‘ਸੋਨੀਆ ਮਾਨ’ ‘ਧਾਗੇ ਕਰੀਏਸ਼ਨ’ ਦੀ ਬ੍ਰਾਂਡ ਅੰਬੈਸਡਰ ਬਣੀ

ss1

‘ਸੋਨੀਆ ਮਾਨ’ ‘ਧਾਗੇ ਕਰੀਏਸ਼ਨ’ ਦੀ ਬ੍ਰਾਂਡ ਅੰਬੈਸਡਰ ਬਣੀ

ਪ੍ਰਸਿੱਧ ਅਭਿਨੇਤਰੀ ਹੁਣ ਕੱਪੜਿਆਂ ਦੇ ਬ੍ਰਾਂਡ ਨੂੰ ਪ੍ਰਮੋਟ ਕਰੇਗੀ

ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਸੇਲਿਬ੍ਰਿਟੀ ਕਿਸੇ ਬ੍ਰਾਂਡ ਨੂੰ ਪ੍ਰਮੋਟ ਕਰ ਰਿਹਾ ਹੈ ਜਾਂ ਲੌਂਚ ਕਰ ਰਿਹਾ ਹੈ।ਇਸ ਤੋਂ ਪਹਿਲਾਂ ਵੀ ‘ਦਿਲਜੀਤ ਦੋਸਾਂਝ’ ‘ਜੀਓਨੀ’ ਅਤੇ ‘ਕੋਕਾ-ਕੋਲਾ’ ਦੇ ਬ੍ਰਾਂਡ ਅੰਬੈਸਡਰ ਰਹਿ ਚੁੱਕੇ ਹਨ। ‘ਗਿਪੀ ਗਰੇਵਾਲ’ ਨੇ ਵੀ ‘ਵੀਡੀਓਕੌਨ’ ਅਤੇ ‘7 ਅਪ ਚਟ ਪਟਾਕਾ’ ਦਾ ਪ੍ਰੋਮੋਸ਼ਨ ਕੀਤਾ ਹੈ।ਹੁਣ ਖੂਬਸੂਰਤ ਪੋਲੀਵੁਡ ਅਭਿਨੇਤਰੀ ‘ਸੋਨੀਆ ਮਾਨ’ ਇੱਕ ਕਪੜਿਆਂ ਦੇ ਬ੍ਰਾਂਡ ‘ਧਾਗੇ ਕਰੀਏਸ਼ਨ’ ਦੀ ਬ੍ਰਾਂਡ ਅੰਬੈਸਡਰ ਬਣੀ ਹੈ।ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ‘ਅੰਮ੍ਰਿਤਸਰ’ ਤੋਂ ਹੋਣ ਦੇ ਬਾਵਜੂਦ ਇਸ ਖੂਬਸੂਰਤ ਅਦਾਕਾਰਾ ਨੇ ਆਪਣਾ ਲੋਹਾ ਸਿਰਫ ਪੋਲੀਵੁਡ ਵਿਚ ਫ਼ਿਲਮਾਂ ਜਿਵੇ ‘ਹਰਭਜਨ ਮਾਨ’ ਅਤੇ ‘ਸਰਬਜੀਤ ਚੀਮਾ’ ਦੀ ਫਿਲਮ ‘ਹਾਣੀ’, ‘ਇੰਦਰਜੀਤ ਨਿੱਕੂ’ ਅਤੇ ‘ਕਰਨ ਕੁੰਦਰਾ’ ਦੇ ਨਾਲ ‘ਮੇਰੇ ਯਾਰ ਕਮੀਨੇ’ ਅਤੇ ‘ਹੈਪੀ ਰਾਏਕੋਟੀ’ ਅਤੇ ‘ਵਿਕਰਮ ਸਿੰਘ’ ਦੇ ਨਾਲ ਫਿਲਮ ‘ਮੋਟਰ ਮਿੱਤਰਾਂ ਦੀ’, ‘ਰਾਂਝਾ ਵਿਕਰਮ ਸਿੰਘ’, ‘ਗੁੱਗੂ ਗਿੱਲ’ ਅਤੇ ‘ਯੋਗਰਾਜ ਸਿੰਘ’ ਨਾਲ ’25 ਕਿੱਲੇ’ ਨਾਲ ਹੀ ਨਹੀਂ ਬਲਕਿ ਟਾਲੀਵੁੱਡ ਵਿਚ, ਬਾਲੀਵੁੱਡ ਵਿਚ, ‘ਜੈਕੀ ਸ਼ਰਾਫ਼’ ਅਤੇ ‘ਅਭਿਸ਼ੇਕ ਬੱਚਨ’ ਦੀ ਫਿਲਮ ‘ਕਹੀਂ ਹੈ ਮੇਰਾ ਪਿਆਰ’ ਅਤੇ ਹੁਣੇ ਹੀ ‘ਮਨੋਜ ਨਿਗਲੀ’ ਦੀ ਹੌਲੀਵੁੱਡ ਫਿਲਮ ‘ਵਾਇਡ’ ਵਿਚ ਵੀ ਮਨਾਇਆ ਹੈ।’ਸੋਨੀਆ ਮਾਨ’ ਇਕਲੌਤੀ ਐਸੀ ਪੰਜਾਬੀ ਅਦਾਕਾਰਾ ਹੈਂ ਜਿਹਨਾਂ ਨੇ ਬਾਲੀਵੁੱਡ ਸਟਾਰ ‘ਰਿਤਿਕ ਰੋਸ਼ਨ’ ਨਾਲ ਕੰਮ ਕੀਤਾ ਹੈ।ਐਕਟਿੰਗ ਤੋਂ ਬਾਅਦ ਹੁਣ ‘ਸੋਨੀਆ ਮਾਨ’ ਚੰਡੀਗੜ੍ਹ ਦੇ ਕੱਪੜਿਆਂ ਦੇ ਬ੍ਰਾਂਡ ‘ਧਾਗੇ ਕਰੀਏਸ਼ਨ’ ਜੋ ਕਿ ਸੈਕਟਰ 38 4 ਵਿੱਚ ਖੁੱਲਾ ਹੈ ਦੀ ਬ੍ਰਾਂਡ ਅੰਬੈਸਡਰ ਬਣੀ ਹੈ। ਇਹ ਸਟੋਰ ਨਵਾਂ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਵਿੱਚ ਆਪਣੇ ਕਦਮ ਜਮਾਉਣ ਵਿੱਚ ਕਾਮਯਾਬ ਹੋ ਗਿਆ ਹੈ।ਇਸ ਵਿਚ ਕੱਪੜਿਆਂ ਦੇ ਬਹੁਤ ਰੰਗ ਮੌਜੂਦ ਹਨ ਅਤੇ ਫੈਬਰਿਕ ਦੀ ਕੁਆਲਟੀ ਬਹੁਤ ਹੀ ਵਧੀਆ ਹੈ ਅਤੇ ਹਰ ਇੱਕ ਉਮਰ ਵਰਗ ਲਈ ਕੁਝ ਨਾ ਕੁਝ ਹੈ।

ਇਸ ਮੌਕੇ ਤੇ ‘ਸੋਨੀਆ ਮਾਨ’ ਨੇ ਕਿਹਾ, “ਮੈਨੂੰ ਹਮੇਸ਼ਾ ਹੀ ਲੱਗਦਾ ਹਰ ਕੋਈ ਜੋ ਵੀ ਪਹਿਨੇ ਉਸ ਵਿੱਚ ਖੁਦ ਨੂੰ ਵਧੀਆ ਲੱਗਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੱਡੇ ਬ੍ਰਾਂਡ ਦਾ ਹੋਵੇ ਜਾਂ ਨਾ ਪਰ ਮੈਨੂੰ ਪਰੰਪਰਿਕ ਕੱਪੜੇ ਜਿਵੇਂ ਸਲਵਾਰ ਸੂਟ ਪਹਿਨਣਾ ਜ਼ਿਆਦਾ ਪਸੰਦ ਹੈ ਇਸ ਲਈ ਜਦੋਂ ਨਿਮਰਤ ਮੇਰੇ ਕੋਲ ਇਹ ਪ੍ਰਸਤਾਵ ਲੈ ਕੇ ਆਏ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ“।’ਸੋਨੀਆ ਮਾਨ’ ਨੇ ਅੱਗੇ ਕਿਹਾ, “ ਧਾਗੇ ਕਰੀਏਸ਼ਨ ਇੱਕ ਸਭ ਤੋਂ ਵਧੀਆ ਚੋਣ ਹੈ ਉਹਨਾਂ ਔਰਤਾਂ ਲਈ ਜੋ ਬਿਨਾ ਬੋਰਿੰਗ ਲੱਗੇ ਰਵਾਇਤੀ ਕੱਪੜੇ ਪਹਿਨਣਾ ਚਾਹੁੰਦੀਆਂ ਹਨ।ਮੈਂਨੂੰ ਵੈਸੇ ‘ਸਬਯਸਾਚੀ’ ਦੇ ਕੱਪੜੇ ਬਹੁਤ ਪਸੰਦ ਹਨ ਤੇ ਮੈਂ ਇਹ ਕਹਿ ਸਕਦੀ ਹਾਂ ਕਿ ‘ਧਾਗੇ ਕਰੀਏਸ਼ਨ’ ਪੰਜਾਬ ਦਾ ‘ਸਬਯਸਾਚੀ’ ਹੈਂ।ਮੈਂ ਸਭ ਨੂੰ ਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰ ਇਥੇ ਜਰੂਰ ਆਓ ਮੈਨੂੰ ਪੂਰਾ ਯਕੀਨ ਹੈ ਕਿ ਸਭ ਨੂੰ ਇਹ ਬਹੁਤ ਪਸੰਦ ਆਵੇਗਾ।ਆਖਿਰਕਾਰ, ਮੈਂ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਬਹੁਤ ਹੀ ਉਤੇਜਿਤ ਹਾਂ ਅਤੇ ਪੂਰੀ ਟੀਮ ਦੀ ਸਫਲਤਾ ਦੀ ਕਾਮਨਾ ਕਰਦੀ ਹਾਂ“। ‘ਧਾਗੇ ਕਰੀਏਸ਼ਨ’ ਦੇ ਮਾਲਿਕ ‘ਨਿਮਰਤ’ ਨੇ ਕਿਹਾ, “ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਮੈਂ ‘ਸੋਨੀਆ ਮਾਨ’ ਨੂੰ ਬਹੁਤ ਪਸੰਦ ਕਰਦੀ ਹਾਂ ਇਸ ਕਰਕੇ ਇਸ ਬ੍ਰਾਂਡ ਦੀ ਅੰਬੈਸਡਰ ਬਣਾਉਣ ਲਈ ਉਹ ਹੀ ਮੇਰੀ ਪਹਿਲੀ ਪਸੰਦ ਸਨ। ਮੈਂ ਸਿਰਫ ਹੀ ਉਮੀਦ ਕਰਦੀ ਹਾਂ ਕਿ ਸਾਰੀਆਂ ਔਰਤਾਂ ਇਸ ਨੂੰ ਪਸੰਦ ਕਰਨ ਅਤੇ ਇੱਕ ਫਾਇਦਾ ਇਸ ਵਿੱਚ ਹੈ ਕਿ ਤੁਸੀਂ ਇਹਦੇ ਤੋਂ ਔਨਲਾਈਨ ਵੀ ਆਰਡਰ ਕਰ ਸਕਦੇ ਹਨ। ਇਹ ਸਾਰਿਆਂ ਲਈ ਬਹੁਤ ਹੀ ਸੁਖਾਲਾ ਰਹੇਗਾ ਅਤੇ ਇੱਕ ਗੱਲ ਦੀ ਗਰੰਟੀ ਮੈਂ ਦੇ ਸਕਦੀ ਹਾਂ ਕਿ ਜੋ ਔਨਲਾਈਨ ਦੇਖਿਆ ਜਾਏਗਾ ਓਹੀ ਘਰ ਭੇਜਿਆ ਜਾਵੇਗਾ।

Share Button

Leave a Reply

Your email address will not be published. Required fields are marked *