ਸੇਵਾਪਤੀ ਕਾਨਵੈਂਟ ਸਕੂਲ, ਗੁਰੂਸਰ ਵਿਖੇ ਮਹਿੰਦੀ ਤੇ ਤੀਆਂ ਦੇ ਮੁਕਾਬਲੇ

ss1

ਸੇਵਾਪਤੀ ਕਾਨਵੈਂਟ ਸਕੂਲ, ਗੁਰੂਸਰ ਵਿਖੇ ਮਹਿੰਦੀ ਤੇ ਤੀਆਂ ਦੇ ਮੁਕਾਬਲੇ

24-31
ਰਾਮਪੁਰਾ ਫੂਲ 23 ਜੁਲਾਈ (ਮਨਪ੍ਰੀਤ ਸਿੰਘ ਗਿੱਲ): ਸੇਵਾਪਤੀ ਕਾਨਵੈਂਟ ਸਕੂਲ,ਗੁਰੂਸਰ (ਮਹਿਰਾਜ) ਵਿਖੇ ਮਹਿੰਦੀ ਮੁਕਾਬਲੇ ਅਤੇ ਤੀਜ ਦੀਆਂ ਤੀਆਂ ਦਾ ਫੰਕਸ਼ਨ ਹੋਇਆ।ਜਿਸ ਵਿੱਚ ਸਕੂਲ ਦੀਆਂ ਸਾਰੀਆਂ ਲੜਕੀਆਂ ਨੇ ਭਾਗ ਲਿਆ। ਮਹਿੰਦੀ ਮੁਕਾਬਲੇ ਵਿੱਚ ਸੀਨੀਅਰ ਲੜਕੀਆਂ ਵਿੱਚੋ ਪਰਮਵੀਰ ਕੌਰ (ਕਲਾਸ 8ਵੀ),ਸੁਖਦੀਪ ਕੌਰ (ਕਲਾਸ 8ਵੀ)) ਅਤੇ ਨੂਰਪ੍ਰੀਤ ਕੌਰ (ਕਲਾਸ 9ਵੀ) ਥਰਡ ਰਹੇ। ਜੂਨੀਅਰ ਲੜਕੀਆਂ ਵਿੱਚੋ ਸ਼ਰਨਜੀਤ ਕੌਰ(ਕਲਾਸ 4ਵੀ)ਅਤੇ ਸੁਖਮਨਦੀਪ ਕੌ੍ਰ (ਕਲਾਸ 4ਵੀ) ਫਸਟ ਰਹੇ। ਇਸ ਤੋਂ ਬਾਅਦ ਲੜਕੀਆਂ ਨੇ ਗਿੱਧਾ ਪਾਇਆ। ਇਸ ਮੌਕੇ ਡਾਇਰੈਕਟਰ ਘਨੱਈਆ ਜੀ, ਮਨਦੀਪ ਕੌਰ ਅਤੇ ਪ੍ਰਿੰਸੀਪਲ ਰਾਮਭਜਨ ਸਿੰਘ ਮੌਜੂਦ ਸਨ। ਇਸਦੌਰਾਨ ਡਾਇਰੈਕਟਰ ਮਨਦੀਪ ਕੌਰ ਨੇ ਤੀਆਂ ਦੇ ਤਿਉਹਾਰ ਬਾਰੇ ਦੱਸਦੇ ਕਿਹਾ ਕਿ ਕਿਸ ਤਰੂਾਂ ਪਿਛਲੇ ਸਮੇਂ ਤੋਂ ਤਿਉਹਾਰ ਧੁਮ-ਧਾਮ ਨਾਲ ਮਨਾਇਆ ਜਾਂਦਾ ਸੀ।ਪ੍ਰੰਤੂ ਅੱਜਕੱਲ ਇਸਦੀ ਉਹਨੀ ਮਹੱਤਤਾ ਨਹੀ ਰਹਿ ਗਈ।ਇਸ ਤਰੂਾ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਇਹ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ। ਇਸ ਸਕੂਲ ਵਿੱਚ ਫੰਕਸ਼ਨ ਕਰਵਾਏ ਜਾਂਦੇ ਹਨ । ਜਿਸ ਵਿੱਚ ਪ੍ਰਮੁੱਖ ਸਖਸ਼ੀਅਤਾਂ ਤੇ ਸਮੂਹ ਸਟਾਫ ਮੌਜੂਦ ਸੀ।

Share Button

Leave a Reply

Your email address will not be published. Required fields are marked *