ਸ੍ਰੀ ਅਨੰਦਪੁਰ ਸਾਹਿਬ ਅੰਦਰ ਭਾਜਪਾ ਨੂੰ ਕਰਾਰਾ ਝਟਕਾ

ss1

ਸ੍ਰੀ ਅਨੰਦਪੁਰ ਸਾਹਿਬ ਅੰਦਰ ਭਾਜਪਾ ਨੂੰ ਕਰਾਰਾ ਝਟਕਾ
ਭਾਜਪਾ ਦੇ ਕਈ ਕੱਟੜ ਸਮਰਥਕ ਰਾਣਾ ਕੇ ਪੀ ਸਿੰਘ ਦੀ ਅਗਵਾਈ ਹੇਠ ਕਾਂਗਰਸ ਚ’ ਸ਼ਾਮਿਲ

ਸ੍ਰੀ ਅਨੰਦਪੁਰ ਸਾਹਿਬ 19 ਦਸੰਬਰ ( ਦਵਿੰਦਰ ਪਾਲ ਸਿੰਘ): ਅੱਜ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਭਾਜਪਾ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਪਿੰਡ ਲੋਅਰ ਝਿੰਜੜੀ ਵਿਖੇ ਭਾਜਪਾ ਦੇ ਕਈ ਕੱਟੜ ਸਮਰਥਕਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ਅਗਵਾਈ ਹੇਠ ਕਾਂਗਰਸ ਚ’ ਸ਼ਾਮਿਲ ਹੋਣ ਦਾ ਐਲਾਨ ਕੀਤਾ । ਕਾਂਗਰਸ ਚ’ ਸ਼ਾਮਿਲ ਹੋਏ ਉੱਘੇ ਭਾਜਪਾ ਆਗੂ ਮਹਿੰਦਰ ਸਿੰਘ , ਰਾਮ ਗੋਪਾਲ , ਜਗਤਾਰ ਸਿੰਘ , ਗੁਰਬਖਸ਼ ਸਿੰਘ , ਬਲਦੇਵ ਸਿੰਘ , ਸੁਭਾਸ਼ ਚੰਦਰ , ਗੁਰੂ ਸਰੂਪ ਕਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਭਾਜਪਾ ਨੁੰ ਵੋਟਾਂ ਪਾਉਂਦੇ ਆ ਰਹੇ ਹਾਂ ਪ੍ਰੰਤੁ ਹਲਕੇ ਦੇ ਸੱਭ ਛੋਟੇ ਵੱਡੇ ਭਾਜਪਾ ਲੀਡਰਾਂ ਦਾ ਵਰਕਰਾਂ ਪ੍ਰਤੀ ਵਰਤਾਉ ਬਹੁਤ ਭੈੜਾ ਹੈ , ਇਸ ਲਈ ਅਸੀਂ ਭਾਜਪਾ ਨੂੰ ਛੱਡਕੇ ਰਾਣਾ ਕੇ ਪੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਚ’ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ । ਇਸ ਮੋਕੇ ਰਾਣਾ ਕੇ ਪੀ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ , ਜਿਸ ਕਾਰਨ ਸੂਬੇ ਦੇ ਲੋਕਾਂ ਨੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਲਿਆ ਹੈ । ਇਸ ਮੋਕੇ ਜੱਟ ਮਹਾਂ ਸਭਾ ਦੇ ਜਿਲਾਂ ਪ੍ਰਧਾਨ ਹਰਜੀਤ ਸਿੰਘ ਜੀਤਾ , ਚੋਧਰੀ ਭਗਤ ਰਾਮ ਚੋਹਾਨ , ਸਰਪੰਚ ਬਾਲੂ ਰਾਮ, ਸਰਪੰਚ ਬੁੱਧ ਰਾਮ , ਸੈਕਟਰੀ ਤੇਜ ਭਾਨ , ਠੇਕੇਦਾਰ ਕਿਸ਼ਨ ਦੇਵ , ਨੰਬਰਦਾਰ ਨਿਰੰਜਣ ਦਾਸ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜਿਰ ਸਨ।

Share Button

Leave a Reply

Your email address will not be published. Required fields are marked *