ਸੋਸ਼ਲ ਮੀਡੀਆ ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੇ ਟਰੇਲਰ ਦੀ ਧਮਾਲ, ਯੂਟਿਊਬ ਤੇ ਵਿਊ 4 ਮਿਲੀਅਨ ਤੋਂ ਪਾਰ

ss1

ਸੋਸ਼ਲ ਮੀਡੀਆ ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੇ ਟਰੇਲਰ ਦੀ ਧਮਾਲ, ਯੂਟਿਊਬ ਤੇ ਵਿਊ 4 ਮਿਲੀਅਨ ਤੋਂ ਪਾਰ

ਚੰਡੀਗੜ੍ਹ- 11 ਮਾਰਚ (ਜਵੰਦਾ) -ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਗਿੱਪੀ ਗਰੇਵਾਲ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਹੈ।ਫ਼ਿਲਮ ਦੇ ਹਾਲ ਹੀ ‘ਚ ਰਿਲੀਜ਼ ਹੋਏ ਜ਼ਬਰਦਸਤ ਤੇ ਬਾਕਮਾਲ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਫ਼ਿਲਮ ਦਾ ਟਰੇਲਰ ਇੰਨਾ ਸ਼ਾਨਦਾਰ ਹੈ ਕਿ ਕੋਈ ਵੀ ਇਸ ਨੂੰ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕਿਆ।ਦੱਸਣਯੋਗ ਹੈ ਕਿ ਫੈਸਬੁੱਕ ਤੇ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਹੁਣ ਤੱਕ 4 ਲੱਖ ਦੇ ਕਰੀਬ ਸ਼ੇਅਰ ਕੀਤਾ ਗਿਆ ਹੈ ਅਤੇ ਯੂਟਿਊਬ ਤੇ ਟਰੇਲਰ ਦੇ ਵਿਊ 4 ਮਿਲੀਅਨ ਦੀ ਗਿਣਤੀ ਨੂੰ ਪਾਰ ਕਰ ਚੁੱਕੇ ਹਨ। ‘ਸੂਬੇਦਾਰ ਜੋਗਿੰਦਰ ਸਿੰਘ’ ਫ਼ਿਲਮ ਦੇ ਟਰੇਲਰ ਦੀ ਲੋਕਪ੍ਰਿਯਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦਰਸ਼ਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦਿਆਂ ਸਿਨੇਮਾ ‘ਚ ਕੀਤੇ ਗਏ ਤਜਰਬਿਆਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਦੱਸ ਦਈਏ ਕਿ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਉਨ੍ਹਾਂ ਯੌਧਿਆਂ ‘ਤੇ ਆਧਾਰਿਤ ਹੈ, ਜਿਨ੍ਹਾਂ ਨੇ ਆਪਣੀ ਜਨਮ ਭੂਮੀ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਭਾਰਤੀ ਇਤਿਹਾਸ ਦਾ ਇਹ ਇਕ ਮੁੱਖ ਸਬਜੈਕਟ ਹੈ, ਜਿਸ ਨੂੰ ਬਾਖੂਬੀ ਪਰਦੇ ‘ਤੇ ਉਤਾਰਿਆ ਗਿਆ ਹੈ।ਟਰੇਲਰ ‘ਚ ਸੂਬੇਦਾਰ ਜੋਗਿੰਦਰ ਸਿੰਘ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ, ਸੂਬੇਦਾਰ ਜੋਗਿੰਦਰ ਸਿੰਘ ਨੇ 1962 ‘ਚ ਭਾਰਤ ਤੇ ਚੀਨ ਦੀ ਜੰਗ ‘ਚ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਜੰਗ ਲੜੀ ਸੀ। ਇਸ ਜੰਗ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ ਅਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤੇ ਗਏ।’ਸੂਬੇਦਾਰ ਜੋਗਿੰਦਰ ਸਿੰਘ’ ਨੂੰ ਸੁਮੀਤ ਸਿੰਘ ਮਨਚੰਦਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ, ਜਿਸ ਨੂੰ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖਿਆ ਹੈ।ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਦਿੱਤਾ ਗਿਆ ਹੈ।’ਸੂਬੇਦਾਰ ਜੋਗਿੰਦਰ ਸਿੰਘ’ ਫਿਲਮ 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗਿੱਪੀ ਗਰੇਵਾਲ ਤੇ ਰਾਜਵੀਰ ਜਵੰਦਾ ਤੋਂ ਇਲਾਵਾ ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਜੋਰਡਨ ਸੰਧੂ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਬਨਿੰਦਰਜੀਤ ਸਿੰਘ, ਹਰੀਸ਼ ਵਰਮਾ, ਰਘਵੀਰ ਬੋਲੀ, ਜੱਗੀ ਸਿੰਘ ਤੇ ਸ਼ਰਨ ਮਾਨ ਵੀ ਭੂਮਿਕਾਵਾਂ ਨਿਭਾਅ ਰਹੇ ਹਨ।

Share Button

Leave a Reply

Your email address will not be published. Required fields are marked *