ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

‘ਸੈਣੀ ਸੰਸਾਰ’ ਦਾ 37ਵਾਂ ਅੰਕ ਹੋਇਆ ਲੋਕ ਅਰਪਣ

‘ਸੈਣੀ ਸੰਸਾਰ’ ਦਾ 37ਵਾਂ ਅੰਕ ਹੋਇਆ ਲੋਕ ਅਰਪਣ

ਸੈਣੀ ਭਵਨ ‘ਚ ਸਿੱਖਲਾਈ ਸਕੂਲ ਸਰਕਾਰ ਵੱਲੋਂ ਤਹਿ ਪ੍ਰੌਗਰਾਮ ਅਨੁਸਾਰ ਹੀ ਫਿਰ ਤੋਂ ਖੋਲੇ ਜਾਣਗੇ

ਰੂਪਨਗਰ, 3 ਜੂਨ: ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਪ੍ਰਕਾਸ਼ਤ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ ”ਸੈਣੀ ਸੰਸਾਰ” ਦਾ 37ਵਾਂ ਅੰਕ ਅੱਜ ਇੱਥੇ ਸੈਣੀ ਭਵਨ ਵਿਖੇ ਲੋਕਅਰਪਣ ਕੀਤਾ ਗਿਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਉਨ ਦੇ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਮੈਗਜ਼ੀਨ ਨੂੰ ਲੋਕ ਅਰਪਣ ਕਰਨ ਦੀ ਰਸ਼ਮ ਮੁੱਖ ਮਹਿਮਾਨ ਹਰਨੇਕ ਸਿੰਘ ਭੂਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਚਮਕੌਰ ਸਾਹਿਬ ਨੇ ਅਦਾ ਕੀਤੀ।

ਹਰਨੇਕ ਸਿੰਘ ਭੂਰਾ ਨੇ ਟਰੱਸਟ ਦੇ ਪ੍ਰਬੰਧਕਾਂ ਨੂੰ ਸਮਾਜ ਭਲਾਈ ਦੇ ਕਾਰਜ਼ ਕਰਨ ਲਈ ਵਧਾਈ ਦਿੱਤੀ ਅਤੇ ਸੰਸਥਾ ਨੂੰ ਉਤਸਾਹਿਤ ਕਰਨ ਲਈ ਹਰ ਤਰਾਂ ਦੀ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਸੰਸਥਾ ਨੂੰ 5100/- ਰੁਪਏ ਦੀ ਮਾਲੀ ਮਦਦ ਵੀ ਦਿੱਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆ ਦੱਸਿਆ ਕਿ ਮੈਨਜ਼ੀਨ ਦਾ ਇਹ ਅੰਕ ਬੀਤੇ 4 ਅਪ੍ਰੈਲ ਨੂੰ ਸਾਲਾਨਾ ਸੈਣੀ ਸੰਮੇਲਨ ਸਮੇਂ ਜਾਰੀ ਕੀਤਾ ਜਾਣਾ ਸੀ ਜੋ ਕਿ ਕੋਰੋਨਾ ਵਾਇਰਸ ਲਾਕਡਾਉਣ ਕਾਰਨ ਜਾਰੀ ਨਹੀਹੋ ਸਕਿਆ ਸੀ ਅਤੇ ਸਾਲਾਨਾ ਸੰਮੇਲਨ ਦੀ ਰੱਦ ਕਰ ਦਿੱਤਾ ਸੀ ਅਤੇ ਹੁਣ ਅੰਨਲਾਕ-1 ਹੋਣ ਤੇ ਸਰਕਾਰੀ ਆਦੇਸ਼ਾਂ ਨੂੰ ਧਿਆਨ ‘ਚ ਰੱਖਕੇ ਇਹ ਅੰਕ ਜਾਰੀ ਕੀਤਾ ਗਿਆ ਹੈ।

ਇਸ ਮੌਕੇ ਸੰਸਥਾ ਦੇ ਟਰੱਸਟੀਆਂ ਬਲਬੀਰ ਸਿੰਘ, ਦੇਵਿੰਦਰ ਸਿੰਘ ਜਟਾਣਾ, ਗੁਰਮੱਖ ਸਿੰਘ ਲੌਂਗੀਆ, ਰਾਜਿੰਦਰ ਸੈਣੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਟਰੱਸਟੀ ਗੁਰਮੁੱਖ ਸਿੰਘ ਸੈਣੀ ਸਾਬਕਾ ਐਮ ਸੀ, ਡਾ. ਜਸੰਵਤ ਕੌਰ ਸੈਣੀ, ਰਾਜੀਵ ਸੈਣੀ, ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ, ਸੁਰਿੰਦਰ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ ਚੰਡੀਗੜ੍ਹ ਤੇ ਹਰਦੀਪ ਸਿੰਘ ਵੀ ਹਾਜ਼ਰ ਸਨ।

ਇਸ ਤੋਂ ਪਹਿਲਾ ਅੰਨਲਾਕ-1 ਹੋਣ ਤੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ 7 ਮਈ ਨੂੰ ਸਵਰਗਵਾਸ ਹੋਏ ਸੈਣੀ ਚੈਰੀਟਬਲ ਐਜ਼ੂਕੇਸ਼ਨ ਟਰੱਸਟ ਦੇ ਮਹਾਂਦਾਨੀ ਕਰਨਲ ਜੀ. ਆਰ. ਸੈਣੀ ਹੋਸ਼ਿਆਰਪੁਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਭੇਟ ਕੀਤੀ ਗਈ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਸੈਣੀ ਭਵਨ ‘ਚ ਲਾਕਡਾਉਣ ਕਾਰਨ ਬੰਦ ਕੀਤੇ ਗਏ ਵੱਖ ਵੱਖ ਤਰਾਂ ਦੇ ਸਿੱਖਲਾਈ ਸਕੂਲ ਸਰਕਾਰ ਵੱਲੋਂ ਤਹਿ ਪ੍ਰੌਗਰਾਮ ਅਨੁਸਾਰ ਨਿਯਮਾਂ ਤਹਿਤ ਹੀ ਫਿਰ ਤੋਂ ਖੋਲੇ ਜਾਣਗੇ। ਲੇਕਿਨ ਸੈਣੀ ਭਵਨ ਕੰਮ ਵਾਲੇ ਦਿਨਾਂ ‘ਚ ਸਵੇਰੇ 10 ਤੋਂ 1 ਵਜੇ ਤੱਕ ਸੀਮਤ ਹਾਜ਼ਰੀ ਨਾਲ ਖੋਲ੍ਹਿਆ ਜਾਵੇਗਾ, ਮੈਗਜ਼ੀਨ ਦੇ ਮੈਂਬਰ ਨਿੱਜੀ ਤੇ ਆਕੇ ਆਪਣਾ ਮੈਗਜ਼ੀਨ ਪ੍ਰਾਪਤ ਕਰ ਸਕਦੇ ਹਨ। ਅਗਰ ਕੋਈ ਸਿੱਖਿਆਰਥੀ ਕਿਸੇ ਕੋਰਸ ‘ਚ ਦਾਖਲਾ ਲੈਣ ਦਾ ਇੱਛਕ ਹੋਵੇ ਤਾ ਉਹ ਸੈਣੀ ਭਵਨ ਦੇ ਫੋਨ ਨੰਬਰ 01881-220078 ਤੇ ਸੰਪਰਕ ਕਰ ਸਕਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: