Mon. Sep 23rd, 2019

ਸੇਵੀਆਂ

ਸੇਵੀਆਂ

ਪੁਰਾਣੇ ਸਮੇਂ ਵਿੱਚ ਸਾਡੇ ਪੰਜਾਬ ਵਿੱਚ ਸੇਵੀਆਂ ਨੂੰ ਬਹੁਤ ਪਿਆਰ ਸਵਾਦਿਸ਼ਟ ਪਕਵਾਨ ਮੰਨਿਆ ਜਾਂਦਾ ਸੀ। ਸਾਡੇ ਘਰਾਂ ਵਿੱਚ ਸੇਵੀਆਂ ਕਦੇ ਕਦੇ ਜਾਂ ਪ੍ਰਾਹੁਣੇ ਆਉਣ ਤੇ ਬਣਾਈਆਂ ਜਾਂਦੀਆਂ ਸੀ ਜਦ ਸਾਡੇ ਘਰ ਸੇਵੀਆਂ ਬਣਾਈਆਂ ਜਾਂਦੀਆਂ ਤਾਂ ਸਾਨੂੰ ਤੇ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਚਾਅ ਚੜ੍ਹ ਜਾਂਦਾ ਹੁਣ ਸੋਚਦੇ ਆਂ ਕਿ ਉਦੋਂ ਐਵੇਂ ਹੁੰਦਾ ਸੀ ਕਿ ਪਤਾ ਨਹੀਂ ਸਾਨੂੰ ਹੁਣ ਬਹੁਤ ਵਧੀਆ ਖਾਣ ਨੂੰ ਚੀਜ਼ ਮਿਲੂ, ਖ਼ੁਸ਼ੀ ਵਿੱਚ ਝੂਮਦੇ ਫਿਰਨਾ ਫਿਰ ਘਰ ਦੇ ਬੋਲ ਮਾਰਦੇ ਕਿ ਆਜੋ ਸੇਵੀਆਂ ਬਣ ਗਈਆਂ ਆਜੋ ਖਾ ਲਵੋ ਆਪਣੇ ਕੇ।
ਸਾਡੇ ਜ਼ਿਆਦਾਤਰ ਸੇਵੀਆਂ ਗੁੱਗਾ ਨੌਵੀਂ ਤੋਂ ਪਹਿਲਾਂ ਵੱਟੀਆਂ ਜਾਂਦੀਆਂ ਸੀ ਕਹਿੰਦੇ ਸੀ ਕਿ ਸੇਵੀਆਂ ਨੌਵੀਂ ਤੋਂ ਪਹਿਲਾਂ ਪਹਿਲਾਂ ਵੱਟੀਆਂ ਲੈਂਦੇ ਆਂ। ਸੇਵੀਆਂ ਦੋ ਤਰ੍ਹਾਂ ਵੱਟੀਆਂ ਜਾਂਦੀਆਂ ਸੀ ਇੱਕ ਤਾਂ ਘੜੇ ਜਾਂ ਚਾਟੀ ਨੂੰ ਪੁੱਠਾ ਮਾਰ ਕੇ ਉਸ ਉਪਰ ਗੁੰਨ੍ਹਿਆ ਆਟਾ ਰੱਖ ਕੇ ਵੱਟਦੀਆਂ ਸੀ ਇੱਕ ਦੋਵੇਂ ਹੱਥਾਂ ਵਿੱਚ ਥੋੜ੍ਹਾ ਥੋੜ੍ਹਾ ਆਟਾ ਪੜ੍ਹ ਕੇ ਅਤੇ ਉਂਗਲੀਆਂ ਤੇ ਅੰਗੂਠੇ ਦੀ ਦਾਬ ਨਾਲ ਵੱਟੀਆਂ ਜਾਂਦੀਆਂ ਸੀ ਇਨ੍ਹਾਂ ਨੂੰ ਜੌਂ ਸੇਵੀਆਂ ਵੀ ਕਿਹਾ ਜਾਂਦਾ ਸੀ। ਸਾਡੇ ਆਂਢਣਾਂ ਗੁਆਂਢਣਾਂ ਇਕੱਠੀਆਂ ਹੋ ਕੇ ਰਲ਼ ਕੇ ਵੱਟਦੀਆਂ ਸੀ ਗੱਲਾਂ ਵੀ ਕਰਦੀਆਂ ਤੇ ਟਾਈਮ ਦਾ ਵੀ ਪਤਾ ਹੀ ਨਾ ਲਗਦਾ ਸੀ।
ਆਟੇ ਨੂੰ ਕੱਪੜਛਾਣ ਕਰਕੇ ਬਰੀਕ ਮੈਦਾ ਕੱਢ ਲੈਂਦੀਆਂ ਤੇ ਲੋੜ ਮੁਤਾਬਕ ਮੈਦਾ ਗੁੰਨ ਲੈਂਦੀਆਂ ਤੇ ਫਿਰ ਆਟਾ ਟਿਕਣ ਤੋਂ ਬਾਅਦ ਤੇਲ ਲਗਾ ਕੇ ਪੇੜਾ ਕਰਕੇ ਵੱਟਦੀਆਂ ਹਨ।
ਸੇਵੀਆਂ ਲੰਮੀਆਂ ਬਣਦੀਆਂ ਹਨ ਤਾਂ ਇਨ੍ਹਾਂ ਨੂੰ ਕਿੱਕਰ ਜਾਂ ਕਰੀਰ ਦੀਆਂ ਝਿੱਗਾਂ ਉੱਤੇ ਪਾ ਦਿੱਤਾ ਜਾਂਦਾ ਹੈ ਤਾਂ ਸੇਵੀਆਂ ਸੁੱਕ ਜਾਂਦੀਆਂ ਹਨ।
ਅੱਜ ਦੇ ਸਮੇਂ ਵਿੱਚ ਸੇਵੀਆਂ ਵੱਟਣ ਵਾਲੀਆਂ ਮਸ਼ੀਨਾਂ ਆਪਣੇ ਗਈਆਂ ਹਨ। ਇੱਕ ਤਾਂ ਮੰਜੇ ਦੀ ਬਾਹੀ ਤੇ ਚੰਗੀ ਤਰ੍ਹਾਂ ਕਸੀ ਜਾਂਦੀ ਇੱਕ ਜਣਾ ਮੰਜੇ ਤੇ ਬੈਠ ਕੇ ਮਸ਼ੀਨ ਨੂੰ ਗੇੜਾ ਦਿੰਦਾ ਤੇ ਦੂਜਾ ਹੇਠਾਂ ਮਸ਼ੀਨ ਵਿੱਚ ਆਟਾ ਥੁੰਨਦਾ ਗੇੜਾ ਆਉਣ ਤੇ ਸੇਵੀਆਂ ਬਾਹਰ ਆਉਣ ਜਾਂਦੀਆਂ। ਸੇਵੀਆਂ ਮੋਟੀਆਂ ਪਤਲੀਆਂ ਕਰਨ ਲਈ ਮਸ਼ੀਨ ਦੀ ਛਾਣਨੀ ਬਦਲ ਕੇ ਹੋਰ ਫਿੱਟ ਕਰ ਲੈਂਦੇ ਹਨ। ਫਿਰ ਉਵੇਂ ਹੀ ਸੇਵੀਆਂ ਤੋੜ ਕੇ ਕਿੱਕਰ ਜਾਂ ਕਰੀਰ ਦੀਆਂ ਝਿੱਗਾਂ ਤੇ ਨਾ ਦਿੰਦੇ ਜਾਂ ਫਿਰ ਮੰਜਾ ਪੁੱਠਾ ਕਰਕੇ ਚਾਰੇ ਪਾਸਿਓਂ ਰੱਸੀ ਨਾਲ ਬੰਨ੍ਹ ਕੇ ਉਸ ਤੇ ਸੇਵੀਆਂ ਸੁੱਕਣ ਲਈ ਨਾ ਦਿੰਦੇ। ਸੇਵੀਆਂ ਸੁਕਾਉਣ ਤੋਂ ਬਾਅਦ ਭੁੰਨ ਕੇ ਰੱਖ ਲੈਂਦੇ ਫਿਰ ਭੁੰਨੀਆਂ ਸੇਵੀਆਂ ਨੂੰ ਦੁੱਧ ਵਿੱਚ ਉਬਾਲ ਕੇ ਬਣਾਇਆ ਜਾਂਦਾ ਹੈ।
ਹੁਣ ਦੇ ਸਮੇਂ ਵਿੱਚ ਸੇਵੀਆਂ ਵੱਟਣ ਲਈ ਇੰਜਣ ਵਾਲੀਆਂ ਮਸ਼ੀਨਾਂ ਆਪਣੇ ਗਈਆਂ ਜਿਸ ਨੇ ਔਰਤਾਂ ਦਾ ਕੰਮ ਸੌਖਾ ਕਰ ਦਿੱਤਾ ਉਨ੍ਹਾਂ ਨੂੰ ਹੁਣ ਸੇਵੀਆਂ ਵੱਟਣੀਆਂ ਨਹੀਂ ਪੈਂਦੀਆਂ। ਹੁਣ ਤਾਂ ਕੋਈ ਕੋਈ ਹੀ ਘਰ ਵਿੱਚ ਘੜੇ ਜਾਂ ਚਾਟੀ ਤੇ ਸੇਵੀਆਂ ਵਟਦੇ ਹਨ ਨਾ ਹੁਣ ਦੇ ਲੋਕ ਸੇਵੀਆਂ ਖਾਣੀਆਂ ਪਸੰਦ ਕਰਨ ਨਾ ਵੱਟਣੀਆਂ ਪਸੰਦ ਕਰਨ ਪਰ ਹੁਣ ਦੇ ਸਮੇਂ ਵਿੱਚ ਸੇਵੀਆਂ ਦੀ ਥਾਂ ਮੈਗੀ ਨੂੰ ਪਸੰਦ ਕਰਦੇ ਹਨ।
‌‌‌

ਰਾਜਿੰਦਰ ਰਾਣੀ
ਪਿੰਡ ਗੰਢੂਆਂ (ਸੰਗਰੂਰ)

Leave a Reply

Your email address will not be published. Required fields are marked *

%d bloggers like this: