ਸ੍ਰੀ ਅਨੰਦਪੁਰ ਸਾਹਿਬ ‘ਚ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਦੇ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ

ਸ੍ਰੀ ਅਨੰਦਪੁਰ ਸਾਹਿਬ ‘ਚ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਦੇ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ
ਸ੍ਰੀ ਅਨੰਦਪੁਰ ਸਾਹਿਬ, 7 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਸਿਵਲ ਹਸਪਤਾਲ ਦੀ ਸ਼ਿਵਾਲਿਕ ਲੇਨ ਵਿਚ ਇਕ ਕੋਰੋਨਾ ਪਾਜ਼ਟਿਵ ਮਿਲਿਆ ਹੈ ਜਿਸ ਨਾਲ ਸ਼ਹਿਰ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਿਵਾਲਿਕ ਲੇਨ ਦੇ ਵਸਨੀਕ ਜੋ ਕਿ ਸਪਲਾਈ ਦਾ ਕੰਮ ਕਰਦੇ ਹਨ ਤੇ ਬਿਜ਼ਨਸ ਦੇ ਸਿਲਸਿਲੇ ਵਿਚ ਦੂਸਰੇ ਰਾਜਾਂ ਵਿਚ ਵੀ ਜਾਂਦੇ ਸਨ ਜਦੋਂ ਬੁਖਾਰ ਦੀ ਸ਼ਿਕਾਇਤ ਕਰਕੇ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਤਾਂ ਡਾ:ਰਣਬੀਰ ਸਿੰਘ ਵਲੋਂ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਕਿਹਾ ਗਿਆ। ਕੋਰੋਨਾ ਟੈਸਟ ਦੀ ਸੈਂਪਲਿੰਗ ਤੋਂ ਬਾਅਦ ਅੱਜ ਰਿਪੋਰਟ ਆਉਣ ਤੇ ਉਨ੍ਹਾਂ ਨੂੰ ਕਰੋਨਾ ਪਾਜ਼ਿਟਵ ਪਾਇਆ ਗਿਆ।
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀੜਤ ਨੂੰ ਬਨੂੜ ਸੈਂਟਰ ਭੇਜ ਦਿਤਾ ਗਿਆ ਹੈ ਜਦੋਂ ਕਿ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਸੈਪਲਿੰਗ ਕੱਲ ਲਈ ਜਾਵੇਗੀ ਤੇ ਫਿਲਹਾਲ ਉਨ੍ਹਾਂ ਨੂੰ ਘਰ ਵਿਚ ਹੀ ਕੁਆਰੰਟਿਨ ਕੀਤਾ ਗਿਆ ਹੈ।