ਸੌਂਫ ਕਰਦੀ ਹੈ ਇਨ੍ਹਾਂ ਬਿਮਾਰੀਆਂ ਨੂੰ ਦੂਰ

ss1

ਸੌਂਫ ਕਰਦੀ ਹੈ ਇਨ੍ਹਾਂ ਬਿਮਾਰੀਆਂ ਨੂੰ ਦੂਰ

1.ਪੇਟ ਸੰਬੰਧੀ ਸਮੱਸਿਆਵਾਂ
ਪੇਟ ‘ਚ ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫੁੱਲਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਦਿਨ ‘ਚ 3 ਬਾਰ ਭੁੰਨੀ ਹੋਈ ਸੌਂਫ ਜ਼ਰੂਰ ਖਾਣੀ ਚਾਹੀਦੀ ਹੈ।
2.ਪਾਚਣ ਕਿਰਿਆ ਠੀਕ
ਸੌਂਫ ਖਾਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ। ਖਾਣਾ ਖਾਣ ਤੋਂ ਬਾਅਦ ਸੌਂਫ ਦੇ ਨਾਲ ਮਿਸ਼ਰੀ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਪੇਟ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹੈ। ਰਾਤ ਨੂੰ ਕੋਸੇ ਪਾਣੀ ਦੇ ਨਾਲ ਸੌਂਫ ਦਾ ਪਾਊਡਰ ਖਾਣ ਨਾਲ ਪੇਟ ਦੀ ਗੈਸ ਵੀ ਠੀਕ ਹੋ ਜਾਂਦੀ ਹੈ।
3. ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਸੌਂਫ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਬਲੱਡ-ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਮਦਦ ਮਿਲਦੀ ਹੈ।
4. ਚੰਗੀ ਨੀਂਦ
ਨੀਂਦ ਨਾ ਆਉਣ ‘ਚ ਪਰੇਸ਼ਾਨੀ ਹੋਵੇ ਤਾਂ ਦੁੱਧ ‘ਚ ਸੌਂਫ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
5. ਮੋਟਾਪਾ ਘੱਟ ਕਰਨਾ
ਸਰੀਰ ‘ਚ ਫਾਲਤੂ ਚਰਬੀ ਨੂੰ ਘੱਟ ਕਰਨ ‘ਚ ਸੌਂਫ ਬਹੁਤ ਫਾਇਦੇਮੰਦ ਹੈ। ਇਹ ਸਰੀਰ ‘ਚ ਮੈਂਟਾਬਾਲੀਜਮ ਨੂੰ ਵਧਾ ਕੇ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਮੋਟਾਪੇ ਸੰਬੰਧੀ ਪਰੇਸ਼ਾਨੀਆਂ ਨੂੰ ਘੱਟ ਕਰਨ ਲਈ ਸੌਂਫ ਦੇ ਨਾਲ ਕਾਲੀ ਮਿਰਚ ਖਾਣੀ ਚਾਹੀਦੀ ਹੈ।
6.ਅੱਖਾ ਦੀ ਰੋਸ਼ਨੀ ਤੇਜ਼ ਕਰੇ
ਸੌਂਫ, ਮਿਸ਼ਰੀ ਅਤੇ ਬਦਾਮ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਪੀਸ ਲਓ, ਰੋਜ਼ ਰਾਤ ਨੂੰ ਇਸ ਦੇ ਮਿਸ਼ਰਣ ਦਾ 1 ਚਮਚ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਨਾਲ ਲੈ ਲਓ। ਇਸ ਨੂੰ ਰੋਜ਼ਾਨਾ ਖਾਣ ਨਾਲ ਅੱਖਾ ਦੀ ਰੌਸ਼ਨੀ ਤੇਜ਼ ਹੁੰਦੀ ਹੈ।

Share Button

Leave a Reply

Your email address will not be published. Required fields are marked *