ਸੈਕਰਾਮੱਟੌ (ਕੈਲੀਫੋਰਨੀਆ) ਦੇ ਮੇਅਰ ਵੱਲੋਂ ਕਾਨੂੰਨੀ ਦਸਤਾਵੇਜ਼ਾਂ ਤੋਂ ਬਗੈਰ ਪੜ ਰਹੇ ਬੱਚਿਆ ਦੀ ਕੀਤੀ ਡੱਟਵੀ ਹਮਾਇਤ

ss1

ਸੈਕਰਾਮੱਟੌ (ਕੈਲੀਫੋਰਨੀਆ) ਦੇ ਮੇਅਰ ਵੱਲੋਂ ਕਾਨੂੰਨੀ ਦਸਤਾਵੇਜ਼ਾਂ ਤੋਂ ਬਗੈਰ ਪੜ ਰਹੇ ਬੱਚਿਆ ਦੀ ਕੀਤੀ ਡੱਟਵੀ ਹਮਾਇਤ

ਸੈਕਰਾਮੈਂਟੋ 30 ਅਗਸਤ ( ਰਾਜ ਗੋਗਨਾ) ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੀਨਬਰਗ ਵੱਲੋਂ ਇਕ ਅਹਿਮ ਮੀਟਿੰਗ ਸੱਦੀ ਗਈ, ਜਿਸ ਵਿਚ ਇਥੇ ਰਹਿ ਰਹੇ ਉਨ੍ਹਾਂ ਬੱਚਿਆਂ ਦੀ ਹਮਾਇਤ ਕੀਤੀ ਗਈ, ਜਿਹੜੇ ਕਾਨੂੰਨੀ ਦਸਤਾਵੇਜ਼ਾਂ ਦੇ ਬਿਨਾਂ ਇਥੇ ਰਹਿ ਰਹੇ ਹਨ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2012 ਵਿਚ ਇਕ ਕਾਨੂੰਨ ਬਣਾਇਆ ਸੀ, ਜਿਸ ਅਨੁਸਾਰ ਇਥੇ ਕੋਈ ਵੀ ਬੱਚਾ ਆਪਣਾ ਵਿੱਦਿਆ ਹਾਸਲ ਕਰ ਸਕਦਾ ਸੀ। ਚਾਹੇ ਉਸ ਕੋਲ ਕਿਸੇ ਕਿਸਮ ਦਾ ਕਾਨੂੰਨੀ ਆਧਾਰ ਨਾ ਹੋਵੇ। ਪਰ ਪਿੱਛੇ ਜਿਹੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਉਹ ਪ੍ਰਣਾਲੀ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇ ਇਹ ਕਾਨੂੰਨ ਬਣ ਜਾਂਦਾ ਹੈ, ਤਾਂ ਘੱਟੋ-ਘੱਟ 8 ਲੱਖ ਬੱਚਿਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਇਸ ਮੀਟਿੰਗ ਵਿਚ ਮੇਅਰ ਤੋਂ ਇਲਾਵਾ ਸੈਕਰਾਮੈਂਟੋ ਦੇ ਕੌਂਸਲ ਮੈਂਬਰ, ਵਿਧਾਇਕ, ਪੁਲਿਸ ਚੀਫ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਬੌਬੀ ਸਿੰਘ ਐਲਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸੰਬੰਧੀ ਜਲਦ ਹੀ ਦੇਸ਼ ਵਿਆਪੀ ਰੈਲੀ ਹੋਣ ਦੀ ਵੀ ਸੰਭਾਵਨਾ ਹੈ।
ਸੈਕਰਾਮੈਂਟੋ ਵਿਖੇ ਸੱਦੀ ਗਈ ਮੀਟਿੰਗ ਦੌਰਾਨ ਕਾਨੂੰਨੀ ਦਸਤਾਵੇਜ਼ਾਂ ਤੋਂ ਬਗੈਰ ਪੜ੍ਹ ਰਹੇ ਬੱਚਿਆਂ ਦੀ ਹਮਾਇਤ ਦੌਰਾਨ ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੀਨਬਰਗ, ਕੌਂਸਲ ਮੈਂਬਰ, ਪੁਲਿਸ ਚੀਫ, ਤੋਂ ਇਲਾਵਾ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਤੇ ਬੌਬੀ ਸਿੰਘ ਐਲਨ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।

Share Button

Leave a Reply

Your email address will not be published. Required fields are marked *