ਸੇਵਾ 

ss1

ਸੇਵਾ

ਸ਼ਿੰਦੋ ਦੇ ਘਰ ਮੋਹਰੋ ਨਾਲੀ ਨਾ ਸਾਫ ਹੋਣ ਕਾਰਨ ਸਾਰਾ ਗੰਦਾ ਪਾਣੀ ਗਲੀ ਵਿਚ ਆਣ ਖਲੋਇਆ । ਜਿਸ ਨਾਲ ਗਲੀ ਵਿਚੋ ਲੰਘਦੇ ਲੋਕਾ ਨੂੰ ਪਰੇਸ਼ਾਨੀ ਤਾਂ ਹੁੰਦੀ ਹੀ ਸੀ ਸਗੋਂ ਬਿਮਾਰੀਆ ਫੈਲਣ ਦਾ ਡਰ ਵੀ ਬਣ ਗਿਆ ।
ਮੈਂ ਸੋਚਿਆ ਸ਼ਿੰਦੋ ਨੂੰ ਆਖਦੀ ਜਾਵਾ ਕਿ ਨਾਲੀ ਸਾਫ ਕਰ ਲੈ । ਬਹੁਤ ਦਿਨ ਹੋ ਗਏ ਏਸੈ ਤਰਾਂ ਉਸਦੇ ਘਰ ਦਾ ਗੰਦਾ ਪਾਣੀ ਗਲੀ ਵਿਚ ਆਣ ਲੋਕਾ ਲਈ ਮੁਸੀਬਤ ਬਣ ਰਿਹਾ । ਮੈ ਦਰਵਾਜ਼ਾ ਖੜਕਾ ਉੱਚੀ ਆਵਾਜ਼  ਮਾਰ ਆਖਿਆ “ਨੀ ਭੈਣ ਸ਼ਿੰਦੋ”।ਕਿੱਥੇ ਏ? ਤਾ ਅੰਦਰੋ ਉਸਦੀ ਕੁੜੀ ਨੇ ਜਵਾਬ ਦਿੱਤਾ ਕਿ ਮਾਤਾ ਜੀ ਤਾ ਗੁਰੂਦਵਾਰੇ ਸਫਾਈ ਦੀ ਸੇਵਾ ਕਰਨ ਗਏ ਹੋਏ ਹਨ ।
ਕਿਰਨਪ੍ਰੀਤ ਕੌਰ 
ਅਸਟਰੀਅਾ
0068864013133
Share Button

Leave a Reply

Your email address will not be published. Required fields are marked *