ਸੈਟੇਲਾਈਟ ਨੇ ਫੜੇ ਨਾੜ ਸਾੜਨ ਵਾਲੇ ਕਿਸਾਨ

ਸੈਟੇਲਾਈਟ ਨੇ ਫੜੇ ਨਾੜ ਸਾੜਨ ਵਾਲੇ ਕਿਸਾਨ

ਪਟਿਆਲਾ : ਇੱਥੇ ਨੇੜਲੇ ਪਿੰਡ ਵਿੱਚ ਨਾੜ ਸਾੜਨ ਵਾਲੇ ਚਾਰ ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਇਹ ਕਾਰਵਾਈ ਰਿਮੋਟ ਸੈਸਿੰਗ ਸੈਂਟਰ ਵੱਲੋਂ ਸੈਟੇਲਾਈਟ ਅਲਰਟ ਜਾਰੀ ਹੋਣ ‘ਤੇ ਕੀਤੀ ਹੈ। ਪੰਜਾਬ ਵਿੱਚ ਪਹਿਲੀ ਵਾਰ ਸੈਟੇਲਾਈਟ ਦੀ ਮਦਦ ਨਾਲ ਨਾੜ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

  ਪਟਿਆਲਾ ਜ਼ਿਲ੍ਹੇ ਦੀ ਦੂਧਨ ਸਾਧਾਂ ਤੇ ਪਟਿਆਲਾ ਤਹਿਸੀਲ ਦੇ ਦੋ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ ਦ੍ਰਿਸ਼ ਉਪਗ੍ਰਹਿ ਨੂੰ ਮਿਲੇ ਹਨ। ਪਟਿਆਲਾ ਤਹਿਸੀਲ ਦੇ ਪਿੰਡ ਦੂਧਨਸਾਧਾਂ ਦੇ ਬਲਾਕ ਭੁਨਰਹੇੜੀ ਦੇ ਪਿੰਡ ਭਸਮੜਾ ਦੇ ਦੋ ਕਿਸਾਨਾਂ ਦੇ ਕਣਕ ਦੀ ਨਾੜ ਨੂੰ ਅੱਗ ਲਗਾਉਣ ਕਾਰਨ ਪੰਜ-ਪੰਜ ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ।

ਪੰਜਾਬ ਕੁੱਝ ਸਮਾਂ ਪਹਿਲਾਂ ਹੀ ਸੈਟੇਲਾਈਟ ਰਾਹੀ ਨਿਗਰਾਨੀ ਸ਼ੁਰੂ ਕੀਤੀ ਗਈ ਹੈ। ਦੋ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ 2500 , ਪੰਜ ਏਕੜ ਤੱਕ 5000, ਦਸ ਏਕੜ ਤੱਕ 10 ਹਜ਼ਾਰ ,ਦਸ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਨੂੰ 20 ਹਜ਼ਾਰ ਰੁਪਏ ਜੁਰਮਾਨਾ ਦੀ ਵਿਵਸਥਾ ਹੈ ।

Share Button

Leave a Reply

Your email address will not be published. Required fields are marked *

%d bloggers like this: