Mon. Sep 16th, 2019

ਸੂਰਤ ਅਗਨੀਕਾਂਡ : ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ ਉਤੇ ਕੇਸ ਦਰਜ

ਸੂਰਤ ਅਗਨੀਕਾਂਡ : ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ ਉਤੇ ਕੇਸ ਦਰਜ

ਸੂਰਤ ਦੇ ਇਕ ਚਾਰ ਮੰਜਿਲਾਂ ਕਮਰਸੀਅਲ ਕੈਂਪਸ ਵਿਚ ਸ਼ੁੱਕਰਵਾਰ ਦੁਪਹਿਰ ਅੱਗ ਲੱਗਣ ਨਾਲ ਇਕ ਕੋਚਿੰਗ ਕਲਾਸ ਵਿਚ ਘੱਟ ਤੋਂ ਘੱਟ 19 ਵਿਦਿਆਰਥੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਕੁਝ ਦੀ ਇਮਾਰਤ ਤੋਂ ਛਾਲ ਲਗਾਉਣ ਕਾਰਨ ਤੇ ਕੁਝ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿਚ ਸੂਰਤ ਪੁਲਿਸ ਨੇ ਕੰਪਲੈਕਸ ਦੇ ਬਿਲਡਰਾਂ ਸਮੇਤ ਤਿੰਨ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਜਿਸ ਵਿਚ ਹਰਸੁਲ ਵੇਕਰੀਆ, ਜਿਗਨੇਸ਼ ਅਤੇ ਕੋਚਿੰਗ ਸੈਂਟਰ ਦੇ ਮਾਲਕ ਭਾਰਗਵ ਭੂਟਾਨੀ ਦਾ ਨਾਮ ਹੈ।

ਸੂਰਤ ਦੇ ਸਾਰਥਾਨੇ ਇਲਾਕੇ ਵਿਚ ਸਥਿਤ ਤਕਸ਼ੀਲਾ ਕੰਪਲੈਕਸ ਵਿਚ ਲੱਗੀ ਭਿਆਨਕ ਅੱਗ ਦਾ ਮੰਜਰ ਬੇਹੱਦ ਖੌਫਨਾਕ ਸੀ। ਅੱਗ ਲੱਗਣ ਬਾਅਦ ਇਮਾਰਤ ਵਿਚ ਫਸੇ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਉਪਰ ਤੋਂ ਛਾਲ ਲਗਾ ਦਿੱਤੀ। ਸੋਸ਼ਲ ਮੀਡੀਆ ਉਤੇ ਬਿਲਡਿੰਗ ਤੋਂ ਛਾਲ ਲਗਾਉਂਦੇ ਹੋਏ ਦਾ ਵੀਡੀਓ ਵਾਈਰਲ ਹੋ ਗਿਆ ਹੈ।

ਸੂਬੇ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 10 ਵਿਦਿਆਰਥੀ ਅੱਗ ਤੋਂ ਬੱਚਣ ਲਈ ਤੀਜੀ ਅਤੇ ਚੌਥੀ ਮੰਜ਼ਿਲ ਤੋਂ ਕੁੱਦ ਗਏ। ਕਈ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਾਅਦ ਵਿਚ ਰਾਹਤ ਅਤੇ ਬਚਾਅ ਕੰਮ ਵਿਚ ਸਥਾਨਕ ਲੋਕਾਂ ਨੇ ਵੀ ਫਾਇਰ ਬ੍ਰਿਗੇਡ ਕਰਮੀਆਂ ਦੇ ਸਹਿਯੋਗ ਕੀਤਾ ਜਿਸ ਨਾਲ ਅੱਗ ਉਤੇ ਕਾਬੂ ਪਾਇਆ ਜਾ ਸਕਿਆ। ਹਾਦਸੇ ਵਿਚ ਮਾਰੇ ਗਏ ਸਾਰੇ ਵਿਦਿਆਰਥੀਆਂ ਦੀ ਮੌਤ ਦਮ ਘੁਟਣ ਜਾਂ ਇਮਾਰਤ ਤੋਂ ਕੁਦਣ ਕਾਰਨ ਹੋਈ।

Leave a Reply

Your email address will not be published. Required fields are marked *

%d bloggers like this: