ਸੌਦਾ ਸਾਧ ਦੇ ਪੁੱਤਰ ਨੇ ਸੰਭਾਲਿਆ ਕਾਰੋਬਾਰ-ਡੇਰੇ ‘ਚ 61 ਦਿਨ ਬਾਅਦ ਪਰਤਿਆ ਰਾਮ ਰਹੀਮ ਦਾ ਪਰਿਵਾਰ

ss1

ਸੌਦਾ ਸਾਧ ਦੇ ਪੁੱਤਰ ਨੇ ਸੰਭਾਲਿਆ ਕਾਰੋਬਾਰ-ਡੇਰੇ  ‘ਚ 61 ਦਿਨ ਬਾਅਦ ਪਰਤਿਆ ਰਾਮ ਰਹੀਮ ਦਾ ਪਰਿਵਾਰ

ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ  20 ਸਾਲ ਦੀ ਸਜ਼ਾ ਕੱਟ ਰਹੇ ਡੇਰਾ  ਸੌਦਾ ਸਾਧ ਰਾਮ ਰਹੀਮ ਦਾ ਪਰਿਵਾਰ 61 ਦਿਨਾਂ ਬਾਅਦ ਫਿਰ ਤੋਂ ਡੇਰੇ ਕੈਂਪਸ ਵਿੱਚ ਪਰਤ ਆਇਆ ਹੈ। 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪਰਿਵਾਰ ਨੇ ਡੇਰਾ ਛੱਡ ਦਿੱਤਾ ਸੀ। ਇਹ ਲੋਕ ਰਾਜਸਥਾਨ ਦੇ ਗੁਰੂਸਰ ਮੋਡਿਆਂ ਦੇ ਡੇਰੇ ‘ਤੇ ਰਹਿਣ ਚਲੇ ਗਏ ਸਨ। ਸੂਤਰਾਂ ਦੀ ਮੰਨੀਏ 26 ਅਕਤੂਬਰ ਨੂੰ ਇਹ ਲੋਕ ਵਾਪਸ ਡੇਰੇ ਵਿੱਚ ਆ ਗਏ ਹਨ। ਹਾਲਾਂਕਿ ਪਰਿਵਾਰ ਦਾ ਕੋਈ ਵੀ ਮੈਂਬਰ ਮੀਡੀਆ ਨਾਲ ਗੱਲਬਾਤ ਕਰਨਾ ਨਹੀਂ ਚਾਹੁੰਦਾ ਹੈ।  ਡੇਰੇ ਵਿੱਚ ਵੀ ਮੀਡੀਆ ਪਰਸਨ ਦੇ ਜਾਣ  ‘ਤੇ ਹੀ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਹੋਈ ਹੈ। ਡੇਰੇ ਦੇ ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਦਾ ਬੇਟੇ ਜਸਮੀਤ ਇੰਸਾਂ ਨੇ ਡੇਰੇ ਦੀ ਵਾਗਡੋਰ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਡੇਰੇ ਵਿੱਚ ਇੱਕ ਸਾਧ-ਸੰਗਤ ਕਰਾਉਣ ਦੀ ਵੀ ਯੋਜਨਾ ਬਣਾਈ ਸੀ, ਤੇ ਉਹ ਪੂਰੀ ਨਹੀਂ ਹੋ ਸਕੀ। ਖੁਫੀਆ ਰਿਪੋਰਟ ਐਡਮਿਨਿਸਟਰੇਸ਼ਨ ਦੇ ਕੋਲ ਪੁੱਜਣ ਦੇ ਕਾਰਨ ਇਹ ਮਾਮਲਾ ਟੱਲ ਗਿਆ। ਉਥੇ ਹੀ ਹਨੀਪ੍ਰੀਤ ਅਤੇ ਡੇਰੇ ਦੀ ਮੀਟਿੰਗ ਵਿੱਚ ਰਚੀ ਗਈ ਪੰਚਕੂਲਾ ਹਿੰਸਾ ਦੀ ਸਾਜਿਸ਼ ਦੇ ਸਵਾਲਾਂ ਦੇ ਚੱਕਰ ਵਿੱਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਪੰਚਕੂਲਾ ਪੁਲਿਸ ਦੇ ਜਾਲ ਵਿੱਚ ਉਲਝ ਗਈ ਹੈ। ਵਾਰ-ਵਾਰ ਵਿਪਾਸਨਾ ਨੂੰ ਪੁੱਛਗਿਛ ਲਈ ਤਲਬ ਕੀਤਾ ਜਾਂਦਾ ਹੈ, ਇਸ ਕਾਰਨ ਤੋਂ ਉਹ ਡੇਰੇ ਲਈ ਘੱਟ ਸਮਾਂ ਦੇ ਰਹੀ ਹੈ।  ਦੇਸ਼ ਧਰੋਹ ਦੇ ਇਲਜ਼ਾਮ ਵਿੱਚ ਅੰਬਾਲਾ ਸੈਂਟਰਲ ਜੇਲ੍ਹ ਵਿੱਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਬਾਅਦ ਸ਼ਾਹੀ ਪਰਿਵਾਰ ਸਾਹਮਣੇ ਆਇਆ ਸੀ। ਉਸ ਦੇ ਬਾਅਦ ਜਸਮੀਤ ਆਪਣੀ ਦਾਦੀ ਨਸੀਬ ਕੌਰ ਅਤੇ ਪਰਿਵਾਰ ਦੇ ਹੋਰ ਮੈਬਰਾਂ ਦੇ ਨਾਲ ਪਿਤਾ ਰਾਮ ਰਹੀਮ ਨੂੰ ਮਿਲਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਥੇ ਹੀ ਬਾਬੇ ਨੇ ਅਨਆਫਿਸ਼ਇਲ ਤੌਰ ਤੇ ਡੇਰਾ ਚਲਾਉਣ ਦੀ ਜ਼ਿੰਮੇਦਾਰੀ ਜਸਮੀਤ ਨੂੰ ਦੇ ਦਿੱਤੀ ਸੀ। ਜੇਲ੍ਹ ਤੋਂ ਵਾਪਸ ਆਉਣ ਦੇ ਕੁੱਝ ਦਿਨ ਬਾਅਦ ਜਸਮੀਤ ਆਪਣੇ ਪਰਿਵਾਰ ਦੇ ਨਾਲ ਡੇਰੇ ਦੇ ਘਰ ‘ਚ ਆਇਆ। ਹੁਣ ਹੌਲੀ-ਹੌਲੀ ਉੱਥੇ ਮਾਹੌਲ ਸੁਧਾਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ, ਬੇਗੂ ਰੋਡ ਦੇ ਕੋਲ ਪੁਰਾਣੇ ਡੇਰੇ ਵਿੱਚ ਸਾਧ ਸੰਗਤ ਦੀ ਆਵਾਜਾਈ  ਸ਼ੁਰੂ ਹੋ ਗਈ ਹੈ। ਸਾਧ ਸੰਗਤ ਆਉਂਦੀ ਹੈ ਅਤੇ ਮੱਥਾ ਟੇਕ ਕੇ ਚੱਲੀ ਜਾਂਦੀ ਹੈ। ਉੱਥੇ ਕੁੱਝ ਸ਼ਰਧਾਲੂਆਂ ਨੇ ਪ੍ਰਸ਼ਾਸਨ ਤੋਂ ਸੰਗਤ ਦੀ ਆਗਿਆ ਵੀ ਮੰਗੀ ਸੀ, ਪਰ ਮਿਲੀ ਨਹੀਂ। ਇਸ ਦੇ ਚਲਦੇ ਡੇਰੇ ਵਿੱਚ ਸੰਗਤ ਦੀ ਯੋਜਨਾ ਬਣਾਈ ਗਈ ਸੀ ਕਿ ਪੁਰਾਣੇ ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਥੇ ਬੁਲਾਇਆ ਜਾਵੇਗਾ। ਡੇਰਾ ਹੈਡਕੁਆਟਰ ਦੇ ਨੇੜੇ-ਤੇੜੇ ਹੁਣ ਪੁਲਿਸ ਫੋਰਸ ਵੀ ਨਾਮਾਤਰ ਹੀ ਤਾਇਨਾਤ ਹੈ। ਹਾਲਾਂਕਿ ਬੇਗੂ ਰੋਡ ‘ਤੇ ਸ਼ਾਹ ਸਤਨਾਮ ਸਿੰਘ ਚੌਕ ਅਤੇ ਨੇਜਿਆਖੇੜਾ ਟੀ ਪਵਾਇੰਟ ਤੱਕ ਨਾਕੇ ਤਾਂ ਹੁਣ ਵੀ ਲੱਗੇ ਹੋਏ ਹਨ। ਡੇਰੇ ਵਿੱਚ ਸਤਸੰਗ ਹਾਲ ਵਿੱਚ ਅਂੈਟਰੀ ਲਈ ਬੇਗੂ ਰੋਡ ‘ਤੇ ਬਣੇ ਸਾਰੇ ਗੇਟ ਬੰਦ ਹਨ। ਗੇਟ ਨੰਬਰ 7 ਅੱਧਾ ਹੀ ਖੁੱਲ੍ਹਾ ਰਹਿੰਦਾ ਹੈ ਅਤੇ ਉਸ ‘ਤੇ ਡੇਰੇ ਦੇ ਸੇਵਕ ਤੈਨਾਤ ਹਨ।

Share Button

Leave a Reply

Your email address will not be published. Required fields are marked *