ਸੈਨੇਟ ਫੋਰਨ ਰਿਲੇਸਨ ਕਮੇਟੀ ਅਮਰੀਕਾ ਵੱਲੋਂ ਭਾਰਤ ਦੇਸ਼ ਦੇ ਰਾਜਦੂਤ ਨੂੰ ਇਕ ਪੱਤਰ ਜਾਰੀ ਕਰਕੇ ਸ਼ਪਸਟ ਕੀਤਾ ਕਿ ਅਮਰੀਕਾ ਕਿਸਾਨਾਂ ਦੇ ਸਾਂਤਮਈ ਸੰਘਰਸ ਦੇ ਨਾਲ ਖੜਾ ਹੈ

ਸੈਨੇਟ ਫੋਰਨ ਰਿਲੇਸਨ ਕਮੇਟੀ ਅਮਰੀਕਾ ਵੱਲੋਂ ਭਾਰਤ ਦੇਸ਼ ਦੇ ਰਾਜਦੂਤ ਨੂੰ ਇਕ ਪੱਤਰ ਜਾਰੀ ਕਰਕੇ ਸ਼ਪਸਟ ਕੀਤਾ ਕਿ ਅਮਰੀਕਾ ਕਿਸਾਨਾਂ ਦੇ ਸਾਂਤਮਈ ਸੰਘਰਸ ਦੇ ਨਾਲ ਖੜਾ ਹੈ
ਨਿਊਯਾਰਕ, 12 ਦਸੰਬਰ (ਰਾਜ ਗੋਗਨਾ )—ਕੁੱਝ ਦਿਨ ਪਹਿਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪਾਰਟੀ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਅਤੇ ਪਾਰਟੀ ਦੇ ਕਾਰਕੁੰਨਾਂ ਵੱਲੋਂ ਫੇਸ ਟਾਈਮ ਰਾਹੀ ਭਾਰਤ ਦੇ ਕਿਸਾਨੀ ਕਾਨੂੰਨ ਦੇ ਸੰਬੰਧ ਚ’ ਮਾਣਯੋਗ ਸੈਨੇਟਰ ਮਨੈਡਜ ਦੇ ਦਫਤਰ ਨਾਲ ਰਾਬਤੇ ਦੀ ਜਾਣਕਾਰੀ ਦਿੱਤੀ ਸੀ ਇਸ ਮੁੱਦੇ ਉੱਪਰ ਮਿੱਤੀ 9 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ (ਅਮਰੀਕਾ ) ਦੇ ਨੁਮਾਇੰਦਿਆਂ ਨੇ ਲੰਬੀ ਚੱਲੀ ਇਸ ਕਾਨਫਰੰਸ ਕਾਲ ਰਾਹੀ ਇਹਨਾ ਕਾਨੂੰਨਾਂ ਦੀ ਗੈਰ ਸੰਵਿਧਾਨਿਕਾ ਅਤੇ ਪੁਲਿਸ ਦਾ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾ ਉਪਰ ਜਬਰ ਜੁਲਮ ਅਤੇ ਮੋਬਾਈਲ ਤੇ ਇੰਟਰਨੈੱਟ ਨੂੰ ਜੈਮਰ ਲਗਾਉਣ ਦੀ ਗੱਲਬਾਤ ਰੀਲੇਸ਼ਨ ਟੀਮ ਨਾਲ ਸ਼ਾਂਝੀ ਕੀਤੀ।
ਇਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਦਸੰਬਰ 11 ਨੂੰ ਸੈਨੇਟਰ ਰਾਬਰਟ ਮੈਨੇਡੇਜ ਨੇ ਅਮਰੀਕਾ ਦੀ ਤਾਕਤਵਾਰ ਅਤੇ ਪ੍ਰਭਾਵ ਰੱਖਣ ਵਾਲੀ ਸੈਨੇਟ ਫੋਰਨ ਰੀਲੇਸ਼ਨ ਕਮੇਟੀ ਵਲੋ ਜਿਸ ਵਿੱਚ 21 ਹੋਰ ਸੈਨੇਟਰ ਹਨ ,ਵਲੋ ਭਾਰਤ ਦੇਸ਼ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਕ ਪੱਤਰ ਰਾਹੀਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਕਿਸਾਨਾ ਦੇ ਸ਼ਾਂਤਮਈ ਸ਼ੰਘਰਸ ਦੇ ਨਾਲ ਖੜਾ ਹੈ ਅਤੇ ਉਹ ਭਾਰਤ ਦੇਸ਼ ਨੂੰ ਤਾਕੀਦ ਕਰਦਾ ਹੈ ਕੇ ਉਹ ਇਸ ਸ਼ਾਂਤਮਈ ਪ੍ਰਦਰਸ਼ਨ ਦਾ ਸਤਿਕਾਰ ਕਰਨ ਉਹਨਾ ਇਹ ਵੀ ਲਿਖਿਆ ਹੈ ਕਿ ਕਿਸਾਨਾਂ ਉਪਰ ਹੋਏ ਜਬਰ ਜੁਲਮ ਦਾ ਉਹਨਾ ਨੂੰ ਵੀ ਬਹੁਤ ਸਦਮਾ ਲੱਗਿਆ ਹੈ ।