ਸੈਮੀਨਾਰਾਂ ਨੇ ਬਦਲੇ ਸਕੂਲਾਂ ਦੇ ਮਾਹੌਲ

ss1

ਸੈਮੀਨਾਰਾਂ ਨੇ ਬਦਲੇ ਸਕੂਲਾਂ ਦੇ ਮਾਹੌਲ

ਵਿਦਵਾਨ ਐਲਜ਼ ਕੁੱਕ ਨੇ ਲਿਖਿਆਂ ਕੀ ਜੇ ਤੁਸੀ ਸਕੂਲ ਵਧੀਆਂ ਬਣਾਉਗੇ ਤਾਂ ਵੱਡਿਆਂ ਵਾਸਤੇ ਜੇਲਾਂ ਨਹੀ ਉਸਾਰਨੀਆਂ ਪੈਣ ਗਿਆਂ। ਚੰਗੇ ਸਕੂਲਾਂ ਦੀ ਉਪਜ ਲਈ ਪਹਿਲ ਕਦਮੀ ਕਰਦਿਆਂ ਪੰਜਾਬ ਸਿੱਖਿਆਂ ਵਿਭਾਗ ਪੰਜਾਬ ਵੋਲੋ ਪਿਛਲੇ ਦਿਨੀ ਪ੍ਰਾਇਮਰੀ ਸਿੱਖਿਆਂ ਦੇ ਪੱਧਰ ਨੂੰ ਉੱਚਾਂ ਚੁੱਕਣ ਲਈ ਪ੍ਰੀ-ਪ੍ਰਾਇਮਰੀ ਕਲਾਸਾ ਸੰਬੰਧੀ ਸੈਮੀਨਾਰ ਲਗਾੲੇ ਸਨ, ਸੈਮੀਨਾਰ ਤੋ ਪਹਿਲਾਂ ਅਧਿਆਪਕ ਵਰਗ ਇਸ ਨੂੰ  ਸਮੇ ਦੀ ਖਰਾਬੀ ਦੱਸ ਰਹੇ ਸਨ,ਪਰ ਹੋਇਆਂ  ਉਲਟ ਸੈਮੀਨਾਰਾਂ ਦੇ ਬਦਲੇ ਹੋੲੇ ਰੂਪ ਨੇ ਸਕੂਲਾਂ ਅੰਦਰਲੇ ਮਾਹੋਲ ਨੂੰ ਬਦਲਣ ਵਿੱਚ ਬਹੁਤ ਅਹਿਮ ਯੋਗਦਾਨ ਦਿੱਤਾਂ ਹੈ ।ਪ੍ਰੀ-ਪ੍ਰਾਇਮਰੀ ਕਲਾਸਾਂ ਸੰਬੰਧੀ ਜਦੋ ਸੈਮੀਨਾਰ ਦੀ ਲਿਸਟ ਪਡ਼ਾਅ-ਦਰ-ਪਡ਼ਾਅ ਆ ਰਹੀ ਸੀ, ਤਾਂ ਹਰ ਅਧਿਆਪਕ ਅੰਦਰ ਬੈਚੇਂਨੀ ਵਾਲਾਂ ਅਤੇ ਪੁਰਾਣੇ ਸੈਮੀਨਾਰ ਦੀ ਦੁਹਾਈ ਦੇ ਕੇ ਕੋਸ ਰਹੇ ਸਨ, ਸੈਮੀਨਾਰ ਤੋ ਬਾਅਦ ਹਾਲਾਂਤ ਹੋਰ ਸਨ,ਪਰ ਇਸ ਵਾਰ ਦੇ ਸੈਮੀਨਾਰ ਬ-ਕਮਾਲ ਅਤੇ ਵਿਸ਼ਵਾਸ ਭਰੇ ਲਹਿਜੇ ਵਾਲੇ ਹੋ ਨਿਬਡ਼ੇ, ਹਰ ਅਧਿਆਪਕ ਇਸ ਸੈਮੀਨਾਰ ਤੋ ਬਾਅਦ ਅਜਿਹਾਂ ਨਿਖਰ ਕੇ ਬਾਹਰ ਆਇਆਂ ਜਿਸ ਨੇ ਸਕੂਲਾਂ ਵਿੱਚ ਅਲੱਗ ਤਰਾਂ ਦੀ ਉਡਾਨ ਭਰੀ, ਸਕੂਲ ਦੇ ਗੁਆਢੀ ਘਰਾਂ ਦੇ ਲੋਕ ਵੀ ਮਾਸਟਰਾਂ ਦੀਆਂ ਕੀਤੀਆਂ ਜਾ ਰਹੀਆਂ ਕਿਰਿਆਵਾਂ ਤੋ ਪ੍ਰਭਾਵਿਤ ਹਨ, ਹਰ ਅਧਿਆਪਕ ਕਲਾਕਾਰ ਅਤੇ ਹਰ ਵਿਦਿਆਰਥੀ  ਦੋਸਤੀ ਦੇ ਲਹਿਜੇ ਵਿੱਚ ਬੰਨੇ ਨਜ਼ਰ ਆ ਰਹੇ ਹਨ । ਸੈਮੀਨਾਰ ਤੋ ਬਾਅਦ ਵਾਲੀ ਸਥਿਤੀ ਤੇ ਪੰਛੀ ਝਾਂਤ ਮਾਰੀ ਜਾਵੇ ਤਾਂ ਪ੍ਰੀ-ਪ੍ਰਾਇਮਰੀ ਦੇ ਨਾਲ-ਨਾਲ ਪੂਰਾਂ ਸਕੂਲ ਹੀ ਆਨੰਦਮਈ ਮਾਹੋਲ ਵਿੱਚੋ ਗੁਜ਼ਰ ਰਹੇ ਹਨ,ਬੱਚਿਆਂ ਦੀ ਸਰੀਰਕ ਕਸਰਤ ਦੇ ਨਾਲ-ਨਾਲ ਮਨੋਵਿਗਿਆਨ ਪੋਖੋ ਪੂਰੀ ਤਰਾਂ ਨਾਲ ਤਰਤੀਬ ਬੱਧ ਢਾਚਾਂ ਅਧਿਆਪਕ ਦੇ ਰੂਬਰੂ ਕੀਤਾਂ ਗਿਆਂ । ਅਜਿਹੇ ਸੈਮੀਨਾਰ ਦਾ ਹੋਣਾਂ ਬਹੁਤ ਹੀ ਜਰੂਰੀ ਹੈ।

ਇਸ ਵਾਰ ਦੇ ਸੈਮੀਨਾਰ ਵਿੱਚ ਅਧਿਆਪਕ ਦੀ ਭੂਮਿਕਾਂ ਨੂੰ ਕਲਾਕਾਰ ਵੋਜੋ ਪੇਸ਼ ਕੀਤਾਂ, ਜਿਸ ਨਾਲ ਅਧਿਆਪਕ ਸੈਮੀਨਾਰ ਅੰਦਰ ਪੂਰਾਂ ਦਿਨ ਚੁਸਤੀ, ਫੁਰਤੀ, ਅਤੇ ਮਨੋਵਿਗਿਆਨਕ ਢੰਗ ਨਾਲ ਪੂਰਾਂ ਦਿਨ ਜੁਡ਼ਿਆਂ ਰਿਹਾਂ ਹੈ,ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਨੂੰ ਸਿਖਾਉਣ ਦੀ ਵਿਧੀ ਵਿੱਚ ਅਧਿਆਪਕ ਪ੍ਰਪੱਕਤਾਂ ਰੂਪ ਵੋਜੋਂ ਪੇਸ਼ ਹੋੲੇ ਹਨ।ਸੈਮੀਨਾਰ ਅੰਦਰ ਹਰ ਉਸ ਗਤੀਵਿਧੀ ਨੂੰ ਸਿਖਾਇਆਂ ਗਿਆਂ ਜਿਸ ਨਾਲ ਪ੍ਰੀ-ਪ੍ਰਾਇਮਰੀ ਬੱਚੇ ਦੇ ਹਰ ਪੱਧਰ ਨੂੰ  ਰੂਪ-ਰੇਖਾਂ ਦੀ ਤਰਜੀਹ ਸਿਖਾਈ ਗਈ ਹੈ। ਅਧਿਆਪਕ ਵਰਗ ਵੀ ਸੈਮੀਨਾਰਾਂ ਦੇ ਬਦਲੇ ਹੋੲੇ ਰੂਪ ਤੋ ਖੁਸ਼ ਹਨ।ਸੈਮੀਨਾਰ ਤੋ ਬਾਅਦ ਅਧਿਆਪਕ ਨੂੰ ਵੀ ਆਪਣੀ ਮਿਹਨਤ ਅਤੇ ਸਿੱਖੇ ਗੁਣਾਂ ਨੂੰ ਲਾਗੂ ਕਰਕੇ ਸੈਮੀਨਾਰ ਦੇ ਅਸਲ ਮਨੋਰਥ ਨੂੰ ਪੂਰਾਂ ਕਰਨਾਂ ਚਾਹੀਦਾ ਹੈ।ਸਮੇ ਦੇ ਬਦਲਣ ਦੇ ਢੰਗ ਨਾਲ ਸੈਮੀਨਾਰ ਦੇ ਬਦਲੇ ਹੋੲੇ ਰੂਪ ਵੀ ਬਹੁਤ ਕੁਝ ਨਵਾਂ ਅਧਿਆਪਕ ਵਰਗ ਨੂੰ ਸਿਖਾਂ ਗੲੇ ਹਨ। ਜੇਕਰ ਸਮੇ ਸਮੇ ਤੇ ਅਜਿਹੇ ਸੈਮੀਨਾਰ ਹੁੰਦੇ ਰਹੇ ਤਾਂ ਪ੍ਰਾਇਮਰੀ ਸਕੂਲ ਸਿੱਖਿਆਂ ਦੇ ਸੁਨਹਿਰੀ ਦਿਨ ਜਰੂਰ ਪਰਤਣ ਗੲੇ, ਜੋ ਪੇਂਡੂ ਪ੍ਰਾਇਮਰੀ ਸਿੱਖਿਆ ਲਈ ਮੀਲ-ਪੱਥਰ ਸਾਬਤ ਹੋਣ ਗੲੇ ।

ਗੁਰਪ੍ਰੀਤ ਸਿੰਘ ਸੰਧੂ
ਜਿਲਾਂ ਫਾਜ਼ਿਲਕਾਂ 
99887 66013

Share Button

Leave a Reply

Your email address will not be published. Required fields are marked *