ਸੂਫ਼ੀ ਗਾਇਕੀ ਦੇ ਬਾਦਸ਼ਾਹ ਉਸਤਾਦ ਪਿਆਰੇ ਲਾਲ ਜੀ ਵਡਾਲੀ ਦੇ ਬੇਟੇ ਵੀਰ ਸਤਪਾਲ ਵਡਾਲੀ ਦਾ ਨਵਾਂ ਐਕਸਕਲੂਸੀਵ ਗੀਤ “ਬਾਪੂ ਜੀ” ਰਲੀਜ

ss1

ਸੂਫ਼ੀ ਗਾਇਕੀ ਦੇ ਬਾਦਸ਼ਾਹ ਉਸਤਾਦ ਪਿਆਰੇ ਲਾਲ ਜੀ ਵਡਾਲੀ ਦੇ ਬੇਟੇ ਵੀਰ ਸਤਪਾਲ ਵਡਾਲੀ ਦਾ ਨਵਾਂ ਐਕਸਕਲੂਸੀਵ ਗੀਤ “ਬਾਪੂ ਜੀ” ਰਲੀਜ

ਸੂਫ਼ੀ ਗਾਇਕੀ ਦੇ ਬਾਦਸ਼ਾਹ ਉਸਤਾਦ ਪਿਆਰੇ ਲਾਲ ਜੀ ਵਡਾਲੀ ਦੇ ਬੇਟੇ ਵੀਰ ਸਤਪਾਲ ਵਡਾਲੀ ਦਾ ਨਵਾਂ ਐਕਸਕਲੂਸੀਵ ਗੀਤ “ਬਾਪੂ ਜੀ” ਰਲੀਜ….ਇਸ ਗੀਤ “ਬਾਪੂ ਜੀ” ਵਿੱਚ ਸਤਪਾਲ ਵਡਾਲੀ ਨੇ ਪਿਤਾ ਪੁੱਤਰ ਦੇ ਪਿਆਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ, ਇਹ ਗੀਤ 2 ਜੁਲਾਈ ਨੂੰ ਪੀ ਟੀ ਸੀ ਤੇ ਲਾਂਚ ਹੋ ਗਿਆ ਹੈ| ਤੁਸੀਂ ਇਸ ਗੀਤ ਦਾ ਐਕਸਕਲੂਸੀਵ ਪ੍ਰੀਮੀਅਰ ਪੀ ਟੀ ਸੀ ਪੰਜਾਬੀ, ਪੀ ਟੀ ਸੀ ਮਿਊਜ਼ਿਕ ਅਤੇ ਪੀ ਟੀ ਸੀ ਢੋਲ ਤੇ 2 ਜੁਲਾਈ ਨੂੰ ਦੇਖ ਸਕਦੇ ਹੋ|

ਇਸ ਗੀਤ ਦੇ ਬੇਹੱਦ ਖੂਬਸੂਰਤ ਬੋਲ ਸੁੰਦਰ ਮਖਾਨਾ ਦੁਆਰਾ ਲਿਖੇ ਗਏ ਹਨ ਅਤੇ ਇਸਨੂੰ ਬਲਜੀਤ ਵਡਾਲੀ ਦੁਆਰਾ ਕੰਪੋਸ ਕੀਤਾ ਗਿਆ ਹੈ| ਓਥੇ ਹੀ ਗੀਤ ਦਾ ਮਿਊਜ਼ਿਕ ਜਤਿੰਦਰ ਜੀਤੂ ਦੁਆਰਾ ਦਿੱਤਾ ਗਿਆ ਹੈ| ਗੀਤ ਦਾ ਸਾਰਾ ਆਰਟ ਵਰਕ ਕਰਮਾ ਵਲੋਂ ਕੀਤਾ ਗਿਆ ਹੈ| ਮਸ਼ਹੂਰ ਡਾਇਰੈਕਟਰ ਟੋਨੀ ਵਲੋਂ ਇਸ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਇਸਨੂੰ ਤੁਸੀਂ ਯੂਟਿਊਬ ਤੇ ਜਾ ਪੀ ਟੀ ਸੀ ਪੰਜਾਬੀ ਤੇ ਦੇਖ ਸਕਦੇ ਹੋ।

ਇਹ ਗੀਤ ਇਕ ਪਿਤਾ ਅਤੇ ਪੁੱਤਰ ਦੇ ਗਹਿਰੇ ਰਿਸ਼ਤੇ ਦੀ ਕਹਾਣੀ ਨੂੰ ਬਿਆਨ ਕਰਦਾ ਹੈ| ਇਸ ਵਿੱਚ ਇਕ ਪੁੱਤਰ ਉਸ ਵਕਤ ਨੂੰ ਯਾਦ ਕਰ ਰਿਹਾ ਹੈ ਜੋ ਬਚਪਨ ਵਿੱਚ ਆਪਣੇ ਪਿਤਾ ਨਾਲ ਬਿਤਾਇਆ ਸੀ| ਪੁੱਤਰ ਆਪਣੇ ਪਿਤਾ ਦੀਆ ਉਹਨਾਂ ਸਿੱਖਿਆਵਾਂ ਨੂੰ ਯਾਦ ਕਰ ਰਿਹਾ ਹੈ ਜੋ ਕਿ ਕੇਵਲ ਯਾਦਾਂ ਵਿੱਚ ਹੀ ਜਿੰਦਾ ਹੈ| “ਬਾਪੂ ਜੀ” ਗੀਤ ਸਤਪਾਲ ਵਡਾਲੀ ਦੁਆਰਾ ਆਪਣੇ ਪਿਤਾ ਪਿਆਰੇ ਲਾਲ ਵਡਾਲੀ ਨੂੰ ਟ੍ਰਿਬੂਟ ਕੀਤਾ ਗਿਆ ਹੈ|

ਇਟਲੀ, ਯੂਰਪ ਅਤੇ ਦੁਨੀਆਂ ਵਿੱਚ ਵਸਦੇ ਪੰਜਾਬੀਆ ਨੂੰ ਇਟਲੀ ਤੋ ਸੱਤੀ ਕਨਵਰ ਵਲੋ ਇਸ ਗੀਤ ਨੂੰ ਵੱਧ ਤੋ ਵੱਧ ਸੁਨਣ ਅਤੇ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾ ਕਿ ਆਉਣ ਵਾਲੇ ਸਮੇ ਵਿੱਚ ਵੀ ਸਤਪਾਲ ਵਡਾਲੀ ਇਹੋ ਜਿਹੇ ਹੀ ਪਰਿਵਾਰਕ ਗੀਤ ਪੰਜਾਬੀਆ ਦੀ ਝੋਲੀ ਪਾ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਦੁਨੀਆ ਵਿੱਚ ਉੱਚਾ ਕਰੇਗਾ।

Share Button

Leave a Reply

Your email address will not be published. Required fields are marked *