ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਕਲ ਨੂੰ ਲੋਕ ਅਰਪਿਤ ਹੋਵੇਗੀ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਕਲ ਨੂੰ ਲੋਕ ਅਰਪਿਤ ਹੋਵੇਗੀ

ਅੰਮ੍ਰਿਤਸਰ 16 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਪੰਥ ਦੇ ਪ੍ਰੌਢ ਵਿਦਵਾਨ ਤੇ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਕਲ ਮਿਤੀ 17 ਨਵੰਬਰ ਨੂੰ ਸਵੇਰੇ 8: 30 ਵਜੇ ਲੋਕ ਅਰਪਿਤ ਕੀਤਾ ਜਾਵੇਗੀ। 500 ਪੰਨਿਆਂ ਦੀ ਇਸ ਪੁਸਤਕ ਦੇ ਆਉਣ ਨਾਲ ਸਿੱਖ ਰਹਿਤ ਮਰਯਾਦਾ ਪ੍ਰਤੀ ਜਿਗਿਆਸੂਆਂ ਅਤੇ ਸੰਗਤ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਖ਼ਤਮ ਹੋਵੇਗੀ। ਇਸ ਪੁਸਤਕ ਵਿਚ ਸਿੱਖ ਰਹਿਤ ਮਰਯਾਦਾ ਕਿਨ੍ਹਾਂ ਪੜਾਵਾਂ ਵਿਚੋਂ ਲੰਘਿਆ, ਕਿਵੇਂ ਸਮੂਹਿਕ ਸਿੱਖ ਚੇਤਨਾ ਨੇ ਸੰਵਾਰਿਆ ਅਤੇ ਸ਼ਿੰਗਾਰਿਆ, ਇਸ ਦਾ ਸਿਧਾਂਤਕ ਅਧਾਰ ਕੀ ਹੈ? ਇਨ੍ਹਾਂ ਸਭ ਪ੍ਰਸ਼ਨਾਂ ਦਾ ਜਵਾਬ ਉਚੇਰੇ ਬੌਧਿਕ ਪੱਧਰ ’ਤੇ ਗੰਭੀਰ ਵਿਸ਼ਲੇਸ਼ਣ ਨਾਲ ਪਹਿਲੀ ਵਾਰ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਦਿੱਤਾ ਗਿਆ ਹੈ। ਪਾਠਕਾਂ ਜਿਗਿਆਸੂਆਂ ਨੂੰ ਸੰਵਾਦ ਰਚਾਉਣ ਲਈ ਮਰਯਾਦਾ ਦਾ ਪਿਛੋਕੜ, ਫ਼ਲਸਫ਼ਾ ਅਤੇ ਨੈਤਿਕ ਸ਼ਾਸਤਰ ਬਾਰੇ ਗਿਆਤ ਹੋਵੇਗਾ।

ਗੁਰਚਰਨਜੀਤ ਸਿੰਘ ਲਾਂਬਾ ਰਾਹੀਂ ਰਚਿਤ ਇਹ ਵਡ ਆਕਾਰੀ ਪੁਸਤਕ ਸਿੱਖ ਰਹਿਤ ਮਰਯਾਦਾ ਦੀਆਂ ਪ੍ਰਮੁੱਖ ਹਸਤੀਆਂ ਅਕਾਲੀ ਕੌਰ ਸਿੰਘ ਜੀ ਨਿਹੰਗ,ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਸਮਰਪਿਤ ਕੀਤੀ ਗਈ ਹੈ। ਲੇਖਕ ਸੰਤ ਸਿਪਾਹੀ ਮੈਗਜ਼ੀਨ ਦਾ ਸਾਬਕਾ ਸੰਪਾਦਕ ਤੇ ਗੁਰਮਤਿ ਵਿਚਾਰਧਾਰਾ ਦਾ ਧਾਰਨੀ ਹੈ ਸੋ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ। ਅਜੋਕੇ ਸਮੇਂ ਵਿਚ ਅਜਿਹੀਆਂ ਪੁਸਤਕਾਂ ਲਿਖਣ ਦੀ ਬਹੁਤ ਲੋੜ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟ ਕੇ ਕੁਰਾਹੇ ਪੈ ਰਹੀ ਹੈ, ਸਿੱਖੀ ਤੇ ਗੁਰਮਤਿ ਮਰਯਾਦਾ ਤੋਂ ਬੇਮੁੱਖ ਹੋ ਰਹੀ ਹੈ। ਏਡੀ ਵਡ ਆਕਾਰੀ ਪੁਸਤਕ ਤਿਆਰ ਕਰਨੀ ਤੇ ਹਰ ਵਿਸ਼ੇ ਉਤੇ ਬਹੁਪੱਖੀ ਭਰਪੂਰ ਚਾਨਣਾ ਪਾਉਣਾ, ਸਿੱਖ ਰਹਿਤ ਮਰਿਯਾਦਾ ਨੂੰ ਵਿਸਥਾਰ ਨਾਲ ਪੇਸ਼ ਕਰਨਾ, ਗੁਰਬਾਣੀ ਨੂੰ ਆਧਾਰ ਬਣਾ ਕੇ ਹਰ ਵਿਸ਼ੇ ਦੀ ਪੁਸ਼ਟੀ ਕਰਨੀ ਲੇਖਕ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਇਸ ਪੁਸਤਕ ਰਾਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ/ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਦੇ ਕੇ ਸਿੱਖੀ ਨਾਲ ਜੋੜਨਾ ਇਕ ਵਿਲੱਖਣ ਢੰਗ ਹੈ।

ਇਹ ਪੁਸਤਕ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਹੈ ਤੇ ਸੁਚੱਜੀ ਜੀਵਨ-ਜਾਚ ਜਿਊਣ ਦਾ ਰਾਹ ਦਰਸਾਉਂਦੀ ਹੈ।ਇਸ ਮਹਾਨ ਕਾਰਜ ਲਈ ਲੇਖਕ ਸ਼ਲਾਘਾ ਦਾ ਪਾਤਰ ਹੈ। ਪੁਸਤਕ ਰਿਲੀਜ ਮੌਕੇ ਸਿੱਖ ਚਿੰਤਕ ਡਾ: ਇੰਦਰਜੀਤ ਸਿੰਘ ਗੋਗੋਆਣੀ, ਭਾਈ ਅਜੈਬ ਸਿੰਘ ਅਭਿਆਸੀ,ਬੀਬੀ ਕਿਰਨਜੋਤ ਕੌਰ, ਜਥੇ: ਗੁਰਮੀਤ ਸਿੰਘ ਬੂਹ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾ: ਅਮਰਜੀਤ ਸਿੰਘ ਤੇ ਸ: ਗੁਰਸਾਗਰ ਸਿੰਘ ਸਿੰਘ ਬ੍ਰਦਰ ਵੀ ਮੌਜੂਦ ਰਹਿਣਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: