ਸੈਲਾ ਪੇਪਰ ਮਿੱਲ ਦੇ ਪਾਣੀ ਨਾਲ ਵੱਧ ਰਹੀ ਦਿਨੋ ਦਿਨ ਮਰੀਜਾ ਦੀ ਗਿਣਤੀ

ss1

ਸੈਲਾ ਪੇਪਰ ਮਿੱਲ ਦੇ ਪਾਣੀ ਨਾਲ ਵੱਧ ਰਹੀ ਦਿਨੋ ਦਿਨ ਮਰੀਜਾ ਦੀ ਗਿਣਤੀ
ਕਦੋ ਦਆਇਆ ਜਾਵੇਗਾ ਇਨਾ ਭਿਆਨਕ ਬੀਮਾਰੀਆ ਤੋ ਛੁੱਟਕਾਰਾ

18-25 (2)
ਗੜਸੰਕਰ, 18 ਅਗਸਤ (ਅਸ਼ਵਨੀ ਸ਼ਰਮਾ): ਗੜਸੰਕਰ ਤੋ ਮਾਹਿਲਪੁਰ ਰੋੜ ਤੇ ਸਥਿਤ ਏ ਬੀ ਸੀ ਪੇਪਰ ਮਿੱਲ ਸੈਲਾ ਖੁਰਦ ਨੇ ਰਾਹਗੀਰਾ ਅਤੇ ਆਲੇ ਦੁਆਲੇ ਦੇ ਪਿੰਡਾ ਦੇ ਲੋਕਾ ਦਾ ਜੀਣਾ ਮੁਸਕਲ ਕੀਤਾ ਹੋਇਆ ਹੈ। ਆਲੇ ਦੁਆਲੇ ਦੇ ਪਿੰਡਾ ਦਾ ਦੋਰਾ ਕੀਤਾ ਤਾ ਅੱਖੀ ਦੇਖਿਆ ਕਿ ਮਿੱਲ ਵਾਲਿਆ ਨੇ ਸੈਲਾ ਤੋ ਪੈਸ਼ਰਾ ਰੋੜ ਤੇ ਗੰਦੇ ਪਾਣੀ ਦੇ ਮੋਗੇ ਕੱਢੇ ਹੋਏ ਹਨ ਜਿਨਾ ਵਿੱਚ ਬਹੁਤ ਗੰਦਾ ,ਕਾਲਾ ,ਬਦਬੂਦਾਰ , ਅਤੇ ਬੀਮਾਰੀਆ ਨੂੰ ਸੱਦਾ ਦੇਣ ਵਾਲਾ ਪਾਣੀ ਛੱਡਿਆ ਜਾਦਾ ਹੈ ਤਾ ਇਸ ਦੀ ਬਦਬੂ ਕਈ ਕਿਲੋ ਮੀਟਰ ਤੱਕ ਦੇ ਲੋਕਾ ਨੂੰ ਬੀਮਾਰੀਆ ਦਾ ਸੱਦਾ ਦਿੰਦੀ ਹੈ। ਇਸ ਤਰਾ ਸੈਲਾ ਖੁਰਦ ਤੋ ਖੁਸ਼ੀ ਪੱਦੀ, ਸੈਲਾ ਕਲਾ ਮਜਾਰਾ, ਨੂੰ ਜਾਣ ਵਾਲੀ ਪੱਕੀ ਸੜਕ ਤੇ ਵੀ ਮੋਗੇ ਕੱਢੇ ਹਨ ਮੋਗਿਆ ਵਿੱਚੋ ਬਹੁਤ ਹੀ ਜਿਆਦਾ ਗਰਮ ਪਾਣੀ ਨਿਕਲਦਾ ਹੈ। ਨਿਕਲਣ ਵਾਲਾ ਪਾਣੀ ਜਿਮੀਦਾਰਾ ਨੂੰ ਸਿੰਚਾਈ ਵਾਸਤੇ ਦਿੱਤਾ ਜਾਦਾ ਹੈ। ਉਹ ਲੋਕਾ ਲਈ ਬਹੁਤ ਹੀ ਖਤਰਨਾਕ ਹੁੰਦਾ ਹੈ। ਇਹ ਗੰਦਾ ਪਾਣੀ ਹੁਣ 24 ਘੰਟੇ ਹੁਣ ਝੋਨੇ ਵਾਲੇ ਖੇਤਾ ਵਿੱਚ ਖੜਾ ਦੇਖਿਆ ਜਾ ਸਕਦਾ ਹੈ। ਪਿੰਡ ਨਰਿਆਲਾ ਦੇ ਲੋਕਾ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਵੀ ਫੈਕਟਰੀ ਵਾਲਿਆ ਵਲੋ ਬਹੁਤ ਵੱਡੇ ਵੱਡੇ ਸੁਆਹ ਦੇ ਢੇਰ ਲਗਾਏ ਗਏ ਹਨ। ਹਨੇਰੀ ਆਉਣ ਤੇ ਸੁਆਹ ਦੇ ਕਾਰਣ ਕਈ ਲੋਕਾ ਦੀ ਨਿਗਾ ਵੀ ਜਾ ਚੁੱਕੀ ਹੈ ਅਤੇ ਬਹੁਤ ਸਾਰੇ ਪਿੰਡਾ ਦੇ ਲੋਕ ਖਤਰਨਾਕ ਬੀਮਾਰੀਆ ਵਿੱਚ ਜਿਵੇ ਕਾਲਾ ਪੀਲੀਆ , ਕੈਸ਼ਰ , ਦਮਾ ਅਤੇ ਹੋਰ ਕਈ ਤਰਾ ਦੀਆ ਬੀਮਾਰੀਆ ਵਿੱਚ ਘਿਰ ਗਏ ਹਨ ਘਰੋ ਵੀ ਗਰੀਬ ਹਨ ਅਤੇ ਆਪਣਾ ਇਲਾਜ ਵੀ ਨਹੀ ਕਰਵਾ ਸਕਦੇ ਜਦੋ ਨਰਿਆਲਾ ਪਿੰਡ ਦੇ ਲੋਕਾ ਨਾਲ ਪੰਜਾਬੀ ਜਾਗਰਣ ਟੀਮ ਵਲੋ ਗੱਲ ਕੀਤੀ ਗਈ ਤਾ ਉਹਨਾ ਨੇ ਕਿਹਾ ਅਸੀ ਇੱਥੇ ਜਿੰਦਗੀ ਨਹੀ ਕੱਟਦੇ ਸਗੋ ਸਜਾ ਕੱਟਦੇ ਹਾ ਅਤੇ ਸਾਡਾ 70 % ਪਿੰਡ ਬੀਮਾਰੀਆ ਦੀ ਗਿਰਫਤ ਵਿੱਚ ਆ ਚੁੱਕਾ ਹੈ ਪਿੰਡ ਖੁਸ਼ੀ ਪੱਦੀ ਦੇ ਲੋਕਾ ਨੇ ਦੱਸਿਆ ਕਿ ਸਾਡੇ ਰਿਸਤੇਦਾਰਾ ਨੇ ਵੀ ਫੈਕਟਰੀ ਦੇ ਪ੍ਰਦੂਸਣ ਕਾਰਣ ਸਾਡੇ ਪਿੰਡ ਆਉਣਾ ਜਾਣਾ ਬੰਦ ਕਰ ਦਿੱਤਾ ਹੈ।
ਜਦੋ ਇਸ ਸਬੰਧ ਵਿੱਚ ਪਿੰਡ ਖੁਸ਼ੀ ਪੱਦੀ ਦੀ ਸਰਪੰਚ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬਖਸ਼ੀਸ਼ ਕੋਰ ਨਾਲ ਗੱਲ ਕੀਤੀ ਗਈ ਤਾ ਉਨਾ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਵੀ ਦਿਨੋ ਦਿਨ ਪ੍ਰਦੂਸਣ ਕਾਰਨ ਮਰੀਜਾ ਦੀ ਗਿਣਤੀ ਕਾਫੀ ਵੱਧ ਰਹੀ ਹੈ ਅਤੇ ਪ੍ਰਦੂਸਣ ਦੇ ਸਬੰਧ ਵਿੱਚ ਬਾਦਲ ਜੀ ਦੇ ਸੰਗਤ ਦਰਸਨ ਵਿੱਚ ਅਸੀ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਦਾ ਸੀ ਉਨਾ ਨੇ ਡੀ ਸੀ ਸਾਹਿਬ ਦੀ ਡਿਊਟੀ ਲਗਾਈ ਸੀ ਪਰ ਅਜੇ ਤੱਕ ਕੋਈ ਮਸਲਾ ਹੱਲ ਨਹੀ ਹੋਇਆ ਇੱਕ ਮਹੀਨਾ ਬੀਤ ਜਾਣ ਤੋ ਬਾਅਦ ਵੀ ਡੀ ਸੀ ਸਾਹਿਬ ਵਲੋ ਅਜੇ ਤੱਕ ਇਸ ਮਾਮਲੇ ਸਬੰਧੀ ਫੈਕਟਰੀ ਪ੍ਰਬੰਧਕਾ ਵਿਰੱਧ ਕੋਈ ਕਾਰਵਾਈ ਨਹੀ ਕੀਤੀ ਤਾ ਹੁਣ ਦੁੱਖੀ ਹੋਏ ਹਲਕੇ ਦੇ ਲੋਕਾ ਵਲੋ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਜਲਦੀ ਹੀ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਕਿ ਫੈਕਟਰੀ ਦੇ ਅੱਗੇ ਧਰਨਾ ਦਿੱਤਾ ਜਾਵੇਗਾ ਲੋੜ ਪੈਣ ਤੇ ਲੜੀਵਾਰ ਪੰਜ ਪੰਜ ਬੰਦਿਆ ਦਾ ਮਰਨ ਵਰਤ ਰੱਖਿਆ ਜਾਵੇਗਾ। ਜਦੋ ਫੈਕਟਰੀ ਪ੍ਰਬੰਧਕ ਮੱਟੂ ਨਾਲ ਗੱਲਬਾਤ ਕੀਤੀ ਗਈ ਤਾ ਉਨਾ ਨੇ ਕਿਹਾ ਕਿਸਾਨਾ ਦੀ ਮੰਗ ਤੇ ਅਸੀ ਪਾਣੀ ਦੇ ਰਹੇ ਹਾ।

ਕੀ ਕਹਿੰਦੇ ਹਨ ਡੀ ਸੀ ਸਾਹਿਬ: ਉਨਾ ਨੇ ਕਿਹਾ ਕਿ ਮੈਨੂੰ ਆਲੇ ਦੁਆਲੇ ਦੇ ਕਾਫੀ ਪਿੰਡਾ ਦੀਆ ਪਹਿਲਾ ਵੀ ਸਕਾਇਤਾ ਮਿਲ ਚੁੱਕੀਆ ਹਨ ਜਲਦੀ ਹੀ ਜਾਚ ਕਰਕੇ ਇਸ ਗੰਭੀਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।

Share Button

Leave a Reply

Your email address will not be published. Required fields are marked *