Fri. May 24th, 2019

ਸ੍ਰੀ ਅਕਾਲ ਤਖ਼ਤ ਵਿਖੇ ਅਜਾਦ ਖਿੱਤਾ ਬਣਾਉਣ ਦੀ ਸਹੁੰ ਖਾ ਕੇ ਮੁਕਰਨ ਵਾਲੇ ਕੌਮੀ ਗਦਾਰ- ਮਾਨ

ਸ੍ਰੀ ਅਕਾਲ ਤਖ਼ਤ ਵਿਖੇ ਅਜਾਦ ਖਿੱਤਾ ਬਣਾਉਣ ਦੀ ਸਹੁੰ ਖਾ ਕੇ ਮੁਕਰਨ ਵਾਲੇ ਕੌਮੀ ਗਦਾਰ- ਮਾਨ

ਆਮ ਲੋਕਾਂ ਤੀਕ ਪੁਜਣ ਦੀ ਮਨਸ਼ਾ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਇਥੇ ਮਾਝਾ-ਦੁਆਬਾ ਜੋਨ ਲਈ ਦਫਤਰ ਖੋਲਿਆ ਗਿਆ।ਪਾਰਟੀ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ,ਪਾਰਟੀ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਸ੍ਰ:ਰੇਸ਼ਮ ਸਿੰਘ ਕੈਲੇਫੋਰਨੀਆ,ਸ੍ਰ:ਜਗਤਾਰ ਸਿੰਘ ਮਾਹਲ ਜਰਮਨੀ ,ਜਨਰਲ ਸਕੱਤਰ ਪ੍ਰੋ:ਮਹਿੰਦਰ ਪਾਲ ਸਿੰਘ,ਸ੍ਰ:ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਅਮਰੀਕ ਸਿੰਘ ਬਲੋਵਾਲ,ਕਰਨੈਲ ਸਿੰਘ ਨਾਰੀਕੇ,ਜਰਨੈਲ ਸਿੰਘ ਸਖੀਰਾ ਅਤੇ ਵੱਖ ਵੱਖ ਜਿਲ੍ਹਾ ਅਹੁਦੇਦਾਰ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦਫਤਰ ਦੀ ਉਦਘਾਟਨੀ ਅਰਦਾਸ ਵਿੱਚ ਸ਼ਾਮਿਲ ਹੋਇਆ।ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਸ੍ਰ:ਮਾਨ ਤੇ ਪਾਰਟੀ ਅਹੁਦੇਦਾਰਾਂ ਨੇ ਸਥਾਨਕ ਤੇਜ ਨਗਰ ਸਥਿਤ ਖੋਲੇ ਗਏ ਦਫਤਰ ਵਿੱਚ ਹਾਜਰੀ ਭਰੀ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਦਾ ਦਿਨ ਪਾਰਟੀ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿ 23 ਸਾਲ ਪਹਿਲਾਂ ਅੱਜ ਦੇ ਦਿਨ ਹੀ 1ਮਈ 1994 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਕਾਰਜਕਾਰੀ ਜਥੇਦਾਰ ਪ੍ਰੋ:ਮਨਜੀਤ ਸਿੰਘ ਹੁਰਾਂਵਲੋਂ ਜਾਰੀ ਹੋਏ ਆਦੇਸ਼ ਤਹਿਤ ਵਿਚਰ ਰਹੇ ਵੱਖ ਵੱਖ ਅਕਾਲੀ ਧੜੇ ਆਪੋ ਆਪਣੀ ਹੋਂਦ ਖਤਮ ਕਰਕੇ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸਮਰਪਿਤ ਹੋਏ ਸਨ ।ਉਨ੍ਹਾਂ ਦੱਸਿਆ ਕਿ ਜਥੇਦਾਰ ਸਾਹਿਬਾਨ ਦੁਆਰਾ ਦੀਰਘ ਵਿਚਾਰਾਂ ਉਪਰੰਤ ਲਏ ਫੈਸਲੇ ਅਨੁਸਾਰ ਅਕਾਲੀ ਦਲ ਬਰਨਾਲਾ ਦੇ ਸੁਰਜੀਤ ਸਿੰਘ ਬਰਨਾਲਾ,ਅਕਾਲੀ ਦਲ ਤਲਵੰਡੀ ਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ ,ਬੱਬਰ ਅਕਾਲੀ ਦਲ ਦੇ ਕਰਨਲ ਜਸਮੇਰ ਸਿੰਘ ਬਾਲਾ ,ਅਕਾਲੀ ਦਲ ਮਨਜੀਤ ਸਿੰਘ ਦੇ ਭਾਈ ਮਨਜੀਤ ਸਿੰਘ,ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਇਕ ਅਜੇਹੇ ਦਸਤਾਵੇਜ ਤੇ ਦਸਤਖਤ ਕੀਤੇ ਸਨ ਜਿਸ ਅਨੁਸਾਰ ਸਾਰੇ ਹੀ ਅਕਾਲੀ ਦਲ ਭੰਗ ਕਰਕੇ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ ।ਉਨ੍ਹਾਂ ਦੱਸਿਆ ਕਿ ਉਨ੍ਹਾਂ (ਸ੍ਰ:ਮਾਨ)ਸਮੇਤ ਇਨ੍ਹਾਂ ਸਾਰੇ ਆਗੂਆਂ ਨੇ ਅਹਿਦ ਲਿਆ ਸੀ ਕਿ ਉਹ ਅਕਾਲੀ ਦਲ ਦੀ ਮੂਲ ਭਾਵਨਾ ਦੇ ਅਨੁਸਾਰ ਸਿੱਖ ਕੌਮ ਲਈ ਇਕ ਅਜਾਦ ਖਿੱਤੇ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਗੇ ਅਤੇ ਜੇਕਰ ਸਮੇਂ ਦੀਆਂ ਹਕੂਮਤਾਂ ਰਾਹ ਦਾ ਰੋੜਾ ਬਨਣ ਤਾਂ ਅਕਾਲੀ ਦਲ ਖੁਦ ਹੀ ਸਿੱਖ ਕੌਮ ਲਈ ਪ੍ਰਭੂਸੱਤਾ ਸੰਪਨ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਜਾਰੀ ਰਖੇਗਾ।ਸ੍ਰ:ਮਾਨ ਨੇ ਦੱਸਿਆ ਕਿ ਅੰਮ੍ਰਿਤਸਰ ਐਲਾਨਨਾਮੇ ਤੇ ਦਸਤਖਤ ਕਰਨ ਵਾਲੇ ਸਾਰੇ ਹੀ ਆਗੂ ਪਿੱਛੇ ਹੱਟ ਗਏ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪ੍ਰਣ ਕਰਕੇ ਮੁਕਰ ਜਾਣ ਵਾਲਾ ਕੌਮ ਦਾ ਗਦਾਰ ਮੰਨਿਆ ਜਾਂਦਾ ਹੈ।ਸ੍ਰ:ਮਾਨ ਨੇ ਕਿਹਾ ਕਿ ਹੁਣ ਅਜੇਹੇ ਹਾਲਾਤ ਬਣ ਚੁੱਕੇ ਹਨ ਕਿ ਸਿੱਖ ਕੌਮ ਉਨ੍ਹਾਂ ਲੋਕਾਂ ਨੂੰ ਵੋਟਾਂ ਪਾ ਰਹੀ ਜੋ ਸਿੱਖ ਨਸਲਕੁਸ਼ੀ ਦੇ ਦੋਸ਼ੀ ਹਨ ਤੇ ਅੱਡਰੀ ਸਿੱਖ ਪਹਿਚਾਣ ਨੂੰ ਵੀ ਪ੍ਰਵਾਨ ਕਰਨ ਲਈ ਤਿਆਰ ਨਹੀ ਹਨ ।ਉਨ੍ਹਾਂ ਕਿਹਾ ਕਿ ਜਿਹੜੇ ਵੀ ਅਕਾਲੀ ਆਗੂਆਂ ਜਾਂ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ iੱਪਠ ਵਿਖਾਈ ਹੈ ਉਨ੍ਹਾਂ ਦਾ ਹਸ਼ਰ ਮਾੜਾ ਹੀ ਹੋਇਆ ਹੈ।ਲੇਕਿਨ ਅੰਮ੍ਰਿਤਸਰ ਐਲਾਨਨਾਮੇ ਤੇ ਦਸਤਖਤ ਕਰਨ ਵਾਲੇ ਅਕਾਲੀ ਆਗੂਆਂ ਦਾ ਕੌਮੀ ਚਰਿਤਰ ਵੀ ਸਾਡੇ ਸਾਹਮਣੇ ਹੈ ।ਇੱਕ ਸਵਾਲ ਦੇ ਜਵਬ ਵਿੱਚ ਸ੍ਰ:ਸਿਮਰਨ ਜੀਤ ਸਿੰਘ ਮਾਨ ਨੇ ਕਿਹਾ ਕਿ ਕੀ ਹੋਇਆ ਜੇ ਸਾਡੀ ਗਿਣਤੀ ਘੱਟ ਹੈ ਲੇਕਿਨ ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਾਂ ਤੇ ਦੁਸ਼ਮਣ ਨਾਲ ਜੂਝਣ ਲਈ ਕਿਸੇ ਗੱਲੋਂ ਘੱਟ ਨਹੀ ਹਾਂ।ਇਸਤੋਂ ਪਹਿਲਾਂ ਪਾਰਟੀ ਦਫਤਰ ਪੁਜਣ ਤੇ ਸ੍ਰ:ਮਾਨ ਦਾ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ।ਸ੍ਰ:ਮਾਨ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਜਿਥੇ ਉਨ੍ਹਾਂ ਪਾਰਟੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।ਇਸ ਮੌਕੇ ਡਾ:ਗੁਰਜਿੰਦਰ ਸਿੰਘ,ਅਮਰੀਕ ਸਿੰਘ ਨੰਗਲ,ਸ੍ਰ:ਨਵਦੀਪ ਸਿੰਘ ਬਾਜਵਾ,ਗੁਰਜੰਟ ਸਿੰਘ ਕੱਟੂ,ਗੁਰਬਚਨ ਸਿੰਘ ਪੁਆਰ,ਸ੍ਰ:ਗੁਰਸ਼ਰਨ ਸਿੰਘ ਸੋਹਲ,ਸ੍ਰ:ਗਰਮੇਲ ਸਿੰਘ ਗਿੱਲ,ਸ੍ਰ:ਪ੍ਰਿਤਪਾਲ ਸਿੰਘ ,ਨਵਦੀਪ ਸਿੰਘ ਗੋਲਡੀ,ਸ੍ਰ:ਰਣਜੀਤ ਸਿੰਘ,ਸ੍ਰ:ਮਨਬੀਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *

%d bloggers like this: