Sat. Dec 7th, 2019

ਸੇਬ ਦਾ ਸਿਰਕਾ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸੇਬ ਦਾ ਸਿਰਕਾ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸੇਬ ਦੇ ਸਿਰਕਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਇਹ ਸੇਬ ਨੂੰ ਹਵਾ ਦੀ ਅਣਹੋਂਦ ‘ਚ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਲੱਡ ਸ਼ੂਗਰ, ਡਾਇਬਿਟੀਜ਼ , ਯੂਰੀਕ ਐਸਿਡ ਤੇ ਗਠੀਏ ਦੀ ਬੀਮਾਰੀ ਅਤੇ ਮੋਟਾਪਾ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਦੀ ਅਲਰਜੀ ਵੀ ਠੀਕ ਕਰਦਾ ਹੈ।

– ਇਸ ਨੂੰ ਪੀਣ ਲਈ ਕਈ ਗੱਲਾਂ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।ਇਸ ਨੂੰ ਸੌਣ ਤੋਂ ਠੀਕ ਪਹਿਲਾਂ ਨਹੀਂ ਪੀਣਾ ਚਾਹੀਦਾ। ਕਿਉਂਕਿ ਰਾਤ ਨੂੰ ਇਸ ਨੂੰ ਪੀਣ ਤੋਂ ਬਾਅਦ ਜਦੋਂ ਅਸੀਂ ਲੇਟ ਜਾਂਦੇ ਹਾਂ ਤਾਂ ਇਹ ਸਾਡੀ ਭੋਜਨ ਨਲੀ(digestion track) ਦੇ ਵਿੱਚ ਹੀ ਰਹਿ ਜਾਂਦਾ ਹੈ। ਤੇਜ਼ਾਬੀ ਹੋਣ ਕਾਰਨ ਉਸ ਅੰਦਰ ਜ਼ਖਮ ਪੈਦਾ ਕਰ ਸਕਦਾ ਹੈ।

– ਜਿਗਰ ਦੀ ਚਰਬੀ ਨੂੰ ਬਹੁਤ ਛੇਤੀ ਖੋਰਦਾ ਹੈ ਅਤੇ ਜਿਗਰ ਦੇ ਹਾਲਾਤ ਵੀ ਸੁਧਾਰਦਾ ਹੈ।

– ਇਸ ਤੋਂ ਬਾਅਦ ਇਸ ਨੂੰ ਕਦੀਂ ਵੀ ਆਪਣੀ ਚਮੜੀ ਤੇ ਡਾਇਰੈਕਟ ਨਾ ਵਰਤੋਂ ਕਿਉਂਕਿ ਇਸ ਵਿੱਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਸਿੱਧੇ ਸੰਪਰਕ ਵਿੱਚ ਆਉਣ ਕਾਰਨ ਇਹ ਚਮੜੀ ਦੇ ਟਿਸ਼ੂਆਂ ਲਈ ਵੀ ਨੁਕਸਾਨਦਾਇਕ ਹੈ।

– ਦੱਸ ਦੇਈਏ ਕਿ ਸੇਬ ਦਾ ਸਿਰਕਾ ਗਠੀਆ, ਯੂਰਿਕ ਐਸਿਡ, ਸ਼ੂਗਰ, ਮੋਟਾਪਾ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਹੁੰਦੇ ਹਨ ਪਰ ਫਿਰ ਵੀ ਇਸ ਦੀ ਵਰਤੋਂ ਸਿਰਫ ਸੀਮਤ ਮਾਤਰਾ ਵਿੱਚ ਹੀ ਕੀਤੀ ਜਾਵੇ ਤਾਂ ਚੰਗਾ ਹੈ।

-ਸੇਬ ਦੇ ਸਿਰਕੇ ਨੂੰ ਕਦੇ ਵੀ ਨੱਕ ਦੇ ਨਾਲ ਸੁੰਘਣਾ ਨਹੀਂ ਚਾਹੀਦਾ ਇਸ ਦੀ ਸੁਗੰਧ ਬਹੁਤ ਤੇਜ਼ ਹੁੰਦੀ ਹੈ ।ਇਹ ਫੇਫੜਿਆਂ ਵਿੱਚ ਜਲਣ ਪੈਦਾ ਕਰ ਸਕਦੀ ਹੈ ।

– ਸੇਬ ਦਾ ਸਿਰਕਾ ਹਮੇਸ਼ਾਂ ਖਾਲੀ ਪੇਟ ਹੀ ਪੀਣਾ ਚਾਹੀਦਾ ਹੈ ਕਈ ਵਾਰ ਲੋਕ ਇਸ ਦੀ ਵਰਤੋਂ ਖਾਣਾ ਖਾਣ ਤੋਂ ਬਾਅਦ ਕਰਦੇ ਹਨ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਖਾਣੇ ਨੂੰ ਜਲਦੀ ਹਜ਼ਮ ਕਰਦਾ ਹੈ ਪਰ ਇਹ ਸੋਚ ਬਿਲਕੁਲ ਗਲਤ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: