ਸੌਦਾ ਸਾਧ ਦੇ ਗੁੰਡਿਆਂ ਵੱਲੋਂ ਸਿੱਖ ਨੌਜਵਾਨਾਂ ਤੇ ਹੋਰਾਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਦਰਜ ਕਰਵਾਏ ਪਰਚੇ ਤੁਰੰਤ ਕੀਤੇ ਜਾਣ ਰੱਦ: ਦਲ ਖ਼ਾਲਸਾ

ss1

ਸੌਦਾ ਸਾਧ ਦੇ ਗੁੰਡਿਆਂ ਵੱਲੋਂ ਸਿੱਖ ਨੌਜਵਾਨਾਂ ਤੇ ਹੋਰਾਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਦਰਜ ਕਰਵਾਏ ਪਰਚੇ ਤੁਰੰਤ ਕੀਤੇ ਜਾਣ ਰੱਦ: ਦਲ ਖ਼ਾਲਸਾ
ਪਰਚੇ ਦਰਜ ਕਰਵਾਉਣ ਵਾਲਿਆਂ ਵਿਰੁੱਧ ਮਾਣਹਾਨੀ ਦੇ ਹੋਣ ਮੁਕੱਦਮੇ ਦਰਜ਼
ਦਲ ਖ਼ਾਲਸਾ ਪੀੜਤਾਂ ਨੂੰ ਮੁਹੱਇਆ ਕਰਵਾਏਗਾ ਕਾਨੂੰਨੀ ਸਹਾਇਤਾ

ਰਾਮਪੁਰਾ ਫੂਲ, 1 ਸਤੰਬਰ (ਦਲਜੀਤ ਸਿੰਘ ਸਿਧਾਣਾ): ਪਿਛਲੇ ਸਮੇਂ ਤੋਂ ਸਿਰਸਾ ਡੇਰਾ ਸੌਦਾ ਸਾਧ ਦੇ ਗੁੰਡਿਆਂ ਵੱਲੋਂ ਆਪਣੀ ਰਾਜਸੀ ਪਹੁੰਚ, ਗੁੰਡਾਗਰਦੀ ਸੰਗਠਨ ਅਧਾਰਤ ਕੁਝ ਸਿੱਖ ਨੌਜਵਾਨਾਂ ਅਤੇ ਹੋਰਾਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕਰਵਾਏ ਝੂਠੇ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦਲ ਖ਼ਾਲਸਾ ਦੇ ਮਾਲਵਾ ਜੋਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ। ਉਹਨਾਂ ਕਿਹਾ ਕਿ ਇਸ ਮਸਲੇ ‘ਤੇ ਪੀੜਤ ਨੌਜਵਾਨਾਂ ਲਈ ਦਲ ਖ਼ਾਲਸਾ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਮੁਹੱਇਆ ਕਰਵਾਏਗਾ।
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਥਾਣਾ, ਜੀਵਨ ਸਿੰਘ ਗਿੱਲ ਕਲਾ, ਬਲਕਰਨ ਸਿੰਘ ਡੱਬਵਾਲੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸੌਦਾ ਸਾਧ ਦੇ ਚੇਲਿਆਂ ਵੱਲੋਂ ਸਿਆਸੀ ਦਬਾਅ ਦੇ ਚੱਲਦਿਆ ਕਾਫੀ ਸਾਰੇ ਨੌਜਵਾਨਾਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ 295/295 ਏ ਤਹਿਤ ਝੂਠੇ ਮੁਕੱਦਮੇ ਦਰਜ਼ ਕਰਵਾ ਕੇ ਉਹਨਾਂ ਨੂੰ ਥਾਣਿਆਂ ਆਦਿ ਵਿੱਚ ਜਲੀਲ ਕਰਵਾਇਆ ਗਿਆ, ਜਦੋਂ ਕਿ ਸੌਦਾ ਸਾਧ ਦੇ ਧਾਰਮਿਕ ਹੋਣ ਦੀ ਉਸ ਵੱਲੋਂ ਜਬਰ ਜਨਾਹ ਕਰਨ ਅਤੇ ਇਸ ਦੇ ਦੋਸਾਂ ਵਿੱਚ ਸਜ਼ਾ ਹੋਣ ਤੋਂ ਬਾਅਦ ਸਭ ਕੁਝ ਸਾਹਮਣੇ ਆ ਗਿਆ ਹੈ। ਦਲ ਖ਼ਾਲਸਾ ਦੇ ਆਗੂਆਂ ਨੇ ਦੱਸਿਆ ਕਿ ਡੇਰਾ ਸੌਦਾ ਸਾਧ ਦੇ ਗੁੰਡਿਆਂ ਵੱਲੋਂ ਕਰਵਾਏ ਝੂਠੇ ਪਰਚੇ ਰੱਦ ਹੋਣ ਦੇ ਨਾਲ ਨਾਲ, ਜਿਹੜੇ ਪ੍ਰੇਮੀਆਂ ਵੱਲੋਂ ਇਹ ਮੁਕੱਦਮੇ ਕਰਵਾਏ ਗਏ ਸਨ ਉਹਨਾਂ ‘ਤੇ ਮਾਣਹਾਨੀ ਦੇ ਤਹਿਤ ਕਾਰਵਾਈ ਹੋਵੇ।
ਜ਼ਿਕਰਯੋਗ ਹੈ ਕਿ ਇਸ ਸੌਦਾ ਸਾਧ ਦੇ ਚੇਲਿਆਂ ਵੱਲੋਂ ਕਰਵਾਏ ਮੁਕੱਦਮਿਆਂ ਤਹਿਤ ਅਨੇਕਾਂ ਨੌਜਵਾਨਾਂ ਨੂੰ ਜੇਲਾਂ ਦੀ ਹਵਾ ਖਾਣੀ ਪਈ ਅਤੇ ਬਹੁਤ ਨੌਜਵਾਨਾਂ ਦਾ ਭਵਿੱਖ ਵੀ ਤਬਾਹ ਕੀਤਾ। ਉਹਨਾਂ ਕਿਹਾ ਕਿ ਸੌਦ ਸਾਧ ਦਾ ਡੇਰਾ ਤੇ ਉਸ ਦਾ ਪ੍ਰਚਾਰ ਕੋਈ ਧਾਰਮਿਕ ਨਹੀਂ ਸੀ ਸਗੋਂ ਇਸ ਦੇ ਸਾਰੇ ਕੰਮ ਜਿਵੇਂ ਰੁਮਾਸ ਵਾਲੇ ਦ੍ਰਿਸ਼ ਵਾਲੀਆਂ ਫ਼ਿਲਮਾਂ ਬਣਾਉਣੀਆਂ ਅਤੇ ਇਸ ਵਿੱਚ ਬਤੌਰ ਹੀਰੋ ਵਜੋਂ ਕੰਮ ਕਰਨ, ਇਸ ਤੋਂ ਇਲਾਵਾ ਉਸ ਦਾ ਆਪਣਾ ਵਪਾਰਕ ਸਾਮਰਾਜ ਖੜਾ ਕਰਨਾ, ਗੁੰਡਿਆਂ ਦੀ ਪੁਸਤ ਪਨਾਹੀ ਕਰਕੇ ਸੈਨਾ ਬਣਾਉਣੀ ਅਤੇ ਹੋਰ ਸੰਗੀਨ ਜ਼ੁਰਮ ਕਤਲ ਤੇ ਜਬਰ ਜਨਾਹ ਆਦਿ ਸਭ ਕੁਝ ਉਸ ਦੇ ਅਧਰਮੀ ਡੇਰਾ ਹੋਣ ਦਾ ਸਬੂਤ ਹੈ। ਉਹਨਾਂ ਕਿਹਾ ਕਿ ਜਿਵੇਂ ਸੰਸਾਰ ਵਿੱਚ ਚਾਰ ਹੀ ਪ੍ਰਵਾਨਤ ਧਰਮ ਹਨ ਜਿਹਨਾਂ ਵਿੱਚ ਇਸ ਸਾਧ ਦੇ ਅਖ਼ੌਤੀ ਮੱਤ ਦਾ ਕੋਈ ਸਥਾਨ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਵਪਾਰਕ ਸੰਸਥਾ ਧਾਰਮਿਕ ਨਹੀਂ ਹੋ ਸਕਦੀ।

Share Button

Leave a Reply

Your email address will not be published. Required fields are marked *