Fri. Sep 20th, 2019

ਸੈਲਾ ਖੁਰਦ ਦੀ ਪੇਪਰ ਮਿੱਲ ਵਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਖ਼ਿਲਾਫ਼ ਇਲਾਕਾ ਵਾਸੀਆਂ ਵਲੋਂ ਰੋਸ ਰੈਲੀ ਅਤੇ ਧਰਨਾ

?????????????

ਸੈਲਾ ਖੁਰਦ ਦੀ ਪੇਪਰ ਮਿੱਲ ਵਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਖ਼ਿਲਾਫ਼ ਇਲਾਕਾ ਵਾਸੀਆਂ ਵਲੋਂ ਰੋਸ ਰੈਲੀ ਅਤੇ ਧਰਨਾ

?????????????

ਗੜਸ਼ੰਕਰ (ਅਸ਼ਵਨੀ ਸ਼ਰਮਾ)- ਸੈਲਾ ਖੁਰਦ ਵਿਖੇ ਸਥਿਤ ਕੁਆਂਟਮ ਪੇਪਰ ਮਿੱਲ ਵਲੋਂ ਇਲਾਕੇ ਵਿਚ ਫੈਲਾਏ ਜਾਂਦੇ ਕਥਿਤ ਪ੍ਰਦੂਸ਼ਣ ਖ਼ਿਲਾਫ਼ ਵਾਤਾਵਰਣ ਬਚਾਓ ਕਮੇਟੀ ਵਲੋਂ ਦਿੱਤੇ ਸੱਦੇ ‘ਤੇ ਇਲਾਕਾ ਵਾਸੀਆਂ ਵਲੋਂ ਅੱਜ ਸੈਲਾ ਖੁਰਦ ਦੇ ਮੁੱਖ ਬਾਜ਼ਾਰ ਵਿਚ ਰੈਲੀ ਕੱਢੀ ਗਈ ਅਤੇ ਮਿੱਲ ਦੇ ਮੁੱਖ ਗੇਟ ‘ਤੇ ਰੋਸ ਧਰਨਾ ਦਿੱਤਾ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮਿੱਲ ਦੇ ਪ੍ਰਬੰਧਕਾਂ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਮਿੱਲ ਉੱਤੇ ਇਲਾਕੇ ਦਾ ਵਾਤਾਵਰਣ ਵਿਗਾੜਨ ਦਾ ਦੋਸ਼ ਲਾਇਆ ਗਿਆ।

ਇਸ ਮੌਕੇ ਪਿੰਡ ਡਾਨਸੀਵਾਲ ਦੇ ਸਾਬਕਾ ਸਰਪੰਚ ਭਾਈ ਲਖਬੀਰ ਸਿੰਘ ਰਾਣਾ ਨੇ ਕਿਹਾ ਕਿ ਮਿੱਲ ਵਲੋਂ ਕਈ ਸਾਲਾਂ ਤੋਂ ਇਲਾਕੇ ਦਾ ਘਾਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਗੰਦਾ ਪਾਣੀ ਇਲਾਕੇ ਦੇ ਕਾਸ਼ਤਕਾਰਾਂ ਨੂੰ ਮੁਫ਼ਤ ਪਾਣੀ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਧੋਖਾ ਹੈ। ਉਨਾਂ ਕਿਹਾ ਕਿ ਮਿੱਲ ਕਰਕੇ ਸੈਲਾ ਖੁਰਦ ਅਤੇ ਆਲੇ ਦੁਆਲੇ ਦੇ 25 ਪਿੰਡਾਂ ਦਾ ਜ਼ਮੀਨ ਹੇਠਲਾਂ ਪਾਣੀ ਬਰਬਾਦ ਹੋ ਗਿਆ ਹੈ ਅਤੇ ਮਿੱਲ ਵਲੋਂ ਜ਼ਮੀਨਦੋਜ਼ ਪਾਈਪਾਂ ਰਾਹੀ ਕੱਢੇ ਜਾ ਰਹੇ ਦੂਸ਼ਿਤ ਪਾਣੀ ਨਾਲ ਹੁੰਦੀਆਂ ਫ਼ਸਲਾਂ ਖਾਣ ਨਾਲ ਲੋਕਾਂ ਨੂੰ ਗੰਭੀਰ ਬੀਮਾਰੀਆਂ ਲੱਗ ਗਈਆਂ ਹਨ। ਉਨਾਂ ਇਲਾਕੇ ਦੇ ਪਿੰਡਾਂ ਵਿਚ ਵੱਖ ਵੱਖ ਬੀਮਾਰੀਆਂ ਫੈਲਣ ਅਤੇ ਸਰਕਾਰ ‘ਤੇ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਕੋਈ ਕਦਮ ਨਾ ਉਠਾਉਣ ਦਾ ਦੋਸ਼ ਲਾਇਆ।

ਇਸ ਮੌਕੇ ਅੱਛਰ ਸਿੰਘ ਨੇ ਕਿਹਾ ਕਿ ਮਿੱਲ ਦੀ ਚਿਮਨੀ ਵਿਚੋਂ ਨਿਕਲਦਾ ਧੂੰਆਂ ਅਤੇ ਚਿਮਨੀ ਤੋਂ ਡਿਗਦੀ ਸੁਆਹ ਨਾਲ ਇਲਾਕੇ ਦਾ ਹਰਾ ਚਾਰਾ ਅਤੇ ਫ਼ਸਲਾਂ ਬਰਬਾਦ ਹੋ ਰਹੀਆਂ ਹਨ । ਉਨਾਂ ਲੋਕਾਂ ਨੂੰ ਇਕਜੁੱਟ ਹੋ ਕੇ ਮਿੱਲ ਵਿਰੁੱਧ ਸੰਘਰਸ਼ ਕਰਕੇ ਹੀ ਲੋਕਾਂ ਦਾ ਜੀਉਣਾ ਸਹੀ ਹੋ ਸਕਦਾ ਹੈ। ਉਨਾਂ ਲੋਕਾਂ ਨੂੰ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਸਰਕਾਰ ਵਲੋਂ ਇਲਾਕੇ ਵਿਚ ਨਿਕਲਦੀ ਕੰਢੀ ਨਹਿਰ ਚਾਲੂ ਨਹੀਂ ਕੀਤੀ ਗਈ,ਸਰਕਾਰੀ ਟਿਊਬਵੈੱਲ ਖਰਾਬ ਹਨ ਅਤੇ ਸੈਲਾ ਖੁਰਦ ਦੇ ਕਿਸਾਨਾਂ ਨੂੰ ਮਿੱਲ ਦੇ ਗੰਦੇ ਪਾਣੀ ਨਾਲ ਹੁੰਦੀ ਕਾਸ਼ਤਕਾਰੀ ‘ਤੇ ਜਾਣਬੁੱਝ ਕੇ ਨਿਰਭਰ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸ਼ਨ ਮਿੱਲ ਨਾਲ ਇਕਮਿਕ ਹਨ ਅਤੇ ਗਰੀਬ ਲੋਕਾਂ ਦੀਆਂ ਸਿਹਤਾਂ ਨਾਲ ਖਿਲਵਾੜ ਹੋ ਰਿਹਾ ਹੈ ਜਿਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਵਾਤਾਵਰਣ ਪ੍ਰੇਮੀ ਮੋਹਿਤ ਗੁਪਤਾ,ਹਰਭਜਨ ਗੜਸ਼ੰਕਰ,ਪਰਮਜੀਤ ਕਾਹਮਾ,ਚਰਨਜੀਤ ਚੰਨੀ,ਹਰਮੇਸ਼ ਢੇਸੀ,ਬਿੱਲੱਾ ਸੇਖੋਵਾਲ,ਪ੍ਰਦੀਪ ਰੰਗੀਲਾ ਸਾਬਕਾ ਸਰਪੰਚ ਸ਼ੀਹਵਾ,ਕੁਲਵਿੰਦਰ ਚਾਹਲ,ਮਨਜੀਤ ਝੱਲੀ ਆਦਿ ਨੇ ਵੀ ਸੰਬੋਧਨ ਕੀਤਾ ਇਲਾਕੇ ਦੇ ਲੋਕਾ ਨੇ ਮਿੱਲ ਪ੍ਰਬੰਧਕਾ ਖਿਲਾਫ ਨਾਅਰੇਬਾਜੀ ਕੀਤੀ ਅਤੇ ਕਿਹਾ ਜੇਕਰ ਪ੍ਰਸ਼ਾਸ਼ਨ ਨੇ ਇੱਕ ਤਰੀਕ ਤੱਕ ਜੇਕਰ ਕੋਈ ਹੱਲ ਨਾ ਕੱਢਿਆ ਗਿਆ ਤਾ ਦੋ ਤਰੀਕ ਨੂੰ ਮੀਟਿੰਗ ਕਰਕੇ ਵੱਡੇ ਪੱਧਰ ਤੇ ਧਰਨੇ ਦਿੱਤੇ ਜਾਣਗੇ ਅਤੇ ਮਿੱਲ ਦੇ ਦੋਨੋ ਗੇਟ ਬੰਦ ਕੀਤੇ ਜਾਣਗੇ ।

Leave a Reply

Your email address will not be published. Required fields are marked *

%d bloggers like this: