ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਸੁੱਖੀ ਨੂੰ ਅਦਾਲਤ ਅੰਦਰ ਪੇਸ਼ ਨਹੀ ਕੀਤਾ ਜਾ ਰਿਹਾ

ss1

ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਸੁੱਖੀ ਨੂੰ ਅਦਾਲਤ ਅੰਦਰ ਪੇਸ਼ ਨਹੀ ਕੀਤਾ ਜਾ ਰਿਹਾ
ਭਾਈ ਮਾਣਕਿਆ ਦਾ ਵਕੀਲ ਫੀਸ ਨਾ ਮਿਲਣ ਕਰਕੇ ਅਦਾਲਤ ਅੰਦਰ ਕ੍ਰਾਸਿੰਗ ਨਹੀ ਕਰ ਰਿਹਾ

ਨਵੀਂ ਦਿੱਲੀ 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਵਲੋਂ ਬਾਰ ਬਾਰ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਭਾਈ ਦਿਆ ਸਿੰਘ ਲਾਹੋਰਿਆ ਅਤੇ ਸੁੱਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/07 ਮਾਮਲੇ ਵਿਚ ਪੇਸ਼ ਨਹੀ ਕੀਤਾ ਜਾ ਰਿਹਾ ਹੈ ਜਦਕਿ ਇਸ ਮਾਮਲੇ ਵਿਚ ਕੋਰਟ ਅੰਦਰ ਅਹਿਮ ਗਵਾਹੀਆਂ ਦਰਜ ਹੋ ਰਹੀਆਂ ਹਨ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਅਜ ਚਲੇ ਮਾਮਲੇ ਅੰਦਰ ਸਪੈਸ਼ਲ ਸੈਲ ਦੇ ਏਸੀਪੀ ਪੰਕਜ ਸੂਦ ਦੀ ਭਾਈ ਲਾਹੋਰਿਆ ਅਤੇ ਭਾਈ ਸੁੱਖੀ ਦੇ ਵਕੀਲ ਅਨੁਰਾਗ ਜੈਨ ਨੇ ਪੇਸ਼ ਹੋ ਕੇ ਤਕਰੀਬਨ ਤਿੰਨ ਘੰਟੇ ਤਕ ਕ੍ਰਾਸ ਕੀਤਾ ਤੇ ਭਾਈ ਮਾਣਕਿਆ ਦਾ ਵਕੀਲ ਸੰਜਯ ਚੌਬੇ ਸਹਾਇਕ ਸੀਨੀਅਰ ਵਕੀਲ ਮਨਿੰਦਰ ਸਿੰਘ ਫੀਸ ਨਾ ਮਿਲਣ ਕਰਕੇ ਲਗਾਤਾਰ ਅਦਾਲਤ ਅੰਦਰ ਹਾਜਿਰ ਨਹੀ ਹੋ ਰਿਹਾ ਹੈ ਜਿਸ ਨਾਲ ਭਾਈ ਤਰਲੋਚਨ ਮਾਣਕਿਆ ਦਾ ਪੱਖ ਕਮਜੋਰ ਸਾਬਿਤ ਹੁੰਦਾ ਜਾ ਰਿਹਾ ਹੈ । ਪੇਸ਼ੀ ਉਪਰੰਤ ਭਾਈ ਮਾਣਕਿਆ ਨਾਲ ਗਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਮੇਰੇ ਤੇ ਕੇਸ ਚਲਣ ਕਰਕੇ ਅਤੇ ਪੰਜ ਸਾਲ ਦੋ ਮਹੀਨੇ ਦਾ ਸਮਾਂ ਜੇਲ੍ਹ ਅੰਦਰ ਬੰਦ ਹੋਣ ਕਰਕੇ ਮੇਰੀ ਸਰਕਾਰੀ ਬਸ ਡਰਾਈਵਰ ਦੀ ਨੌਕਰੀ ਜਾਦੀਂ ਰਹੀ ਹੈ ਜਿਸ ਕਰਕੇ ਮੇਰੇ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਵਕੀਲ ਨੂੰ ਹੋਰ ਫੀਸ ਦੇਣ ਤੋਂ ਅਸਮਰਥ ਹਾਂ ਜਿਸ ਕਰਕੇ ਉਹ ਹੁਣ ਅਹਿਮ ਗਵਾਹੀਆਂ ਦੀ ਕ੍ਰਾਸਿੰਗ ਨਹੀ ਕਰ ਰਿਹਾ ਹੈ ਜਿਸ ਨਾਲ ਮੇਰਾ ਪੱਖ ਕਮਜੋਰ ਹੁੰਦਾ ਜਾ ਰਿਹਾ ਹੈ । ਦਿੱਲੀ ਵਿਚ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਹੋਵੇਗੀ ।

Share Button

Leave a Reply

Your email address will not be published. Required fields are marked *