“ਸੋਸ਼ਲ ਮੀਡਿਆ ਤੇ ਜਲੀਲ ਕਰਨ ਦੀ ਪ੍ਰਥਾ”

ss1

“ਸੋਸ਼ਲ ਮੀਡਿਆ ਤੇ ਜਲੀਲ ਕਰਨ ਦੀ ਪ੍ਰਥਾ”

ਅੱਜਕਲ ਜ਼ਮਾਨਾ ਸੋਸ਼ਲ ਮੀਡੀਆ ਦਾ ਆ ਗਿਆ ਹੈ। ਅੱਜਕਲ ਹਰ ਕੋਈ ਆਪਣੀ ਗੱਲ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਹੈ। ਪਰ ਸ਼ੇਅਰ ਉਹੋ ਹੀ ਕੁਝ ਜ਼ਿਆਦਾ ਕੀਤਾ ਜਾਂਦਾ ਹੈ , ਜੋ ਬਹੁਤ ਘਟੀਆ ਤੇ ਨੀਚ ਹੁੰਦਾ ਹੈ। ਕੁਝ ਦਿਨ ਪਹਿਲਾਂ ਹੀ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਇੱਕ ਅਧਿਆਪਕ ਅਤੇ ਅਧਿਅਪਕਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਕਿਹਾ ਇਹ ਜਾ ਰਿਹਾ ਹੈ ਕਿ ਉਹਨਾਂ ਦੋਹਾਂ ਦੇ ਨਾਜਾਇਜ਼ ਸੰਬੰਧ ਸਨ। ਚਲੋ ਠੀਕ ਹੈ ਇਹ ਗੱਲ ਮੰਨੀ ਕਿ ਇਹ ਬਹੁਤ ਹੀ ਗ਼ਲਤ ਅਤੇ ਸ਼ਰਮਨਾਕ ਗੱਲ ਹੈ। ਇੱਕ ਅਧਿਆਪਕ ਅਤੇ ਅਧਿਅਪਕਾ ਲਈ ਤਾਂ ਇਹ ਹੋਰ ਵੀ ਬਹੁਤ ਗ਼ਲਤ ਹੈ। ਪਰ ਜੋ ਉਹਨਾਂ ਨੂੰ ਜ਼ਲੀਲ ਕਰ ਕਰ ਉਹਨਾਂ ਦੇ ਵੀਡੀਓ ਬਣਾ ਬਣਾ ਸ਼ੇਅਰ ਕਰ ਰਹੇ ਹਨ, ਕੀ ਇਹ ਗੱਲ ਠੀਕ ਹੈ? ਮੇਰੇ ਹਿਸਾਬ ਨਾਲ ਉਸ ਤੋਂ ਵੀ ਜ਼ਿਆਦਾ ਘਟੀਆ ਗੱਲ ਇਹ ਹੈ। ਮੇਰੇ ਹਿਸਾਬ ਨਾਲ ਤਾਂ ਸੁਆਦ ਲੈਣ ਵਾਲੇ ਜ਼ਿਆਦਾ ਹਨ ਅਤੇ ਜਿਹਨਾਂ ਨੂੰ ਵਾਕ਼ਯ ਹੀ ਸਮਾਜ ਦੀ ਫਿਕਰ ਹੈ ਉਹ ਬਹੁਤ ਘਟ ਹਨ। ਅਜਿਹੇ ਨੀਚ ਵੀਡੀਓਜ਼ ਨਾਲ ਸਮਾਜ ਦਾ ਵਧੇਰੇ ਨੁਕਸਾਨ ਹੁੰਦਾ ਹੈ। ਪਹਿਲਾ ਨੁਕਸਾਨ ਇਹ ਹੈ ਕਿ ਉਸ ਅਧਿਆਪਕ ਦੀ ਗਲਤੀ ਦਾ ਸਾਰੇ ਵਿਦਿਆਰਥੀਆਂ ਨੂੰ ਪਤਾ ਲਗ ਜਾਵੇਗਾ ਅਤੇ ਵਿਦਿਆਰਥੀਆਂ ਦੇ ਦਿਲ ਵਿੱਚ ਅਧਿਆਪਕਾਂ ਪ੍ਰਤੀ ਕਦਰ ਘੱਟ ਜਾਵੇਗੀ। ਗਲਤੀ ਇਕ ਅਧਿਆਪਕ ਨੇ ਕੀਤੀ ਪਰ ਸਜਾ ਅਧਿਆਪਕ ਕੌਮ ਨੂੰ ਮਿਲੇਗੀ। ਦੂਜਾ ਨੁਕਸਾਨ ਇਹ ਹੈ ਕਿ ਜੋ ਅਧਿਅਪਕਾ ਵੀਡੀਓ ਵਿਚ ਦਿਖਾਈ ਗਈ ਹੈ, ਉਹ ਵੀ ਕਿਸੇ ਦੀ ਧੀ ਹੈ, ਉਹ ਵੀ ਕਿਸੇ ਦੀ ਭੈਣ ਹੈ। ਜੋ ਉਸਨੇ ਗਲਤੀ ਕੀਤੀ ਯਾ ਉਸ ਨਾਲ ਧੱਕਾ ਹੋਇਆ, ਕਿ ਉਹ ਹਰ ਕਿਸੇ ਨੂੰ ਦਿਖਾਨਾ ਜ਼ਰੂਰੀ ਹੈ? ਉਸ ਲੜਕੀ ਦਾ ਤਾਂ ਸਾਰਾ ਕਰੀਅਰ ਉਥੇ ਹੀ ਖਤਮ ਹੋ ਗਿਆ। ਹੁਣ ਇਸ ਤੋਂ ਬਾਅਦ ਕੀ ਹੋਵੇਗਾ ਉਹ ਆਪਾਂ ਸਭ ਨੂੰ ਪਤਾ ਹੀ ਹੈ। ਹੁਣ ਹਰ ਕੋਈ ਲੜਕਾ ਉਸਨੂੰ ਗੰਦੀ ਨਜ਼ਰ ਨਾਲ ਦੇਖੇਗਾ, ਉਸਨੂੰ ਪ੍ਰੇਸ਼ਾਨ ਕਰੇਗਾ। ਕੀ ਇਹ ਸਭ ਠੀਕ ਹੈ ? ਹੁਣ ਉਹ ਲੜਕੀ ਤੇ ਲੜਕਾ ਚਾਹ ਕੇ ਵੀ ਆਪਣੇ ਆਪ ਨੂੰ ਜ਼ਿੰਦਗੀ ਦੀਆਂ ਸਹੀ ਲੀਹਾਂ ਤੇ ਨਹੀਂ ਲਿਆ ਸਕਣਗੇ। ਹੋਲੀ ਹੋਲੀ ਇਹ ਸਮਾਜ ਵਿਚੋਂ ਕੱਟੇ ਜਾਣਗੇ ਅਤੇ ਫਿਰ ਅਜਿਹੇ ਹੀ ਲੋਕ ਕ੍ਰਿਮੀਨਲ, ਮੁਜਰਿਮ ਬਣਦੇ ਹਨ। ਕੀ ਜੋ ਕਾਰਵਾਈ ਕਰਨੀ ਬਣਦੀ ਸੀ, ਕੀ ਉਹ ਚੁੱਪ ਚਾਪ ਨਹੀਂ ਕੀਤੀ ਜਾ ਸਕਦੀ ਸੀ? ਅਜਿਹੇ ਵੀਡੀਓਜ਼ ਬਣਾਉਣਾ ਫਿਰ ਸ਼ੇਅਰ ਕਰਨਾ ਇਹ ਸਭ ਅਸੱਭਿਅਕ ਸਮਾਜ ਦੀਆਂ ਨਿਸ਼ਾਨੀਆਂ ਹਨ। ਮੈਨੂੰ ਯਾਦ ਆਉਂਦੀ ਹੈ ਈਸਾ ਮਸੀਹ ਜੀ ਦੀ ਕਹੀ ਗੱਲ “ਇਸ ਲੜਕੀ ਨੂੰ ਪਹਿਲਾ ਪੱਥਰ ਉਹ ਮਾਰੇਗਾ, ਜਿਸਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ।” ਉਸ ਵਕਤ ਫਿਰ ਇਕ ਵੀ ਬੰਦੇ ਨੇ ਪੱਥਰ ਨਹੀਂ ਮਾਰੀਆ ਸੀ। ਪਾਪੀ ਹਰ ਕੋਈ ਹੈ, ਪਾਰ ਜਿਸ ਦਾ ਪਾਪ ਫੜਿਆ ਜਾਵੇ, ਉਸਨੂੰ ਜ਼ਲੀਲ ਕਰਕੇ ਫੈਲਾਉਣ ਦੀ ਘਟੀਆ ਪ੍ਰਥਾ ਆਪਣੇ ਸਮਾਜ ਵਿਚ ਪ੍ਰਚਲਤ ਹੈ।

ਸਕਰਿਪਟ ਰਾਈਟਰ
ਅਮਨਪ੍ਰੀਤ ਸਿੰਘ
apsamaanbatra@gmail.com

Share Button

Leave a Reply

Your email address will not be published. Required fields are marked *