ਸੌਦਾ ਸਾਧ ਨੂੰ ਜੇਲ੍ਹ ਵਿੱਚ ਮਿਲੇ ਕਈ ਪਰਿਵਾਰਕ ਮੈਂਬਰ

ss1

ਸੌਦਾ ਸਾਧ ਨੂੰ ਜੇਲ੍ਹ ਵਿੱਚ ਮਿਲੇ ਕਈ ਪਰਿਵਾਰਕ ਮੈਂਬਰ

ਰੋਹਤਕ (ਬਿਊਰੋ)-ਇੱਥੋਂ ਦੀ ਜੇਲ੍ਹ ਵਿੱਚ ਬੰਦ ਸੌਦਾ ਸਾਧ ਦੀ ਹੋਰ ਕੈਦੀਆਂ ਦੀ ਤਰ੍ਹਾਂ ਹੀ ਮੁਲਾਕਾਤ ਵਾਲਾ ਦਿਨ ਹੋਣ ਕਰਕੇ ਉਸ ਦੇ ਕਈ ਪ੍ਰਮੁੱਖ ਰਿਸ਼ਤੇਦਾਰਾਂ ਨਾਲ ਉਸ ਦੀ ਮੁਲਾਕਾਤ ਕਰਵਾਈ ਗਈ। ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਭਾਰੀ ਹਿੰਸਾ ਅਤੇ ਟਕਰਾਅ ਹੋਣ ਤੋਂ ਸਬਕ ਲੈਂਦਿਆਂ ਅੱਜ ਹਰਿਆਣਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ ਕਿ ਜੇਲ੍ਹ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਵਿੱਚੋਂ ਕੋਈ ਸਾਧ ਦਾ ਭਗਤ ਤਾਂ ਨਹੀਂ ਹੈ? ਇਸ ਸਬੰਧੀ ਪ੍ਰਸ਼ਾਸਨ ਵੱਲੋਂ ਗੁੱਪ-ਚੁੱਪ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਮੁਲਾਜ਼ਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੋ 25 ਅਗਸਤ ਨੂੰ ਛੁੱਟੀ ਤੇ ਸਨ ਅਤੇ ਉਨ੍ਹਾਂ ਦੇ ਪੰਚਕੂਲਾ ਹਿੰਸਾ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਹਨ। ਪੁਲਿਸ ਉਨ੍ਹਾਂ ਮੁਲਾਜ਼ਮਾਂ ਦੀ ਵੀ ਜਾਂਚ ਕਰ ਰਹੀ ਹੈ ਜੋ ਸੇਵਾ ਤਾਂ ਸਾਧ ਦੇ ਡੇਰੇ ਵਿੱਚ ਕਰਦੇ ਸਨ, ਪਰ ਤਨਖਾਹ ਸਰਕਾਰੀ ਖਜ਼ਾਨੇ ਵਿੱਚੋਂ ਹਰ ਮਹੀਨੇ ਲੈਂਦੇ ਸਨ।

Share Button

Leave a Reply

Your email address will not be published. Required fields are marked *