ਸੌ-ਸੌ ਦੇ ਜਾਅਲੀ ਨੋਟਾਂ ਸਮੇਤ ਦੋਸ਼ੀ ਗ੍ਰਿਫਤਾਰ

ss1

ਸੌ-ਸੌ ਦੇ ਜਾਅਲੀ ਨੋਟਾਂ ਸਮੇਤ ਦੋਸ਼ੀ ਗ੍ਰਿਫਤਾਰ

ਜੰਡਿਆਲਾ ਗੁਰੂ, 24 ਅਪ੍ਰੈਲ ਵਰਿੰਦਰ ਸਿੰਘ: ਸਥਾਨਕ ਥਾਣੇ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਸਤਪਾਲ ਸਿੰਘ ਪੁੱਤਰ ਬਲਵੰਤ ਸਿੰਘ ਨੂੰ ਮੋਟਰ ਸਾਈਕਲ ਅਤੇ ਸੌ-ਸੌ ਦੇ 224 ਜਾਅਲੀ ਨੋਟਾਂ ਸਮੇਤ ਪੁਲੀਸ ਨੇ ਕਾਬੂ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਦੇ ਐਸਐਚਉ ਹਰਸੰਦੀਪ ਸਿੰਘ ਨੇ ਕਿਹਾ ਕਿ ਸਾਡੀ ਇਕ ਪੁਲੀਸ ਪਾਰਟੀ ਡੀਐਸਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨ੍ਰਿਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਗਸ਼ਤ ਕਰਦਿਆਂ ਗਹਿਰੀ ਮੰਡੀ, ਗਦਲੀ, ਦਸ਼ਮੇਸ਼ ਨਗਰ ਨੂੰ ਜਾ ਰਹੀ ਸੀ।ਇਸੇ ਦੌਰਾਨ ਮਿਲੀ ਸੂਚਨਾ ਮਿਲੀ ਕੇ ਪਿੰਡ ਦਸ਼ਮੇਸ਼ ਨਗਰ ਦੇ ਸਤਪਾਲ ਸਿੰਘ ਪੁੱਤਰ ਬਲਵੰਤ ਸਿੰਘ ਜੋ ਕੇ ਪਿਛਲੇ ਲੰਬੇ ਸਮੇਂ ਤੋਂ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਅਸਲੀ ਨੋਟਾਂ ਬਦਲੇ ਨਕਲੀ ਨੋਟ ਦਿੰਦਾ ਸੀ ਜਿਸ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਇਸ ਦੋਸ਼ੀ ਨੂੰ ਕਾਬੂ ਕਰ ਲਿਆ।ਇਸ ਦੋਸ਼ੀ ਕੋਲੋਂ ਸੌ-ਸੌ ਦੇ 224 ਨੋਟ ਜਿਨ੍ਹਾਂ ਦੀ ਕੀਮਤ 22400 ਰੁਪਏ ਬਣਦੀ ਹੈ ਬਰਾਮਦ ਕੀਤੇ।ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *