Mon. Jul 15th, 2019

ਸੇਵਾਮੁਕਤ ਐਸਡੀਐਮ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਨੂੰ ਜੇਲ ਭੇਜਿਆ

ਸੇਵਾਮੁਕਤ ਐਸਡੀਐਮ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਨੂੰ ਜੇਲ ਭੇਜਿਆ

ਮੁਹਾਲੀ ਪੁਲੀਸ ਨੇ ਇੱਕ ਸੇਵਾਮੁਕਤ ਐਸਡੀਐਮ ਨਾਲ ਜ਼ਮੀਨ ਦਾ ਬਿਆਨਾਂ ਕਰਕੇ 24 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਬਲਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਸੁਸਾਇਟੀ ਸੈਕਟਰ-70 ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ ਭੇਜ ਦਿੱਤਾ। ਇਹ ਜਾਣਕਾਰੀ ਦਿੰਦਿਆਂ ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਖ਼ਿਲਾਫ਼ ਸੇਵਾਮੁਕਤ ਐਸਡੀਐਮ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਧੋਖਾਧੜੀ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਨੇ ਸ਼ਿਕਾਇਤ ਕਰਤਾ ਸੇਵਾਮੁਕਤ ਐਸਡੀਐਮ ਭਾਰਤ ਭੂਸ਼ਨ ਨੂੰ ਕਿਹਾ ਸੀ ਕਿ ਉਸ ਨੇ ਆਪਣੀ ਲੜਕੀ ਦਾ ਦਾਖ਼ਲਾ ਕਰਵਾਉਣਾ ਹੈ। ਇਸ ਲਈ ਉਹ ਜ਼ਿਲ੍ਹਾ ਪਟਿਆਲਾ ਵਿੱਚ ਆਪਣੀ 7 ਕਨਾਲ ਦੀ ਜ਼ਮੀਨ ਵੇਚਣਾ ਚਾਹੁੰਦਾ ਹੈ। ਦੋਵਾਂ ਵਿੱਚ 24 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਭਾਰਤ ਭੂਸ਼ਨ ਨੇ 13 ਲੱਖ ਰੁਪਏ ਆਰਟੀਜੀਐਸ ਰਾਹੀਂ, 3 ਲੱਖ ਰੁਪਏ ਨਕਦ ਅਤੇ 8 ਲੱਖ ਰੁਪਏ ਮੁੜ ਆਰਟੀਜੀਐਸ ਰਾਹੀਂ ਖਾਤਿਆਂ ਵਿੱਚ ਪੁਆਏ ਸਨ। ਸ਼ਿਕਾਇਤ ਕਰਤਾ ਅਨੁਸਾਰ ਮੁਲਜ਼ਮ ਬਲਜੀਤ ਸਿੰਘ ਨੇ ਪੈਸੇ ਲੈਣ ਮਗਰੋਂ ਨਾ ਤਾਂ ਸਬੰਧਤ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਮੋੜੇ ਗਏ। ਹਾਲਾਂਕਿ ਦਬਾਅ ਪਾਉਣ ’ਤੇ ਮੁਲਜ਼ਮ ਬਲਜੀਤ ਸਿੰਘ ਨੇ ਸੇਵਾਮੁਕਤ ਅਧਿਕਾਰੀ ਨੂੰ ਚੈੱਕ ਦਿੱਤਾ ਗਿਆ ਸੀ ਪ੍ਰੰਤੂ ਚੈੱਕ ਨੂੰ ਬੈਂਕ ਵਿੱਚ ਲਗਾਇਆ ਗਿਆ ਤਾਂ ਚੈੱਕ ਵੀ ਬਾਊਂਸ ਹੋ ਗਿਆ। ਜਿਸ ਕਾਰਨ ਪੀੜਤ ਅਧਿਕਾਰੀ ਨੇ ਥਾਣੇ ਦਾ ਬੂਹਾ ਖੜਕਾਇਆ ਅਤੇ ਇਨਸਾਫ਼ ਦੀ ਮੰਗ ਕੀਤੀ।

Leave a Reply

Your email address will not be published. Required fields are marked *

%d bloggers like this: