ਸੈਕਟਰੀ ਗੁਰਬੀਰ ਸਿੰਘ ਨਾਰਲੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ss1

ਸੈਕਟਰੀ ਗੁਰਬੀਰ ਸਿੰਘ ਨਾਰਲੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

16-32 (1)

ਭਿੱਖੀਵਿੰਡ 15 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਸੈਕਟਰੀ ਗੁਰਬੀਰ ਸਿੰਘ ਨਾਰਲੀ, ਜੋ ਬੀਤੇਂ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਪਿੰਡ ਨਾਰਲੀ ਵਿਖੇ ਪਾਇਆ ਗਿਆ ਤੇ ਰਾਗੀ ਜਥਾ ਭਾਈ ਰੇਸ਼ਮ ਸਿੰਘ ਅਮੀਸ਼ਾਹ ਤੇ ਸਾਥੀਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸੈਕਟਰੀ ਗੁਰਬੀਰ ਸਿੰਘ ਨਾਰਲੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਪਹੁੰਚੇਂ ਵਿਧਾਇਕ ਵਿਰਸਾ ਸਿੰਘ ਵਲਟੋਹਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ, ਬਲਾਕ ਸੰਮਤੀ ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਪੰਚਾਇਤ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਵਨ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਆਪ ਆਗੂ ਅਰਸ਼ਬੀਰ ਸਿੰਘ ਨਾਰਲੀ ਆਦਿ ਨੇ ਸੈਕਟਰੀ ਗੁਰਬੀਰ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਦੀ ਬੇਵਕਤ ਮੌਤ ਨਾਲ ਜਿਥੇ ਪਰਿਵਾਰ ਨੂੰ ਨਾ ਭੁੱਲਣ ਵਾਲਾ ਘਾਟਾ ਪਿਆ ਹੈ, ਉਥੇ ਉਹਨਾਂ ਦੇ ਸੱਜਣਾ, ਮਿੱਤਰਾਂ ਦੇ ਨਾਲ ਪੇਂਡੂ ਪੰਚਾਇਤ ਵਿਭਾਗ ਨੂੰ ਘਾਟਾ ਪਿਆ ਹੈ। ਸਟੇਜ ਸੈਕਟਰੀ ਦੀ ਭੂਮਿਕਾ ਸਾਬਕਾ ਪ੍ਰਿੰਸੀਪਲ ਲੱਖਾ ਸਿੰਘ ਵੱਲੋਂ ਨਿਭਾਈ ਗਈ। ਇਸ ਸਮੇਂ ਬੀ.ਡੀ.ਪੀ.ੳ ਭਿੱਖੀਵਿੰਡ ਦਿਲਬਾਗ ਸਿੰਘ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਜੇ.ਈ ਅਰਵਿੰਦਰ ਸਿੰਘ, ਪੰਚਾਇਤ ਅਫਸਰ ਦਰਬਾਰਾ ਸਿੰਘ, ਗੁਰਬਾਜ ਸਿੰਘ, ਪਰਮਜੀਤ ਕੌਰ, ਗੁਰਸੇਵਕ ਸਿੰਘ, ਜਤਿੰਦਰ ਸਿੰਘ, ਲਖਬੀਰ ਸਿੰਘ, ਹਰਭਜਨ ਸਿੰਘ, ਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰਪਾਲ ਸਿੰਘ, ਸਤਨਾਮ ਸਿੰਘ, ਕਿਰਨਦੀਪ ਸਿੰਘ, ਜਗੀਰ ਸਿੰਘ, ਗੁਰਮੀਤ ਸਿੰਘ, ਗੁਰਪਾਲ ਸਿੰਘ, ਮੈਡਮ ਮੋਨਿਕਾ (ਸਾਰੇ ਪੰਚਾਇਤ ਸੱਕਤਰ), ਗੁਰਮੇਲ ਸਿੰਘ ਸੁਪਰਡੈਂਟ, ਲਖਵਿੰਦਰ ਸਿੰਘ ਤਰਨ ਤਾਰਨ, ਸੰਭੁਨਾਥ ਸੁਪਰਡੈਂਟ, ਨਿਸ਼ਾਨ ਸਿੰਘ, ਲਖਬੀਰ ਸਿੰਘ, ਹਰਪ੍ਰਤਾਪ ਸਿੰਘ ਪਟਵਾਰੀ, ਰਾਜ ਕੁਮਾਰ, ਕਰਮਜੀਤ ਕੌਰ ਅਕਾਂਉਟੈਂਟ, ਸਰਪੰਚ ਗੁਰਸਾਹਿਬ ਸਿੰਘ ਅਮੀਸ਼ਾਹ, ਸਾਬਕਾ ਬੀ.ਡੀ.ਪੀ.ੳ ਜਗੀਰ ਸਿੰਘ ਸੁਰਸਿੰਘ, ਸਰਪੰਚ ਸੂਰਜਉਦੇ ਸਿੰਘ, ਪ੍ਰਿੰਸੀਪਲ ਸਰਬਰਿੰਦਰ ਸਿੰਘ, ਅਜੀਤ ਸਿੰਘ ਕਲਸੀ, ਸਾਬਕਾ ਸਰਪੰਚ ਸੁੱਖਾ ਸਿੰਘ, ਸੂਬੇਦਾਰ ਜੋਗਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *