ਸੇਖੋਵਾਲ ਬੀਤ ਵਾਸੀ ਗਲੀ ਦੀ ਮਾੜੀ ਹਾਲਤ ਤੋ ਪ੍ਰੇਸ਼ਾਨ

ਸੇਖੋਵਾਲ ਬੀਤ ਵਾਸੀ ਗਲੀ ਦੀ ਮਾੜੀ ਹਾਲਤ ਤੋ ਪ੍ਰੇਸ਼ਾਨ

ਗੜ੍ਹਸ਼ੰਕਰ 13 ਫਰਵਰੀ (ਅਸ਼ਵਨੀ ਸ਼ਰਮਾ) ਪਿੰਡ ਸੇਖੋਵਾਲ ਬੀਤ ਦੇ ਹਰੀਜਨ ਬਸਤੀ ਦੇ ਵਾਸੀ ਟੂਟੀ ਗਲੀ ਕਾਰਨ ਪ੍ਰੇਸ਼ਾਨੀ ਵਿੱਚ ਹਨ ਜਦੋ ਕਿ ਵਾਰ-ਵਾਰ ਪੰਚਾਇਤ ਨੂੰ ਦਸਣ ਤੇ ਵੀ ਜਾਣਬੁਝ ਕੇ ਇਸ ਦਾ ਹਲ ਨਹੀ ਕੀਤਾ ਜਾ ਰਿਹਾ। ਪਿੰਡ ਵਾਸੀ ਸਾਬਕਾ ਪੰਚ ਖਰੈਤੀ ਲਾਲ, ਡਾ ਸੋਢੀ, ਰਾਕੇਸ਼, ਚਰਨਜੀਤ, ਕਸ਼ਮੀਰੀ ਲਾਲ, ਰਾਜੂ, ਰਾਜ ਕੁਮਾਰ ਮਿਸਤਰੀ, ਬੀਨਾ ਦੇਵੀ, ਸੋਨੀਆ ਦੇਵੀ, ਪੂਜਾ, ਰੇਣੂ ਤੇ ਹੋਰ ਮੁਹੱਲਾ ਵਾਸੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਸੀ ਮੁੱਹਲਾ ਵਾਸੀ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਾ ਤੇ ਸਾਨੂੰ ਇਸ ਜਲੀਲ ਭਰੀ ਜਿੰਦਗੀ ਤੋ ਛੁਟਕਾਰਾ ਕਰਵਾਉਣ ਵਾਲਾ ਕੋਈ ਨਹੀ ਹੈ ਕਿਉਕਿ ਅਸੀ ਵਾਰ-ਵਾਰ ਇਸ ਗਲੀ ਨੂੰ ਬਣਾਉਣ ਲਈ ਪੰਚਾਇਤ ਕੋਲ ਜਾਦੇ ਰਹੇ ਪਰ ਕਿਸੇ ਨੇ ਸਾਡੀ ਗਲ ਨਹੀ ਸੁਣੀ। ਮੁੱਹਲਾ ਵਾਸੀਆ ਨੇ ਕਿਹਾ ਕਿ ਮੌਕੇ ਦੀਆ ਸਰਕਾਰਾ ਵਿਕਾਸ ਦੀਆ ਟਾਹਰਾ ਮਾਰਦੀਆ ਨਹੀ ਥੱਕਦੀਆ ਪਰ ਜੇ ਵਿਕਾਸ ਸਾਡੀ ਗਲੀ ਵਰਗਾ ਹੋ ਰਿਹਾ ਹੈ ਤਾ ਪੰਜਾਬ ਦਾ ਕਿ ਬਣੇਗਾ। ਉਹਨਾ ਨੇ ਕਿਹਾ ਕਿ ਪਿਛਲੇ ਦਿਨ ਹੋਈ ਬਰਸਾਤ ਕਾਰਨ ਇਸ ਗਲੀ ਵਿੱਚੋ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਤੇ ਇਸ ਵਿੱਚੋ ਲੰਘਣ ਵਾਲੇ ਆਪਣੇ ਸੱਟਾ ਚੋਟਾ ਲਗਵਾ ਚੁਕੇ ਹਨ। ਖਰੈਤੀ ਲਾਲ ਨੇ ਦੱਸਿਆ ਕਿ ਬੀਨਾ ਦੇਵੀ ਜਿਸ ਦੀ ਅੱਖਾ ਦੀ ਰੋਸ਼ਨੀ ਘੱਟ ਹੈ ਤੇ ਉਹ ਇਸ ਗਲੀ ਵਿੱਚ ਡਿੱਗ ਕੇ ਕਈ ਵਾਰ ਸੱਟਾ ਲਗਵਾ ਚੁੱਕੀ ਹੈ। ਮੁਹੱਲਾ ਵਾਸੀਆ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਸਾਡੀ ਇਸ ਮੰਗ ਤੇ ਧਿਆਨ ਦੇ ਕੇ ਇਸ ਲਈ ਅਲਗ ਗਰਾਟ ਜਾਰੀ ਕਰਕੇ ਇਸ ਨੂੰ ਬਣਾਇਆ ਜਾਵੇ।
ਇਸ ਵਾਰੇ ਬੀਡੀਪੀਉ ਗੜ੍ਹਸ਼ੰਕਰ ਰਣਜੀਤ ਸਿੰਘ ਨਾਲ ਗਲ ਕਰਨ ਤੇ ਉਹਨਾ ਨੇ ਕਿਹਾ ਕਿ ਅਗਰ ਪੰਚਾਇਤ ਨੇ ਮਤਾ ਪਾ ਕੇ ਦਿਤਾ ਹੋਇਆ ਹੈ ਤਾ ਗਲੀ ਜਰੂਰ ਬਣੇਗੀ। ਮੈ ਇਸ ਵਾਰੇ ਅਧਿਕਾਰੀਆ ਨਾਲ ਗਲ ਕਰਕੇ ਇਸ ਦਾ ਹਲ ਜਲਦੀ ਕਰਵਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: