ਸੋਨੀ ਕਾਂਸਲ ਵਪਾਰ ਵਿੰਗ ਦੇ ਸੈਕਟਰ ਇੰਚਾਰਜ ਨਿਯੁੱਕਤ

ਸੋਨੀ ਕਾਂਸਲ ਵਪਾਰ ਵਿੰਗ ਦੇ ਸੈਕਟਰ ਇੰਚਾਰਜ ਨਿਯੁੱਕਤ
ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖੁਸੀ ਦੀ ਲਹਿਰ

3-13ਜੈਤੋ, 3 ਅਗਸਤ (ਪ.ਪ.): ਆਮ ਆਦਮੀ ਪਾਰਟੀ ਦੇ ਟਰੇਡ, ਇੰਡਸਟਰੀ ਅਤੇ ਟਰਾਂਸਪੋਰਟ ਵਿੰਗ ਨੇ ਸੋਨੀ ਕਾਂਸਲ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਸੈਕਟਰ ਇਕ ਤੋਂ ਇੰਚਾਰਜ ਨਿਯੁੱਕਤ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਸੈਕਟਰ ਇਕ ਵਿਚ ਤਿੰਨ ਵਿਧਾਨ ਸਭਾ ਹਲਕੇ ਬਾਘਾਪੁਰਾਣਾ, ਜੈਤੋ ਅਤੇ ਰਾਮਪੁਰਾ ਫੂਲ ਆਉਂਦੇ ਹਨ ਅਤੇ ਵਪਾਰ ਵਿੰਗ ਦੇ ਜੋਨਲ ਇੰਚਾਰਜ ਮਨਜੀਤ ਸਿੰਘ ਸਿੱਧੂ ਅਤੇ ਵਪਾਰ ਵਿੰਗ ਦੀ ਜਥੇਬੰਦਕ ਸਕੱਤਰ ਮੈਡਮ ਅੰਮਿ੍ਰਤ ਗਿੱਲ ਨੇ ਪਾਰਟੀ ਵੱਲੋਂ ਕੀਤੀਆਂ ਇਹਨਾਂ ਨਿਯੁੱਕਤੀਆਂ ਦਾ ਐਲਾਨ ਕੀਤਾ ਹੈ। ਵਪਾਰ ਵਿੰਗ ਦੇ ਸੈਕਟਰ ਇੰਚਾਰਜ ਲੱਗਣ ਬਾਰੇ ਜਿਉਂ ਹੀ ਸੂਚਨਾ ਮਿਲੀ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਆ ਗਿਆ ਅਤੇ ਉਹਨਾ ਨੇ ਟੈਲੀਫੋਨ ਰਾਹੀਂ ਅਤੇ ਨਿੱਜੀ ਤੌਰ ਉਤੇ ਮਿਲ ਕੇ ਵਧਾਈਆਂ ਦੇੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਸਬੰਧੀ ਸੋਨੀ ਕਾਂਸਲ ਨੇ ਲੋਕ ਸਭਾ ਮੈਂਬਰ ਪਰੋਫੈਸਰ ਸਾਧੂ ਸਿੰਘ, ਵਪਾਰ ਵਿੰਗ ਦੇ ਮੁਖੀ ਅਮਨ ਅਰੋੜਾ, ਆਬਜ਼ਰਵਰ ਦਲਬੀਰ ਸਿੰਘ ਢਿੱਲੋਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।

ਸੋਨੀ ਕਾਂਸਲ ਦੇ ਸੈਕਟਰ ਇੰਚਾਰਜ ਨਿਯੁੱਕਤ ਹੋਣ ਉਤੇ ਮੁਬਾਰਕਬਾਦ ਕਹਿਣ ਵਾਲਿਆਂ ਵਿਚ ਐਨ ਆਰ ਆਈ ਵਿੰਗ ਦੇ ਜੋਨਲ ਇੰਚਾਰਜ ਗੁਰਦਿੱਤ ਸਿੰਘ ਸੇਖੋਂ, ਨੌਜਵਾਨ ਵਿੰਗ ਦੇ ਜ਼ੋਨਲ ਇੰਚਾਰਜ ਗੁਰਤੇਜ ਸਿੰਘ ਖੋਸਾ, ਐਸ ਸੀ ਵਿੰਗ ਦੇ ਸੈਕਟਰ ਇੰਚਰਾਜ ਬੇਅੰਤ ਸਿੰਘ ਵਾਂਦਰ, ਸੁਖਜਿੰਦਰ ਸਿੰਘ ਕਾਉਣੀ, ਕੋਟਕਪੂਰਾ ਤੋਂ ਸਰਕਲ ਇੰਚਾਰਜ ਅਮੋਲਕ ਸਿੰਘ ਮਰਾਹੜ, ਮਨਜਿੰਦਰ ਸਿੰਘ ਸਿੱਧੂ, ਜਸਪਾਲ ਸਿੰਘ ਗੋਰਾ ਕਰੀਰਵਾਲੀ, ਲਵਪ੍ਰੀਤ ਸਿੰਘ ਸਰਾਂ, ਇਕਬਾਲ ਸਿੰਘ ਰਾਮੇਆਣਾ, ਤੀਰਥ ਰਾਜ ਗਰਗ, ਬਲਵਿੰਦਰ ਸਿੰਘ, ਅਸੋਕ ਗਰਗ, ਪਰਵੀਨ ਕੁਮਾਰ ਰਾਜੌਰਾ, ਵਿਨੋਦ ਡੋਡ, ਪੰਕਜ ਗੁਪਤਾ, ਕਮਲ ਗੁਪਤਾ, ਸੁਖਦੇਵ ਸਿੰਘ, ਵਿਜੇ ਸੋਲੰਕੀ, ਰਾਹੁਲ, ਕੁਲਦੀਪ ਚੰਦਭਾਨ, ਜਗਦੇਵ ਢੱਲਾ, ਨਛੱਤਰ ਸਿੰਘ ਪੰਜਗਰਾਈਂ, ਸੰਜੀਵ ਕੁਮਾਰ, ਨਿਰਮਲ ਸਿੰਘ ਡੇਲਿਆਂਵਾਲੀ, ਸੇਵਕ ਸਿੰਘ, ਜਗਦੇਵ ਸਿੰਘ ਲੰਭਵਾਲੀ ਆਦਿ ਦੇ ਨਾਮ ਜ਼ਿਕਰਯੋਗ ਹਨ।

Share Button

Leave a Reply

Your email address will not be published. Required fields are marked *

%d bloggers like this: