Fri. Aug 23rd, 2019

ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਕਾਨਾਂ ਨੂੰ ਅੱਗ ਲੱਗਣ ‘ਤੇ ਭਾਈ ਲੌਂਗੋਵਾਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਕਾਨਾਂ ਨੂੰ ਅੱਗ ਲੱਗਣ ‘ਤੇ ਭਾਈ ਲੌਂਗੋਵਾਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਸ੍ਰੀ ਅਨੰਦਪੁਰ ਸਾਹਿਬ, 7 ਜੂਨ (ਦਵਿੰਦਰਪਾਲ ਸਿੰਘ/ ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਹੋਏ ਭਾਰੀ ਮਾਲੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਆਖਿਆ ਕਿ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਨਜ਼ਦੀਕ ਇਨਾਂ ਦੁਕਾਨਾਂ ਨੂੰ ਅੱਗ ਲੱਗਣ ਕਾਰਨ 4 ਦਰਜਨ ਤੋਂ ਵੱਧ ਦੁਕਾਨਦਾਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ, ਜਿਸ ਲਈ ਸ਼ੋ੍ਰਮਣੀ ਕਮੇਟੀ ਉਨਾਂ ਨਾਲ ਹਮਦਰਦੀ ਰੱਖਦੀ ਹੈ।
ਉਨਾਂ ਕਿਹਾ ਕਿ ਤਖ਼ਤ ਸਾਹਿਬ ਦੇ ਮੁਲਾਜ਼ਮਾਂ ਵਲੋਂ ਅੱਗ ਲੱਗਣ ਕਾਰਨ ਦੁਕਾਨਾਂ ਵਿਚ ਸੁੱਤੇ ਦੁਕਾਨਦਾਰਾਂ ਨੂੰ ਬਚਾਉਣ ਲਈ ਫੁਰਤੀ ਨਾਲ ਚੁੱਕੇ ਗਏ ਰਾਹਤ ਕਦਮਾਂ ਕਾਰਨ ਜਾਨੀ ਨੁਕਸਾਨ ਹੋਣੋ ਬਚ ਗਿਆ ਪਰ ਜੋ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉਹ ਬੇਹੱਦ ਦੁਖਦਾਈ ਹੈ। ਉਨਾਂ ਕਿਹਾ ਕਿ ਅਕਸਰ ਹੀ ਗਰਮੀਆਂ ਦੇ ਮੌਸਮ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਚਿੰਤਾਜਨਕ ਹੈ, ਜਿਸ ਲਈ ਜਿੱਥੇ ਬਿਜਲੀ ਖਪਤਕਾਰਾਂ ਨੂੰ ਚੌਕਸੀ ਰੱਖਣੀ ਚਾਹੀਦੀ ਹੈ, ਉਥੇ ਹੀ ਬਿਜਲੀ ਵਿਭਾਗ ਨੂੰ ਵੀ ਨਿਗਰਾਨੀ ਦੇ ਨਾਲ-ਨਾਲ ਚੇਤੰਨਤਾ ਵਧਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *

%d bloggers like this: