਤਰੀ ਸ. ਜਸਵੀਰ ਸਿੰਘ ਅਤੇ ਭਾਰਤੀ ਕਿਸਾਨ ਸੰਘ ਦੇ ਉਤਰੀ ਸੰਗਠਨ ਮੰਤਰੀ ਸ੍ਰੀ ਲੀਲਾਧਰ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਐਡਵੋਕੇਟ ਸਤਨਾਮ ਸਿੰਘ ਰਾਹੀ, ਪਰਮਿੰਦਰ ਸਿੰਘ ਵਧਵਾ ਅਤੇ ਰਣਜੀਤ ਸਿੰਘ ਨੇ ਬਾਖੁਬੀ ਨਿਭਾਇਆ।
ਇਸ ਸਮਾਗਮ ਵਿੱਚ ਬੁਲਾਰਿਆਂ ਨੇ ਇਸ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਸੁਖਵੰਤ ਸਿੰਘ ਧਨੋਲਾ, ਦਰਸ਼ਨ ਸਿੰਘ ਨੈਣੇਵਾਲੀਆਂ, ਗੁਰਸ਼ਰਨ ਸਿੰਘ ਠੀਕਰੀਵਾਲ, ਭੁਪਿੰਦਰ ਸਿੰਘ, ਬਿੰਦਰ ਸਿੰਘ, ਤੇਜਿੰਦਰ ਸਿੰਘ, ਖੁਸਵੀਰ ਸਿੰਘ, ਨਿਰਮਲ ਸਿੰਘ ਨਿੰਮਾ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਜਗਵਿੰਦਰ ਸਿੰਘ ਜੱਗੀ, ਐਡਵੋਕੇਟ ਜਗਦੀਪ ਸਿੰਘ ਸੰਧੂ, ਰਾਮ ਕੁਮਾਰ ਵਿਆਸ, ਪੰਕਜ ਬਾਂਸਲ, ਹਰਪਾਲ ਇੰਦਰ ਰਾਹੀ, ਧੀਰਜ ਕੁਮਾਰ ਦੱਧਾਹੁਰ, ਸੁਖਦਰਸ਼ਨ ਕੁਮਾਰ, ਰਘੁਵੀਰ ਪ੍ਰਕਾਸ ਗਰਗ, ਐਡਵੋਕੇਟ ਦੀਪਕ ਰਾਏ ਜਿੰਦਲ, ਬਬਲੀ ਐਮ ਸੀ, ਮੱਖਣ ਲਾਲ, ਨੀਰਜ ਜਿੰਦਲ, ਸੰਦੀਪ ਜੇਠੀ, ਮਨੋਹਰ ਸਹੌਰੀਆਂ, ਰਾਜੀਵ ਲੋਚਨ, ਗੌਰਵ ਵਸ਼ਿਸਟ, ਰਾਜੇਸ ਸਿੰਗਲਾ, ਬਲਜਿੰਦਰ ਮਿੱਠਾ ਆਦਿ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਵੱਖ-ਵੱਖ ਕੀਰਤਨ ਜੱਥਿਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ ਅਤੇ ਅੰਤ ਵਿੱਚ ਪਰਮਿੰਦਰ ਸਿੰਘ ਵਧਵਾ ਨੇ ਵੱਖ-ਵੱਖ ਸੰਸਥਾਵਾਂ ਤੋ ਆਏ ਨੁਮਾਇੰਦਿਆ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: