ਸੈਂਟਰ ਖੇਡਾ ਵਿੱਚ ਖੱਤਰੀਵਾਲਾ ਸਕੂਲ ਨੇ ਜਿੱਤੀ ਓਵਰਆਲ ਟਰਾਫੀ

ss1

ਸੈਂਟਰ ਖੇਡਾ ਵਿੱਚ ਖੱਤਰੀਵਾਲਾ ਸਕੂਲ ਨੇ ਜਿੱਤੀ ਓਵਰਆਲ ਟਰਾਫੀ

mmmmm-1ਬਰੇਟਾ (ਅਸ਼ੋਕ) ਕਲੱਸਟਰ ਦਿਆਲਪੁਰਾ ਵਿਖੇ ਹੋਈਆਂ ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਖੱਤਰੀਵਾਲਾ ਨੇ ਓਵਰਆਲ ਟਰਾਫੀ ਤੇ ਕਬਜਾ ਕੀਤਾ ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਰਪੰਚ ਜਗਸੀਰ ਸਿੰਘ, ਪੰਚਾਇਤ ਅਤੇ ਸਕੂਲ ਕਮੇਟੀ ਪ੍ਰਬੰਧਕ ਕਮੇਟੀ ਵੱਲੋ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਖੇਡ ਇੰਚਾਰਜ ਕੁਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਖਿਡਾਰੀਆਂ ਨੇ ਖੋ ਖੋ ਲੜਕੇ, ਲੜਕੀਆਂ, ਸਕੇਮਾਰਸ਼ਲ ਆਰਟ ਲੜਕੇ ਅਤੇ ਲੜਕੀਆਂ, 25 ਕਿਲੋ, 28 ਕਿਲੋ ਕੁਸ਼ਤੀ, ਰੋਪ ਸਕੀਪਿੰਗ ਲੜਕੇ ਅਤੇ ਲੜਕੀਆਂ, ਸ਼ਾਟਪੁੱਟ ਲੜਕੇ ਅਤੇ ਲੜਕੀਆਂ, 100ਮੀਟਰ ਦੌੜ ਲੜਕੀਆਂ, ਰਲੇ ਦੌੜ ਲੜਕੀਆਂ ਵਿੱਚ ਪਹਿਲਾ ਸਥਾਨ ਲੰਬੀ ਛਾਲ ਲੜਕੇ ਤੇ ਲੜਕੀਆਂ, 100 ਮੀਟਰ ਲੜਕੇ, 200 ਮੀਟਰ ਲੜਕੇ ਤੇ ਲੜਕੀਆਂ, ਰਲੇ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਸ਼੍ਰੀ ਵਿਜੈ ਕੁਮਾਰ, ਮੈਡਮ ਰੇਨੂੰ ਭੱਟੀ, ਪਿੰਕੂ ਬਾਲਾ, ਅਮਨਦੀਪ ਕੌਰ, ਕਮਲੇਸ਼ ਰਾਣੀ, ਪੰਚਾਤਤ ਮੈਂਬਰ ਰਣਜੀਤ ਸਿੰਘ, ਸੁਰਜੀਤ ਸਿੰਘ ਫੋਜੀ, ਚੇਅਰਮੇਨ ਬਿੰਦਰ ਸਿੰਘ, ਜਗਤਾਰ ਸਿੰਘ, ਕਰਮਜੀਤ ਕੌਰ, ਸਵਰਨ ਕੌਰ ਹਾਜਰ ਸਨ।

Share Button

Leave a Reply

Your email address will not be published. Required fields are marked *