Wed. Apr 17th, 2019

ਸ੍ਰੀ ਅਨੰਦਪੁਰ ਸਾਹਿਬ ’ਚ ਮੁੱਖ ਮੰਤਰੀ ਬਾਦਲ ਨੇ ਰੱਖਿਆ ਅਮਰ ਸ਼ਹੀਦ ਭਾਈ ਜੈਤਾ ਜੀ ਦੀ ਅਦੁੱਤੀ ਯਾਦਗਾਰ ਦਾ ਨੀਂਹ ਪੱਥਰ

ਸ੍ਰੀ ਅਨੰਦਪੁਰ ਸਾਹਿਬ ’ਚ ਮੁੱਖ ਮੰਤਰੀ ਬਾਦਲ ਨੇ ਰੱਖਿਆ ਅਮਰ ਸ਼ਹੀਦ ਭਾਈ ਜੈਤਾ ਜੀ ਦੀ ਅਦੁੱਤੀ ਯਾਦਗਾਰ ਦਾ ਨੀਂਹ ਪੱਥਰ
ਭਾਈ ਜੈਤਾ ਜੀ ਕਿਸੇ ਵਿਸੇਸ਼ ਜਾਤੀ ਜ਼ਾਂ ਸਮੁਦਾਏ ਨਾਲ ਸਬੰਧਤ ਨਹੀ ਸਨ ਸਗੋ ਉਹ ਮਾਨਵਤਾ ਦੇ ਪ੍ਰਤੀਕ ਸਨ-: ਪ੍ਰਕਾਸ਼ ਸਿੰਘ ਬਾਦਲ

19-21

ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ(ਦਵਿੰਦਰਪਾਲ ਸਿੰਘ): ਅਮਰ ਸ਼ਹੀਦ ਭਾਈ ਜੈਤਾ ਜੀ ਦੀ ਅਦੁੱਤੀ ਯਾਦਗਾਰ ਦਾ ਨੀਂਹ ਪੱਥਰ ਇੱਥੋਂ ਦੇ ਵਿਰਾਸਤ-ਏ-ਖਾਲਸਾ ਵਿਖੇ ਅੱਜ ਮੁਖ ਮੰਤਰੀ ਪੰਜਾਬ ਸ੍ਰ:ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਮੋਕੇ ਸੰਬੌਧਨ ਕਰਦਿਆਂ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਈ ਜੈਤਾ ਜੀ ਕਿਸੇ ਵਿਸੇਸ਼ ਜਾਤੀ ਜ਼ਾਂ ਸਮੁਦਾਏ ਨਾਲ ਸਬੰਧਤ ਨਹੀ ਸਨ ਸਗੋ ਉਹ ਮਾਨਵਤਾ ਦੇ ਪ੍ਰਤੀਕ ਸਨ, ਉਸ ਸਮੇਂ ਜਦੋ ਮੁਗਲਾਂ ਦੀ ਦਹਿਸ਼ਤ ਸੀ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪੁਜੇ ਸਨ ਅਤੇ ਉਨ੍ਹਾਂ ਦੀ ਇਸ ਲਸਾਨੀ ਹਿੰਮਤ ਦਾ ਦੇਣਾ ਨਹੀ ਦਿੱਤਾ ਜਾ ਸਕਦਾ। ਅਜਿਹੇ ਮਹਾਂਪੁਰਖ ਦੀ ਯਾਦਗਾਰ ਸਥਾਪਿਤ ਕਰਨਾ ਉਨ੍ਹਾਂ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵਲੋਂ ਮੁਖ ਮੰਤਰੀ ਪੰਜਾਬ ਸ੍ਰ:ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾੳ ਅਤੇ ਸ਼੍ਰੀ ਸਾਹਿਬ ਦੇਕੇ ਸਨਮਾਨਿਤ ਵੀ ਕੀਤਾ ਗਿਆ।
ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜ਼ਾਬ ਵਿਧਾਨ ਸਭਾ, ਸ੍ਰੀ ਮਦਨ ਮੋਹਨ ਮਿੱਤਲ ਉਦਯੋਗ ਤੇ ਵਣਜ਼ ਮੰਤਰੀ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼ੇ੍ਰਣੀਆਂ ਦੀ ਭਲਾਈ ਮੰਤਰੀ ਪੰਜ਼ਾਬ, ਸੋਹਣ ਸਿੰਘ ਠੰਡਲ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਪੰਜ਼ਾਬ, ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ , ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਕਰਨੇਸ਼ ਸ਼ਰਮਾਂ, ਸੀਨੀਅਰ ਪੁਲਿਸ ਕਪਤਾਨ ਸ੍ਰੀ ਵਰਿੰਦਰ ਸਿੰਘ, ਐਸ ਡੀ ਐਮ ਅਮਰਜੀਤ ਬੈਂਸ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: