ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਸ੍ਰੀਲੰਕਾ ’ਚ ਧਮਾਕੇ ਕਰਨ ਵਾਲਿਆਂ ’ਚ ਮਹਿਲਾ ਵੀ ਸ਼ਾਮਲ

ਸ੍ਰੀਲੰਕਾ ’ਚ ਧਮਾਕੇ ਕਰਨ ਵਾਲਿਆਂ ’ਚ ਮਹਿਲਾ ਵੀ ਸ਼ਾਮਲ

ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਦਿਨ ਵੱਖ–ਵੱਖ ਥਾਵਾਂ ਉਤੇ ਹੋਏ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਕੇ 359 ਹੋ ਗਈ ਹੈ, ਜਿਸ ਵਿਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸ੍ਰੀਲੰਕਾ ਦੇ ਰੱਖਿਆ ਮੰਤਰੀ ਰੂਵਾਨ ਵਿਜੇਵਾਰਡੇਨੇ ਨੇ ਪੱਤਰਕਾਰਾਂ ਨੂੰ ਬੁੱਧਵਾਰ ਨੂੰ ਦੱਸਿਆ ਕਿ ਧਮਾਕਾ ਕਰਨ ਵਾਅੇ ਨੌ ਲੋਕਾਂ ਵਿਚੋਂ ਇਕ ਮਹਿਲਾ ਵੀ ਸ਼ਾਮਲ ਹੈ।

ਉਥੇ, ਪੁਲਿਸ ਬੁਲਾਰੇ ਰੂਵਾਨ ਗੁਨਸੇਕਰਾ ਨੇ ਕਿਹਾ ਕਿ ਹੁਣ ਤੱਕ 58 ਸ਼ੱਕੀਆਂ ਨੂੰ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਮੰਗਲਵਾਰ ਨੂੰ ਹਮਲਿਆਂ ਦੀ ਜ਼ਿੰਮੇਵਾਰ ਲਈ ਸੀ। ਸਮਾਚਾਰ ਏਜੰਸੀ ਸਿੰਨਹੁਆ ਨੇ ਗੁਨਸੇਕਰਾ ਦੇ ਹਵਾਲੇ ਨਾਲ ਦੱਸਿਆ ਕਿ ਬੁੱਧਵਾਰ ਤੜਕੇ ਘੱਟ ਤੋਂ ਘੱਟ 18 ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਵਾਰਕਾਪੋਲਾ ਵਿਚ ਇਕ ਘਰ ਤੋਂ ਪੁਲਿਸ ਨੇ ਚਾਰ ਵਾਕੀ–ਟਾਕੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ ਜੋ ਇੱਥੋਂ ਲਗਭਗ 56 ਕਿਲੋਮੀਟਰ ਦੂਰ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਘੱਟ ਤੋਂ ਘੱਟ 34 ਵਿਦੇਸ਼ੀ ਨਾਗਰਿਕ ਹੈ।

Leave a Reply

Your email address will not be published. Required fields are marked *

%d bloggers like this: