ਸੋਸ਼ਲ ਮੀਡੀਆ ‘ਤੇ ਜਾਅਲੀ ਭਰਤੀ ਇਸ਼ਤਿਹਾਰ ਖਿਲਾਫ ਕੇਸ ਦਰਜ

ਸੋਸ਼ਲ ਮੀਡੀਆ ‘ਤੇ ਜਾਅਲੀ ਭਰਤੀ ਇਸ਼ਤਿਹਾਰ ਖਿਲਾਫ ਕੇਸ ਦਰਜ

ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭਰਤੀ ਲਈ ਦਿੱਤੇ ਜਾਅਲੀ ਇਸ਼ਤਿਹਾਰ ਰਾਹੀਂਲੋਕਾਂ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਕੇਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਖਾਲੀਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਹੋਣ ਬਾਰੇ ਇਕ ਨਕਲੀ ਪੋਸਟ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਹੈ ਜਿਸ ਦਾਮਕਸਦ ਨੌਜਵਾਨਾਂ ਤੋਂ ਜਾਅਲਸਾਜ਼ੀ ਰਾਹੀਂ ਪੈਸਾ ਕਮਾਉਣਾ ਅਤੇ ਸਰਕਾਰ ਨੂੰ ਧੋਖਾ ਦੇਣਾ ਹੈ। ਬੁਲਾਰੇ ਨੇ ਸਪੱਸ਼ਟਕੀਤਾ ਕਿ ਪੰਜਾਬ ਪੁਲਿਸ ਹਮੇਸ਼ਾਂ ਭਰਤੀ ਲਈ ਜਨਤਕ ਇਸ਼ਤਿਹਾਰ ਜਾਰੀ ਕਰਦੀ ਹੈ ਅਤੇ ਭਰਤੀ ਸਬੰਧੀ ਸੂਚਨਾਨੂੰ ਆਪਣੇ ਵੈੱਬ ਪੋਰਟਲ ‘ਤੇ ਵੀ ਮੁਹੱਈਆ ਕਰਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੌਜੂਦਾ ਸਾਲ ਲਈ ਕਿਸੇ ਵੀ ਕਾਡਰਦੀ ਭਰਤੀ ਜਾਂ ਰੁਜ਼ਗਾਰ ਲਈ ਪੰਜਾਬ ਪੁਲਿਸ ਵੱਲੋਂ ਅਜਿਹਾ ਕੋਈ ਵੀ ਇਸ਼ਤਿਹਾਰ ਜਾਂ ਸੂਚਨਾ ਨਹੀਂ ਦਿੱਤੀ ਗਈ।

ਬੁਲਾਰੇ ਨੇ ਆਮ ਜਨਤਾ ਨੂੰ ਅਜਿਹੇ ਧੋਖਾਧੜੀ ਵਾਲੇ ਸੰਦੇਸ਼ਾਂ ਜਾਂ ਸੋਸ਼ਲ ਮੀਡੀਆ ‘ਤੇ ਚਲਦੀਆਂ ਪੋਸਟਾਂ ਨੂੰਅਣਡਿੱਠ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਪੁਲਿਸ ਵਿੱਚ ਅਜਿਹੇ ਕਿਸੇ ਤਰਾਂ ਵੀਰੁਜ਼ਗਾਰ ਜਾਂ ਭਰਤੀ ਦਾ ਦਾਅਵਾ ਜਾਂ ਵਾਅਦਾ ਕਰਦਾ ਹੈ ਤਾਂ ਉਸ ਸ਼ਖਸ਼ ਖਿਲਾਫ਼ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂਕਿਸੇ ਵੀ ਨੇੜਲੇ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮਵਿੰਗ ਨੇ ਇਸ ਸਬੰਧੀ ਆਈ.ਪੀ.ਸੀ ਦੀ ਧਾਰਾ 420, 419, 465, 468, 471 ਅਤੇ ਆਈ.ਟੀ. ਕਾਨੂੰਨ ਦੀ ਧਾਰਾ66 ਤੇ 66-ਡੀ ਤਹਿਤ ਸਾਈਬਰ ਕ੍ਰਾਈਮ ਥਾਣਾ ਐਸ.ਏ.ਐਸ. ਵਿੱਚ ਮੁਕੱਦਮਾ ਦਰਜ਼ ਕਰਕੇ ਦੋਸ਼ੀਆਂ ਨੂੰ ਸਲਾਖਾਂਪਿਛੇ ਡੱਕਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: