Thu. Oct 17th, 2019

ਸੋਚ ਉੱਪਰ ਨਿਰਭਰ ਹੈ ਤੁਹਾਡੀ ਜ਼ਿੰਦਗੀ ਦੀ ਉਡਾਨ

ਸੋਚ ਉੱਪਰ ਨਿਰਭਰ ਹੈ ਤੁਹਾਡੀ ਜ਼ਿੰਦਗੀ ਦੀ ਉਡਾਨ

ਜ਼ਿੰਦਗੀ ਆਪਣੇ ਆਪ ਵਿੱਚ ਵਿਲੱਖਣ ਹੈ।ਇਸਨੂੰ ਖੁਸ਼ ਰਹਿ ਕਿ ਮਾਣਿਆ ਜਾਵੇ। ਸ਼ੁਰੂਆਤੀ ਦੌਰ ਵਿੱਚ ਇੱਕ ਖਾਲੀ ਕਿਤਾਬ ਵਾਂਗ ਹੁੰਦੀ ਹੈ ਜ਼ਿੰਦਗੀ। ਜਨਮ ਤੋਂ ਲੈਕੇ ਮੌਤ ਤੱਕ ਦਾ ਸਫ਼ਰ ਤੁਹਾਡੀ ਜ਼ਿੰਦਗੀ ਦੀ ਕਿਤਾਬ ਨੂੰ ਲਿਖਣਾ ਸ਼ੁਰੂ ਕਰ ਦਿੰਦਾ ਹੈ। ਇਹ ਤੁਹਾਡੇ ਹੱਥ ਵਿੱਚ ਹੁੰਦਾ ਹੈ। ਕਿ ਜ਼ਿੰਦਗੀ ਨੂੰ ਕਿਸੇ ਤਰੀਕੇ ਨਾਲ ਲਿਖਣਾ ਹੈ। ਲੋੜ ਹੈ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੀ। ਜਨਮ ਤੋਂ ਪਹਿਲਾਂ ਤੁਹਾਡੇ ਹਾਲਾਤ ਕੀ ਸਨ ਤੇ ਮੌਤ ਵੇਲੇ ਕੀ ਹਾਲਾਤ ਹਨ ਇਹ ਸਭ ਤੁਹਾਡੀ ਪਾ੍ਪਤੀ ਨੂੰ ਦਰਸਾਉਦੇ ਹਨ। ਅਸੀਂ ਅਕਸਰ ਹੀ ਪੜਿਆ ਹੈਂ ਕਿ ਜੇ ਤੁਸੀਂ ਗਰੀਬ ਜਨਮ ਲੈਂਦੇ ਉ ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀ ਪਰ ਜੇ ਤੁਸੀਂ ਮਰਨ ਸਮੇਂ ਵੀ ਗਰੀਬ ਉ ਤਾਂ ਇਸਦੀ ਜਿੰਮੇਵਾਰੀ ਤੁਹਾਡੇ ਸਿਰ ਹੀ ਹੈ। ਇਸਦੇ ਤੁਸੀਂ ਜਿੰਮੇਵਾਰ ਉ। ਜ਼ਿੰਦਗੀ ਜਿਉਣ ਤੇ ਕੱਟਣ ਵਿੱਚ ਫ਼ਰਕ ਹੁੰਦਾ ਹੈ।ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇਹਨਾਂ ਨਾਲ ਮੁਲਾਕਾਤ ਤੈਅ ਹੈ। ਬੱਸ ਫਰਕ ਹੈ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹਾਂ। ਤੁਹਾਡੀ ਸੋਚ, ਵੇਖਣ ਦਾ ਨਜਰੀਆ ਹੀ ਤੁਹਾਡੀ ਜ਼ਿੰਦਗੀ ਨੂੰ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਲੋਕ ਤੁਹਾਡੇ ਰਾਹਾਂ ਵਿੱਚ ਪੱਥਰ ਸੁੱਟਣਗੇ ਮਤਲਬ ਤੁਹਾਡੇ ਕੰਮਾ ਚ ਰੁਕਾਵਟਾਂ ਪੈਦਾ ਕਰਨਗੇ ਇਹ ਤੁਹਾਡੇ ਤੇ ਨਿਰਭਰ ਹੈ ਕਿ ਇਹਨਾਂ ਪੱਥਰਾਂ ਦਾ ਤੁਸੀਂ ਪੁਲ ਬੁਣਾਉਣਾ ਹੈ ਜਾਂ ਮੁਸੀਬਤਾਂ ਦੀ ਕੰਧ।

ਹਰ ਸਮੇਂ ਸੋਚ ਨੂੰ ਸਕਾਰਾਤਮਕ ਰੱਖੋ। ਕੋਸ਼ਿਸ਼ ਕਰਦੇ ਰਹੋ। ਇੱਕ ਨਾ ਇੱਕ ਦਿਨ ਸਫਲਤਾ ਤੁਹਾਡੇ ਕਦਮ ਚੁੰਮੇ ਗਈ। ਤੁਸੀਂ ਕਿੰਨੇ ਵਾਰ ਹਾਰੇ ਹੋ ਇਹ ਮਹਿਨੇ ਨਹੀਂ ਰੱਖਦਾ ਤੁਸੀਂ ਜਿੱਤਣ ਤੱਕ ਕਿੰਨੀ ਵਾਰ ਕੋਸ਼ਿਸ਼ ਕੀਤੀ ਹੈ ਇਹ ਜਰੂਰ ਮਹੱਤਵ ਰੱਖਦਾ ਹੈ। ਜਿਨ੍ਹਾਂ ਸਮਾਂ ਤੁਸੀਂ ਖੁਦ ਹਾਰ ਨਹੀਂ ਮੰਨ ਲੈਦੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਖੁਦ ਦੀ ਜ਼ਿੰਦਗੀ ਖੁਦ ਜਿਉਣੀ ਸਿੱਖੋ। ਸਾਰਿਆਂ ਤੋਂ ਪਹਿਲਾਂ ਸਾਡੇ ਕਦਮ ਸਮਾਜ ਦੀ ਦਖਲ ਅੰਦਾਜ਼ੀ ਰੋਕ ਦਿੰਦੀ ਹੈ ਸਾਡੇ ਮਨ ਚ ਇਹ ਸਵਾਲ ਪੈਦਾ ਹੁੰਦਾ ਹੈ ਲੋਕ ਕੀ ਕਹਿਣਗੇ? ਇਹ ਸਵਾਲ, ਡਰ ਸਾਨੂੰ ਆਪਣੇ ਹੁਨਰ ਨੂੰ ਪਛਾਣ ਕਿ ਉਸਨੂੰ ਸਫਲ ਕਰਨ ਨਹੀਂ ਦਿੰਦਾ। ਜਿਸਦੇ ਨਤੀਜੇ ਵਜੋਂ ਜੋ ਪੁਰਾਣੀ ਪੀੜੀ ਦੀ ਸੋਚ, ਰੀਤ ਰੀਵਾਜ ਉਸ ਸਮੇਂ ਸਹੀ ਸਨ ਪਰ ਨਵੇਂ ਸਮੇਂ ਵਿੱਚ ਉਹਨਾਂ ਦੀ ਲੋੜ ਨਹੀਂ ਉਹ ਸਿਰਫ਼ ਅੰਧ ਵਿਸ਼ਵਾਸ ਬਣ ਚੁੱਕੇ ਹਨ। ਉਹ ਵੀ ਇੱਕ ਪੀੜੀ ਤੋ ਦੂਜੀ ਪੀੜੀ ਤੱਕ ਚਲਦੇ ਰਹਿੰਦੇ ਹਨ। ਇਸਦੀ ਵਜਾ ਇਹੀ ਹੈ ਕਿ ਕੋਈ ਪਹਿਲ ਕਰਨ ਦੀ ਹਿੰਮਤ ਨਹੀਂ ਕਰਦਾ। ਨਵੀਆ ਰੀਤਾਂ ਨੂੰ ਜਨਮ ਦੇਣ ਲਈ ਪਹਿਲ ਕਿਸੇ ਨੂੰ ਤਾ ਕਰਨੀ ਪਵੇਗੀ। ਇਹੋ ਨਿੱਕੀਆਂ ਨਿੱਕੀਆਂ ਗੱਲਾਂ ਸਰਲ ਤੇ ਮਾਣਨਯੋਗ ਜ਼ਿੰਦਗੀ ਨੂੰ ਬੋਝ ਬਣਾ ਦਿੰਦੀ ਹਨ। ਸੋਚ ਨੂੰ ਸਕਾਰਤਮਕ ਰੱਖੋ ਸਭ ਕੁਝ ਸਹੀ ਹੋਵੇਗਾ। ਮੈ ਤੁਹਾਡੇ ਨਾਲ ਉਦਾਹਰਣ ਸਾਂਝੀ ਕਰ ਰਿਹਾ ਹਾਂ ਜੋ ਤੁਹਾਡੇ ਨਾਹ ਪੱਖੀ ਨਜਰੀਏ ਨੂੰ ਹਾਂ ਪੱਖੀ ਨਜਰੀਏ ਵਿੱਚ ਬਦਲਣ ਲਈ ਮਦਦ ਕਰੇਗੀ। ਬਲਬ ਦੀ ਖੋਜ ਕਰਨ ਵਾਲਾ ਵਿਗਿਆਨੀ ਬਹੁਤ ਵਾਰ ਫੇਲ੍ਹ ਹੋਇਆ ਤੇ ਜਦੋਂ ਉਸਨੇ ਕੋਸ਼ਿਸ਼ ਕਰਨੀ ਨਾ ਛੱਡੀ ਤਾ ਇੱਕ ਦਿਨ ਉਹ ਸਫਲ ਹੋ ਗਿਆ। ਉਸਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਇੰਨੇ ਵਾਰ ਫੇਲ੍ਹ ਹੋਏ ਉ ਇਸ ਬਾਰੇ ਤੁਸੀਂ ਕੀ ਕਹਿਣਾ ਪੰਸਦ ਕਰੋਂਗੇ। ਫਿਰ ਉਸ ਵਿਗਿਆਨੀ ਨੇ ਜਵਾਬ ਦਿੱਤਾ ਫੇਲ੍ਹ ਮੈਂ ਤੁਹਾਡੀ ਨਜ਼ਰ ਵਿੱਚ ਹੋਇਆ ਹੋਵਾਂਗਾ ਪਰ ਮੈ ਹਰ ਵਾਰ ਸਫ਼ਲ ਹੋਇਆ ਹਾਂ। ਮੈ ਹਰ ਵਾਰ ਫੇਲ੍ਹ ਹੋਣ ਵੇਲੇ ਇਹ ਸਿੱਖਿਆ ਹੈ ਕਿ ਇਸ ਤਰੀਕੇ ਨਾਲ ਬਲਬ ਕਦੇ ਵੀ ਨਹੀਂ ਬਣ ਸਕਦਾ। ਜੇ ਅਸੀਂ ਇਸ ਸੋਚ ਨੂੰ ਸਮਝ ਕਿ ਜ਼ਿੰਦਗੀ ਵਿੱਚ ਅਪਣਾ ਲਿਆ ਤਾ ਜਿੱਤ ਨਿਸ਼ਚਿਤ ਹੈ।

ਸੋਚ ਬੰਦੇ ਨੂੰ ਕਿਸ ਹੱਦ ਤੱਕ ਗੁਲਾਮ ਕਰ ਦਿੰਦੀ ਹੈ ਇਹ ਅਸੀਂ ਉਦਾਹਰਣਾਂ ਤੋ ਹੀ ਸਿੱਖ ਸਕਦੇ ਹਾਂ। ਜਾਣਕਾਰੀ , ਗਿਆਨ ਤਾ ਸਾਨੂੰ ਹਰ ਕਿਸੇ ਤੋਂ ਮਿਲ ਜਾਂਦਾ ਹੈ ਪਰ ਉਸਨੂੰ ਅਸੀਂ ਅਮਲ ਚ ਨਹੀਂ ਲਿਆ ਸਕਦੇ ਤਾਂ ਸਭ ਕੁਝ ਵਿਅਰਥ ਹੈ। ਇਸ ਲਈ ਮੈਂ ਸਮੱਸਿਆ ਦੇ ਹੱਲ ਲਈ ਉਸਦੇ ਕਾਰਣਾਂ ਉੱਪਰ ਜ਼ੋਰ ਦਿੰਦਾ ਹਾਂ ਜਿਸਨੂੰ ਮੇਰੇ ਹਿਸਾਬ ਨਾਲ ਉਦਾਹਰਣਾਂ ਤੋ ਬਿਨਾਂ ਸਮਝਣਾ ਮੁਸ਼ਕਿਲ ਹੈ। ਆਉ ਦੋ ਉਦਾਹਰਣਾਂ ਨੂੰ ਪਰਖੀਏ , ਸਮਝੀਏ ਪਹਿਲੀ ਉਦਾਹਰਣ ਤੁਹਾਡੀ ਸੋਚ ਦੀ ਕਮਜੋਰੀ ਤੇ ਦੂਸਰੀ ਉਦਾਹਰਣ ਹਾਂ ਪੱਖੀ ਸੋਚ ਦਾ ਨਤੀਜਾ ਤੁਹਾਡੇ ਸਾਹਮਣੇ ਰੱਖੇਗੀ।
ਆਪਣਾ ਜਾਣਦੇ ਹਾਂ ਕਿ ਹਾਥੀ ਇੱਕ ਵਿਸ਼ਾਲ ਸਕਤੀਸ਼ਾਲੀ ਜਾਨਵਰ ਹੈ। ਪਰ ਅਸੀਂ ਅਕਸਰ ਵੇਖਦੇ ਹਾਂ ਕਿ ਹਾਥੀ ਨੂੰ ਅਸੀਂ ਇੱਕ ਰੱਸੀ ਦੀ ਮਦਦ ਨਾਲ ਵੀ ਬੰਨ ਕਿ ਰੱਖਦੇ ਹਾਂ। ਇਸ ਪਿੱਛੇ ਕੀ ਰਾਜ਼ ਹੈ ਜਦੋਂ ਅਸੀਂ ਇਹ ਸਮਝ ਗਏ ਸਭ ਕੁਝ ਸਾਫ ਹੋ ਜਾਵੇਗਾ। ਅਸਲ ਵਿੱਚ ਹਾਥੀ ਦਾ ਬੱਚਾ ਜਦੋਂ ਛੋਟਾ ਹੁੰਦਾ ਹੈ। ਉਸਨੂੰ ਸੰਗਲ ਜਾਂ ਰੱਸੇ ਨਾਲ ਬੰਨਕੇ ਰੱਖਦੇ ਹਨ। ਉਦੋਂ ਤਾਕਤ ਘੱਟ ਹੋਣ ਕਰਕੇ ਵਾਰ ਵਾਰ ਕੋਸ਼ਿਸ਼ ਕਰਕੇ ਉਹ ਹਾਰ ਮੰਨ ਲੈਂਦਾ ਹੈ ਤੇ ਉਸਦੇ ਦਿਮਾਗ ਵਿੱਚ ਬੈਠ ਜਾਦਾਂ ਹੈ ਕਿ ਉਹ ਕਦੇ ਵੀ ਇਸਨੂੰ ਤੋੜ ਨਹੀਂ ਸਕਦਾ ਉਹ ਹਾਰ ਮੰਨ ਲੈਂਦਾ ਹੈ ਤੇ ਕੋਸ਼ਿਸ਼ ਕਰਨੀ ਬੰਦ ਕਰ ਦਿੰਦਾ ਹੈ। ਪਰ ਜਵਾਨ ਹਾਥੀ ਇਸਨੂੰ ਆਸਾਨੀ ਨਾਲ ਤੋੜਕੇ ਆਜ਼ਾਦ ਹੋ ਸਕਦਾ ਹੈ। ਇਸੇ ਤਰ੍ਹਾਂ ਅਸੀਂ ਵੀ ਹਾਰਾਂ ਤੋ ਡਰਕੇ ਦੁੱਖਾਂ ਨਾਲ ਸਮਝੋਤਾ ਕਰ ਲੈਂਦੇ ਹਾਂ ਤੇ ਜ਼ਿੰਦਗੀ ਜਿਉਣ ਦੀ ਥਾਂ ਕੱਟਣੀ ਸੁਰੂ ਕਰ ਦਿੰਦੇ ਹਾਂ। ਦੂਸਰੀ ਉਦਾਹਰਣ ਤੁਹਾਡੀ ਹਾਂ ਪੱਖੀ ਸੋਚ ਤੇ ਮੁਸੀਬਤਾਂ ਨਾਲ ਭਰੇ ਰਾਸਤੇ ਉੱਪਰ ਤੁਰਨ ਦਾ ਹੌਂਸਲਾ ਤੁਹਾਨੂੰ ਜਿੱਤ ਹਾਸਿਲ ਕਰਵਾ ਦਿੰਦਾ ਹੈ ਉਸ ਬਾਰੇ ਸਮਝਾ ਸਕਦੀ ਹੈ।
ਬਾਜ ਦੀ ਉਮਰ 70 ਸਾਲ ਹੁੰਦੀ ਹੈ ਪਰ 30 ਸਾਲ ਦੀ ਉਮਰ ਤੋਂ ਬਾਅਦ ਉਸ ਅੰਦਰ ਇਕ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ।ਜੋ ਉਸਦੀ ਜ਼ਿੰਦਗੀ ਨੂੰ ਉਥਲ ਪੁਥਲ ਕਰ ਦਿੰਦਾ ਹੈ।ਉਸ ਨਾਲ ਤਿੰਨ ਚੀਜ਼ਾਂ ਵਾਪਰਦੀਆਂ ਹਨ
1.ਉਸਦੇ ਪੰਜਿਆ ਦੇ ਨਹੁੰ ਜਰੂਰਤ ਤੋਂ ਜਿਆਦਾ ਲੰਬੇ ਹੋ ਜਾਂਦੇ ਹਨ ਜਿਸ ਕਰਕੇ ਸ਼ਿਕਾਰ ਤੇ ਉਸਦੀ ਪਕੜ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ,
2. ਉਸਦੀ ਚੁੰਝ ਜਰੂਰਤ ਤੋਂ ਜ਼ਿਆਦਾ ਮੁੜ ਜਾਂਦੀ ਹੈ ਜਿਸ ਕਾਰਨ ਉਸਨੂੰ ਸ਼ਿਕਾਰ ਨੂੰ ਖਾਣ ਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ
3. ਉਸਦੇ ਖੰਭ ਏਨੇ ਭਾਰੇ ਹੋ ਜਾਂਦੇ ਹਨ ਕਿ ਸ਼ਿਕਾਰ ਨੂੰ ਫੜਨਾ ਅਸੰਭਵ ਹੋ ਜਾਂਦਾ
ਉਸਦੀ ਜ਼ਿੰਦਗੀ ਮੌਤ ਤੋਂ ਵੀ ਬੁਰੀ ਹੋ ਜਾਂਦੀ ਹੈ ਓਦੋਂ ਉਸ ਕੋਲ ਸਿਰਫ 3 ਹੀ ਵਿਕਲਪ ਬਚਦੇ ਹਨ
1.ਭੁੱਖ ਨਾਲ ਆਪਣਾ ਸਰੀਰ ਤਿਆਗ ਦੇਵੇ
2.ਆਪਣਾ ਸੁਭਾਅ ਤਿਆਗ ਕੇ ਗਿੱਧ ਦੀ ਤਰਾਂ ਮਰਿਆ ਸ਼ਿਕਾਰ ਖਾਣਾ ਸ਼ੁਰੂ ਕਰ ਦੇਵੇ
3. ਤੀਸਰਾ ਵਿਕਲਪ ਸਭ ਤੋਂ ਭਿਆਨਕ ਹੁੰਦਾ ਹੈ ‘ ਸਰੀਰ ਚ ਬਦਲਾਅ
ਪਰ ਬਾਜ਼ ਇਸ ਪੀੜਦਾਇਕ ਤੇ ਔਖੇ ਵਿਕਲਪ ਨੂੰ ਚੁਣਨਾ ਪਸੰਦ ਕਰਦਾ ਹੈ
ਉਹ 150 ਦਿਨ ਦੀ ਇਕ ਔਖੀ ਤੇ ਲੰਬੀ ਪ੍ਰੀਕਿਰਿਆ ਲਈ ਪਹਾੜ ਦੀ ਟੀਸੀ ਤੇ ਆਲ੍ਹਣਾ ਬਣਾ ਕੇ ਇਸ ਪ੍ਰੀਕਿਰਿਆ ਨੂੰ ਸ਼ੁਰੂ ਕਰ ਦਿੰਦਾ ਹੈ
ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਨੂੰ ਪਹਾੜ ਨਾਲ ਮਾਰ ਮਾਰ ਕੇ ਤੋੜ ਦਿੰਦਾ ਹੈ ਇਸ ਤੋਂ ਦਰਦਨਾਕ ਕੁਝ ਨੀ ਹੁੰਦਾ
ਫਿਰ ਜਦੋਂ ਚੁੰਝ ਕੁਝ ਸਮੇ ਬਾਅਦ ਨਵੇਂ ਸਿਰੇ ਤੋਂ ਆ ਜਾਂਦੀ ਹੈ ਤਾਂ ਉਹ ਇਸੇ ਚੁੰਝ ਨਾਲ ਆਪਣੇ ਨਹੁੰ ਉਖਾੜ ਦਿੰਦਾ ਹੈ ਇਸ ਤੋਂ ਭਿਆਨਕ ਵੀ ਕੁਝ ਨਹੀਂ, ਆਪਣੇ ਨਹੁੰ ਆਪ ਪੁੱਟਣਾ
ਇਸ ਤੋਂ ਅਗਲਾ ਕਦਮ ਉਹ ਆਪਣੇ ਖੰਭ ਉਖਾੜਣੇ ਸ਼ੁਰੂ ਕਰ ਦਿੰਦਾ ਹੈ ਆਪਣੀ ਚੁੰਝ ਨਾਲ ਇੱਕ ਇੱਕ ਕਰਕੇ ਖੰਭ ਪੁੱਟਣ ਤੋਂ ਬਾਅਦ ਉਹ ਸਿਰਫ ਇੰਤਜ਼ਾਰ ਕਰਦਾ ਨਵੇਂ ਖੰਭ ਆਉਣ ਤੱਕ ਅਤੇ ਨਹੁੰਆਂ ਦੇ ਫਿਰ ਤੋਂ ਵੱਡੇ ਹੋਣ ਤਕ
150 ਦਿਨ ਲੰਘਣ ਤਕ ਉਸਦੀ ਚੁੰਝ ਪਹਿਲਾ ਦੀ ਤਰਾਂ ਮਜਬੂਤ ਹੋ ਜਾਂਦੀ ਹੈ ਸ਼ਿਕਾਰ ਤੇ ਪਕੜ ਬਣਾਉਣ ਵਾਲੇ ਪੰਜੇ ਅੱਗੇ ਤੋਂ ਵੀ ਜਿਆਦਾ ਤਾਕਤਵਰ ਹੋ ਜਾਂਦੇ ਹਨ ਤੇ ਉਸਦੀ ਨਵੀ ਉਡਾਣ ਲਈ ਉਸਦੇ ਨਵੇਂ ਖੰਭ ਉਸਦੇ ਨਾਲ ਹੁੰਦੇ ਹਨ
ਹੁਣ ਬਿਹਤਰ ਬਦਲਾਅ ਤੋਂ ਬਾਅਦ ਉਹ ਪਹਿਲਾਂ ਤੋਂ ਵੀ ਉੱਚੀ ਉਡਾਣ ਲਈ ਉਡਾਰੀ ਮਾਰ ਸਕਦਾ ਹੈ।
ਇਸ ਸਾਨੂੰ ਦੁੱਖਾਂ ਨਾਲ ਸਾਹਮਣਾ ਕਰਨ ਦੀ ਹਿੰਮਤ ਮਿਲਦੀ ਹੈ ਦੁੱਖ ਤੋ ਬਾਅਦ ਸੁੱਖ ਤੇ ਹਾਰ ਬਾਅਦ ਜਿੱਤ ਲਾਜ਼ਮੀ ਮਿਲੇਗੀ। ਬੱਸ ਸੋਚ ਹਾਂ ਪੱਖੀ ਰੱਖਕੇ ਲਗਾਤਾਰ ਕੋਸ਼ਿਸ਼ ਕਰਦੇ ਰਹੋ। ਹਰ ਸੱਮਸਿਆ ਨੂੰ ਸਮਝ ਕਿ ਕੋਸ਼ਿਸ਼ ਕਰੋ ਗਲਤ ਦਿਸ਼ਾ ਵਿੱਚ ਲਗਾਤਾਰ ਕੀਤੀ ਕੋਸ਼ਿਸ਼ ਵੀ ਤੁਹਾਨੂੰ ਨਿਰਾਸ਼ ਹੀ ਕਰੇਗੀ। ਆਉ ਜ਼ਿੰਦਗੀ ਨੂੰ ਸਮਝੀਏ, ਇਸਨੂੰ ਪਿਆਰ ਕਰੀਏ ਹਰ ਤਰ੍ਹਾਂ ਦੀ ਚਿੰਤਾ ਛੱਡਕੇ ਆਪਣੇ ਆਪ ਪੈਦਾ ਕੀਤੀਆਂ ਸੱਮਸਿਆਵਾਂ ਤੇ ਖਰਚਿਆਂ ਨੂੰ ਖਤਮ ਕਰੀਏ। ਕੁਦਰਤ ਨੂੰ ਸੰਭਾਲਕੇ ਇੱਕ ਸਾਦਾ ਤੇ ਆਨੰਦਮਈ ਜੀਵਨ ਬਤੀਤ ਕਰੀਏ। ਸਦਾ ਖੁਸ਼ ਰਹੋ ਜੇ ਚਿੰਤਾ ਕਰਕੇ ਮਸਲੇ ਹੱਲ ਹੋ ਸਕਦਾ ਤਾ ਚਿੰਤਾ ਕਰ ਸਕਦੇ ਹਾਂ ਪਰ ਜਦੋਂ ਪਤਾ ਕੁਝ ਨੀ ਹੋਣਾ ਫੇਰ ਖੁਸ਼ ਰਹੋ ਜਿੰਦਾਦਿਲੀ ਨਾਲ ਮੁਸੀਬਤਾਂ ਦਾ ਸਾਹਮਣਾ ਕਰੋ। ਮਾੜੀ, ਘਟੀਆ ਸੋਚ ਤਿਆਗ ਕਿ ਚੰਗੀ ਸੋਚ ਦਾ ਬੀਜ਼ ਬੀਜੋ ਤਾਂ ਜੋ ਨਵਾਂ ਸਮਾਜ ਸਿਰਜਿਆ ਜਾ ਸਕੇ। ਸਾਨੂੰ ਚਾਹੀਦਾ ਹੈ ਕਿ ਬੱਚੇ ਨੂੰ ਜਨਮ ਤੋ ਲੈਕੇ ਹੀ ਚੰਗੇ ਸਾਚੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ। ਤਾ ਜੋ ਆਉਣ ਵਾਲਾ ਸਮਾਜ ਬੁਰਾਈਆਂ ਰਹਿਤ ਹੋਵੇ। ਬੱਚੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ ਕਦੇ ਵੀ ਉਹਨਾਂ ਉੱਪਰ ਤੰਗ ਤੇ ਅੰਧ ਵਿਸ਼ਵਾਸੀ ਸੋਚ ਦਾ ਅਸਰ ਨਾ ਪੈਣ ਦੇਵੋ। ਖਾਸ ਕਰਕੇ ਕੁੜੀਆਂ ਨੂੰ ਸਿ਼ੱਖਿਅਤ ਕਰੋ ਬਚਪਨ ਤੋ ਹੀ ਵਿਤਕਰੇ ਤੇ ਅੰਧ ਵਿਸ਼ਵਾਸਾ ਦੀ ਆੜ ਵਿੱਚ ਉਹਨਾਂ ਦਾ ਮਨੋਬਲ ਪੱਧਰ ਨੀਵਾਂ ਨਾ ਕਰੋ। ਇਸ ਤਰ੍ਹਾਂ ਦੇ ਨਿੱਕੇ ਨਿੱਕੇ ਬਦਲਾਅ ਕੁੜੀਆਂ ਨਾਲ ਸਮਾਜ ਚ ਹੁੰਦੇ ਸੋਸ਼ਣ ਨੂੰ ਰੋਕਣ ਵਿੱਚ ਮਦਦਗਾਰ ਹੋਣਗੇ। ਹਰ ਪਲ ਜਿੱਥੋਂ ਵੀ ਨਿੱਕੀ ਜਿਹੀ ਖੁਸ਼ੀ ਮਿਲਦੀ ਹੈ ਇਸਨੂੰ ਚੰਗੀ ਤਰਾਂ ਮਹਿਸੂਸ ਕਰੋ ਤੁਹਾਨੂੰ ਪਤਾ ਹੀ ਨਹੀਂ ਚੱਲੇਂਗਾ ਕਿ ਜ਼ਿੰਦਗੀ ਦਾ ਸਫਰ ਕਿਵੇਂ ਬੀਤ ਗਿਆ।

ਅਤਿੰਦਰ ਪਾਲ ਸਿੰਘ ਪਰਮਾਰ
81468 08995
ਪਿੰਡ ਸੰਗਤਪੁਰਾ, ਮੋਗਾ

Leave a Reply

Your email address will not be published. Required fields are marked *

%d bloggers like this: