ਸੈਕਟਰ 20 ਦੇ ਸੁਵਿਧਾ ਕੇਂਦਰ ਦਾ ਸਰਕਾਰੀ ਕਰਮਚਾਰੀ ਰਹਿੰਦਾ ਹੈ ਫਰਲੋ ਤੇ

ss1

ਸੈਕਟਰ 20 ਦੇ ਸੁਵਿਧਾ ਕੇਂਦਰ ਦਾ ਸਰਕਾਰੀ ਕਰਮਚਾਰੀ ਰਹਿੰਦਾ ਹੈ ਫਰਲੋ ਤੇ

ਚੰਡੀਗੜ੍ਹ , 10 ਅਪ੍ਰੈਲ: ਚੰਡੀਗੜ੍ਹ ਦੇ ਸੈਕਟਰ 20 ਵਿੱਚ ਬਣੇ ਈ ਸੁਵਿਧਾ ਸੈਂਟਰ ਵਿੱਚ ਡਿਊਟੀ ਦੇ ਸਮੇਂ ਵੀ ਕੋਈ ਕਰਮਚਾਰੀ ਮੌਜੂਦ ਨਹੀਂ ਹੁੰਦਾ| ਅੱਜ ਜਦੋਂ ਲੋਕ ਇਸ ਸੁਵਿਧਾ ਕੇਂਦਰ ਵਿੱਚ ਬਿਲ ਭਰਨ ਗਏ ਤਾਂ ਕੋਈ ਕਰਮਚਾਰੀ ਮੌਜੂਦ ਨਹੀਂ ਸੀ| ਉਥੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਡਿਊਟੀ ਉਪਰ ਤੈਨਾਤ ਕਰਮਚਾਰੀ ਮਾਰਕੀਟ ਗਿਆ ਹੋਇਆ ਹੈ ਅਤੇ ਕੁਝ ਦੇਰ ਬਾਅਦ ਆਵੇਗਾ|
ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਇਸ ਸੁਵਿਧਾ ਕੇਂਦਰ ਵਿੱਚ ਜਿਸ ਕਰਮਚਾਰੀ ਦੀ ਡਿਊਟੀ ਸੀ ਉਹ ਆਪਣੀ ਸੀਟ ਉਪਰ ਕਿਸੇ ਬਾਹਰਲੇ ਵਿਅਕਤੀ ਨੂੰ ਹੀ ਬਿਠਾ ਕੇ ਆਪ ਮਾਰਕੀਟ ਵਿੱਚ ਘੁੰਮਣ ਗਿਆ ਹੋਇਆ ਸੀ| ਇਸ ਕਰਮਚਾਰੀ ਵਲੋਂ ਅਕਸਰ ਹੀ ਅਜਿਹਾ ਕੀਤਾ ਜਾਂਦਾ ਹੈ| ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਇਸ ਸਰਕਾਰੀ ਕਰਮਚਾਰੀ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਹੈ| ਇਹ ਹੀ ਕਾਰਨ ਹੈ ਕਿ ਅੱਜ ਕਲ ਹਰ ਕੋਈ ਸਰਕਾਰੀ ਨੌਕਰੀ ਕਰਨ ਨੂੰ ਤਰਜੀਹ ਦਿੰਦਾ ਹੈ ਕਿਉਂਕਿ ਅਜਿਹੇ ਕਰਮਚਾਰੀ ਆਰਾਮ ਨਾਲ ਫਰਲੋ ਮਾਰਦੇ ਰਹਿੰਦੇ ਹਨ ਭਾਵੇਂ ਕਿ ਉਹਨਾਂ ਦੀ ਫਰਲੋ ਨਾਲ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ|

Share Button

Leave a Reply

Your email address will not be published. Required fields are marked *