ਸੈਮਸੰਗ ਬਣਿਆ ਦੇਸ਼ ਦਾ ਨੰਬਰ ਵਨ ਭਰੋਸੇਮੰਦ ਬਰਾਂਡ

ss1

ਸੈਮਸੰਗ ਬਣਿਆ ਦੇਸ਼ ਦਾ ਨੰਬਰ ਵਨ ਭਰੋਸੇਮੰਦ ਬਰਾਂਡ

ਦੱਖਣੀ ਕੋਰਿਆਈ ਮੋਬਾਈਲ ਤੇ ਹੋਮ ਅਪਲਾਇੰਸ ਕੰਪਨੀ ਸੈਮਸੰਗ ਨੇ ਦੇਸ਼ ਦੇ ਸਭ ਤੋਂ ਭਰੋਸੇਮੰਦ ਮੋਬਾਈਲ ਦੇ ਰੂਪ ਵਿੱਚ ਆਪਣੀ ਪਛਾਣ ਕਾਇਮ ਰੱਖੀ ਹੈ।

ਸੈਮਸੰਗ ਮਗਰੋਂ ਦੂਜੇ ਤੇ ਤੀਜੇ ਨੰਬਰ ‘ਤੇ ਸੋਨੀ ਤੇ ਐਲਜੀ ਆਉਂਦੇ ਹਨ। ਇੱਕ ਰਿਪੋਰਟ ਨੇ ਇਸ ਬਾਰੇ ਖ਼ੁਲਾਸਾ ਕੀਤਾ ਹੈ।

ਪਹਿਲੇ ਪੰਜ ਬਰਾਂਡਸ ਵਿੱਚ ਟਾਟਾ ਗਰੁੱਪ ਨੂੰ ਚੌਥਾ ਸਥਾਨ ਮਿਲਿਆ ਹੈ। ਇਹ ਇੱਕੋ-ਇੱਕ ਸਵਦੇਸ਼ੀ ਕੰਪਨੀ ਹੈ ਜਿਸ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪਹਿਲੇ ਤਿੰਨੇ ਬਰਾਂਡਸ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਜਦਕਿ ਟਾਟਾ ਪਹਿਲਾਂ ਨਾਲੋਂ ਇੱਕ ਸਥਾਨ ਉੱਤੇ ਪਹੁੰਚ ਗਿਆ ਹੈ।

ਆਈਫੋਨ ਬਣਾਉਣ ਵਾਲੀ ਕੰਪਨੀ ਨੂੰ ਇਸ ਸੂਚੀ ਵਿੱਚ 5ਵਾਂ ਸਥਾਨ ਮਿਲਿਆ। ਪਿਛਲੇ ਸਾਲ ਇਹ ਕੰਪਨੀ ਚੌਥੇ ਨੰਬਰ ‘ਤੇ ਸੀ।

ਪਿਊਟਰ ਨਿਰਮਾਤਾ ਡੈਲ ਇਸ ਸੂਚੀ ਵਿੱਚ ਦੋ ਸਥਾਨਾਂ ਦੀ ਛਲਾਂਗ ਲਾਉਂਦਾ ਹੋਇਆ 6ਵੇਂ ਸਥਾਨ ‘ਤੇ ਪੁੱਜ ਗਿਆ ਹੈ ਜਦਕਿ ਵਾਹਨ ਨਿਰਮਾਤਾ ਕੰਪਨੀ ਹੌਂਡਾ 7ਵੇਂ ਨੰਬਰ ‘ਤੇ ਹੈ।

ਸਪੋਰਟਸ ਤੇ ਲਾਈਫਸਟਾਈਲ ਬਰਾਂਡ ਕੰਪਨੀ ਨਾਇਕੀ 8ਵੇਂ ਸਥਾਨ ‘ਤੇ ਹੈ। ਹੈਵਲੇਟ ਪੈਕਰਡ 9ਵੇਂ ਤੇ ਸੁਜ਼ੂਕੀ 10ਵੇਂ ਸਥਾਨ ‘ਤੇ ਹੈ

ਭਰੋਸੇਮੰਦ ਬਰਾਂਡਾਂ ਦੀ ਇਸ ਸੂਚੀ ਵਿੱਚ ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਓਪੋ 11ਵੇਂ ਤੇ ਪੂਮਾ 12ਵੇਂ ਸਥਾਨ ‘ਤੇ ਹੈ।

BMW ਨੂੰ 15ਵਾਂ ਸਥਾਨ ਮਿਲਿਆ। ਗੂਗਲ ਨੇ ਪਹਿਲੀ ਵਾਰ ਸੂਚੀ ‘ਚ ਆਪਣਾ ਖਾਤਾ ਖੋਲ੍ਹਦਿਆਂ 18ਵਾਂ ਸਥਾਨ ਹਾਸਲ ਕੀਤਾ।

ਬੈਂਕਿੰਗ ਖੇਤਰ ਵਿੱਚ ਭਾਰਤੀ ਸਟੇਟ ਬੈਂਕ ਇੱਕ ਲੀਡਰ ਬੈਂਕ ਬਣ ਕੇ ਉੱਭਰਿਆ ਹੈ। ਲਿਸਟ ਵਿੱਚ ਇਸ ਨੂੰ 21ਵਾਂ ਸਥਾਨ ਮਿਲਿਆ।

ਕੋਲਡ ਡਰਿੰਕਸ ਦੀ ਸ਼੍ਰੇਣੀ ਵਿੱਚ ਪੈਪਸੀ ਸਭ ਤੋਂ ਮੋਹਰੀ ਰਿਹਾ। ਇਸ ਨੇ 44ਵਾਂ ਸਥਾਨ ਹਾਸਲ ਕੀਤਾ। ਐਫਐਮਸੀਜੀ ਸ਼੍ਰੇਣੀ ਵਿੱਚ ਪਤੰਜਲੀ ਨੇ ਦੂਹਰੀ ਛਲਾਂਗ ਲਾਉਂਦਿਆਂ 13ਵਾਂ ਸਥਾਨ ਲਿਆ। ਟੀਆਰਏ ਰਿਸਰਚ ਵੱਲੋਂ ਕੀਤੇ ਇਸ ਸਰਵੇਖਣ ਵਿੱਚ 16 ਸ਼ਹਿਰਾਂ ਦੇ 2,450 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *