Mon. Sep 23rd, 2019

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਇਹ ਪੋਲਿੰਗ ਅਫ਼ਸਰ

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਇਹ ਪੋਲਿੰਗ ਅਫ਼ਸਰ

ਲੋਕ ਸਭਾ ਚੋਣਾ ਤਹਿਤ ਦੇਸ਼ ਦੇ ਕਈ ਸੂਬਿਆਂ ਚ ਵੋਟਾਂ ਪੈ ਰਹੀਆਂ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਪੀਲੀ ਸਾੜੀ ਚ ਇਕ ਮਹਿਲਾ ਪੋਲਿੰਗ ਅਫ਼ਸਰ ਦੀਆਂ ਤਸਵੀਰਾਂ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਜਿਸ ਬਾਰੇ ਕਈ ਅਫ਼ਵਾਹਾਂ ਵੀ ਫੈਲ ਰਹੀਆਂ ਹਨ।
ਜਾਂਚ ਮਗਰੋਂ ਪਤਾ ਲਗਿਆ ਕਿ ਇਹ ਮਹਿਲਾ ਪੋਲਿੰਗ ਅਫ਼ਸਰ ਲਖਨਊ ਦੀ ਹੈ ਤੇ ਉਨ੍ਹਾਂ ਦੀਆਂ ਤਸਵੀਰਾਂ ਇਕ ਪੱਤਰਕਾਰ ਤੁਸ਼ਾਰ ਰਾਏ ਨੇ ਖਿੱਚੀਆਂ ਹਨ। ਈਵੀਐਮ ਲੈ ਕੇ ਜਾ ਰਹੀ ਰੀਨਾ ਦ੍ਰਿਵੇਦੀ ਨਾਂ ਦੀ ਇਹ ਮਹਿਲਾ ਅਫ਼ਸਰ ਲਖਨਊ ਦੇ ਪੀਡਬਲਿਊਡੀ ਵਿਭਾਗ ਚ ਜੂਨੀਅਰ ਸਹਾਇਕ ਦੇ ਅਹੁਦੇ ਤੇ ਤਾਇਨਾਤ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਰੀਨਾ ਦੀਆਂ ਇਹ ਤਸਵੀਰਾਂ 5 ਮਈ 2019 ਦੀਆਂ ਹਨ। ਇਸ ਦਿਨ ਰੀਨਾ ਲਖਨਊ ਦੇ ਨਗਰਾਮ ਚ ਬੂਥ ਨੰਬਰ 173 ਤੇ ਸਨ, ਉਹ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੀ ਸਨ।
ਰੀਨਾ ਦੱਸਦੀ ਹਨ ਕਿ ਮੈਂ ਤਾਂ ਆਪਣੀ ਡਿਊਟੀ ਕਰ ਰਹੀ ਸੀ, ਵੋਟਾਂ ਪੁਆਉਣ ਲਈ ਮੇਰਾ ਨਾਂ ਐਲਾਨਿਆ ਗਿਆ ਸੀ। ਜਦੋਂ ਮੈਂ ਆਪਣੀ ਟੀਮ ਨਾਲ ਈਵੀਐਮ ਸਮੇਤ ਪਰਤ ਰਹੀ ਸੀ ਤਾਂ ਕਿਸੇ ਪੱਤਰਕਾਰ ਨੇ ਮੇਰੀਆਂ ਤਸਵੀਰਾਂ ਖਿੱਚ ਲਈਆਂ ਤੇ ਇਸ ਨੂੰ ਕਾਫੀ ਵਾਇਰਲ ਕਰ ਦਿੱਤਾ ਗਿਆ। ਹੁਣ ਤਾਂ ਰਾਹ ਤੁਰਦੇ ਹੋਏ ਵੀ ਲੋਕ ਮੇਰੇ ਨਾਲ ਸੈਲਫ਼ੀ ਲੈ ਰਹੇ ਹਨ।

Leave a Reply

Your email address will not be published. Required fields are marked *

%d bloggers like this: