ਸੈਕਰਡ ਸੋਲਜ ਕਾਨਵੈਂਟ ਸਕੂਲ਼ ਦੀਆਂ ਖੇਡਾਂ ਸ਼ਾਨੋ-ਸ਼ੋਕਤ ਨਾਲ ਸਮਾਪਤ

ss1

ਸੈਕਰਡ ਸੋਲਜ ਕਾਨਵੈਂਟ ਸਕੂਲ਼ ਦੀਆਂ ਖੇਡਾਂ ਸ਼ਾਨੋ-ਸ਼ੋਕਤ ਨਾਲ ਸਮਾਪਤ

ਜੇਤੂ ਖਿਡਾਰੀਆਂ ਨੂੰ ਸੈਦੋ ਤੇ ਬਾਠ ਨੇ ਕੀਤਾ ਸਨਮਾਨਿਤ

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਕਾਨਵੈਂਟ ਸਕੂਲ ਭਿੱਖੀਵਿੰਡ ਦੀਆਂ ਤਿੰਨ ਰੋਜਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਖੇਡਾਂ ਦੇ ਤੀਸਰੇ ਦਿਨ 200 ਤੇ 400 ਮੀਟਰ ਦੀਆਂ ਦੌੜਾਂ, ਖੋ-ਖੋ, ਫੁੱਟਬਾਲ ਦੇ ਮੈਚ ਕਰਵਾਏ ਗਏ, ਜਿਸ ਵਿਚ 200 ਮੀਟਰ ਵਿਚ ਕੁਲਬੀਰ ਕੌਰ ਨੇ ਪਹਿਲਾ, ਪਵਨਪ੍ਰੀਤ ਕੌਰ ਨੇ ਦੂਜਾ, ਨਵਨੀਤ ਕੌਰ ਨੇ ਤੀਜਾ ਸਥਾਨ ਅਤੇ ਜੂਨੀਅਰ 200 ਮੀਟਰ ਵਿਚ ਪਰਮਜੀਤ ਕੌਰ ਨੇ ਪਹਿਲਾ, ਸੁਖਮਨਜੀਤ ਕੌਰ ਨੇ ਦੂਜਾ, ਪਲਕ ਕੱਕੜ ਨੇ ਤੀਜਾ ਸਥਾਨ ਅਤੇ 400 ਮੀਟਰ ਵਿਚ ਜੱਜਬੀਰ ਸਿੰਘ ਨੇ ਪਹਿਲਾ, ਗੁਰਲਾਲ ਸਿੰਘ ਨੇ ਦੂਜਾ, ਅਮਰਪਾਲ ਸਿੰਘ ਨੇ ਤੀਜਾ ਸਥਾਨ ਅਤੇ 200 ਮੀਟਰ ਵਿਚ ਪ੍ਰਭਦੀਪ ਸਿੰਘ ਨੇ ਪਹਿਲਾ, ਜਰਮਨਜੀਤ ਸਿੰਘ ਨੇ ਦੂਜਾ, ਰਣਜੋਧ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕਿਆਂ ਵਿਚ ਸਾਹਿਬਜਾਦਾ ਜੋਰਾਵਰ ਸਿੰਘ, ਸਾਹਿਬਜਾਦਾ ਫਤਿਹ ਸਿੰਘ ਨੇ ਪਹਿਲਾ ਅਤੇ ਫੁੱਟਬਾਲ ਵਿਚ ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜਾਦਾ ਜੁਝਾਰ ਸਿੰਘ ਪਹਿਲੇ ਸਥਾਨ ‘ਤੇ ਰਿਹਾ। ਸਕੂਲ ਦੇ ਚੇਅਰਮੈਂਨ ਕੰਧਾਲ ਸਿੰਘ ਬਾਠ ਤੇ ਐਮ.ਡੀ ਸਾਹਿਬ ਸਿੰਘ ਸੈਦੋ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਅਵੱਲ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਅਤੇ ਸਕੂਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਦਿਆਂ ਆਖਿਆ ਕਿ ਖੇਡਾਂ ਜਿਥੇ ਬੱਚਿਆਂ ਨੂੰ ਸਰੀਰਕ ਤੌਰ ‘ਤੇ ਮਜਬੂਤ ਬਣਾਉਦੀਆਂ ਹਨ, ਉਥੇ ਖੇਡਾਂ ਨਾਲ ਵਿਦਿਆਰਥੀ ਅਨੁਸ਼ਾਸ਼ਨ ਵਿਚ ਰਹਿਣਾ ਸਿੱਖਦੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਮਾਰੂ ਨਸ਼ਿਆਂ ਤੋਂ ਬੱਚਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਨਾਲ ਇਨਸਾਨ ਦਾ ਜੀਵਨ ਬੁਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ, ਜਿਸ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਮੇਂ ਪਿ੍ਰੰਸੀਪਲ ਨੀਲਮ, ਅਭਿਸ਼ੇਕ, ਹਰਪ੍ਰੀਤ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਜੋਤੀ, ਅਨੂ ਸਰਮਾ, ਵਰਿੰਦਰ ਸਿੰਘ, ਦਵਿੰਦਰ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਨਵਨੀਤ ਕੌਰ, ਰੀਟਾ ਟੰਡਨ, ਪੂਨਮ, ਦਲਜੀਤ ਕੌਰ, ਪਲਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਆਦਿ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *