ਸੂਰਜ ਦੀ ਰੌਸ਼ਨੀ ਨਾਲ ਬਦਲਦਾ ਹੈ ਰਾਜਸਥਾਨ ਦੇ ਇਸ ਕਿਲੇ ਦਾ ਰੰਗ

ਸੂਰਜ ਦੀ ਰੌਸ਼ਨੀ ਨਾਲ ਬਦਲਦਾ ਹੈ ਰਾਜਸਥਾਨ ਦੇ ਇਸ ਕਿਲੇ ਦਾ ਰੰਗ

ਭਾਰਤ ਵਿਚ ਕਈ ਅਜਿਹੇ ਕਿਲੇ ਅਤੇ ਪ੍ਰਾਚੀਨ ਇਮਾਰਤਾਂ ਹਨ, ਜੋ ਭਾਰਤੀਆਂ ਦਾ ਹੀ ਨਹੀਂ ਸਗੋਂ ਵਿਦੇਸ਼ੀ ਟੁਰਿਸਟਾਂ ਦੇ ਆਕਰਸ਼ਨ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਖੂਬਸੂਰਤ ਥਾਂਵਾਂ ਵਿਚ ਰਾਜਸਥਾਨ ਅਪਣਾ ਪਹਿਲਾਂ ਨੰਬਰ ਰਖਦਾ ਹੈ। ਰਾਜਸਥਾਨ ਦੀ ਸੰਸਕ੍ਰਿਤੀ ਨੇ ਅੱਜ ਵੀ ਅਪਣੀ ਪਹਿਚਾਣ ਬਣਾਈ ਹੋਈ ਹੈ। ਰਾਜਸਥਾਨ ਨੇ ਹਮੇਸ਼ਾ ਹੀ ਅਪਣੀ ਪ੍ਰਾਚੀਨਤਾ ਅਤੇ ਖੂਬਸੂਰਤੀ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜੇ ਰਾਜਸਥਾਨ ਵਿਚ ਮਜ਼ਬੂਤ ਕਿਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਕ ਤੋਂ ਵਧ ਕੇ ਇਕ ਹੈ। ਅੱਜ ਅਸੀਂ ਰਾਜਸਥਾਨ ਦੇ ਸਭ ਤੋਂ ਮਸ਼ਹੂਰ ਸ਼ਹਿਰ ਜੈਸਲਮੇਰ ਦੀ ਗੱਲ ਕਰ ਰਹੇ ਹਾਂ।

ਜੈਸਲਮੇਰ ਰਾਜਸਥਾਨ ਦੇ ਪੱਛਮੀ ਛੋਰ ‘ਤੇ ਥਾਰ ਮਾਰੂਥਲ ਵਿਚ ਵਸਿਆ ਹੋਇਆ ਹੈ। ਇੱਥੋਂ ਦੀ ਜਮੀਨ ਰੇਤਲੀ ਹੋਣ ਦੇ ਕਾਰਨ ਪਹਿਲਾਂ ਇਸ ਥਾਂ ਨੂੰ ਮੇਕ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਇਸ ਥਾਂ ਨੂੰ ਹਵੇਲੀਆਂ ਅਤੇ ਝਰੋਖਾਂ ਦੀ ਨਗਰੀ ਕਿਹਾ ਜਾਂਦਾ ਸੀ। ਉਂਝ ਤਾਂ ਇੱਥੇ ਤੁਹਾਨੂੰ ਕਈ ਖੂਬਸੂਰਤ ਹਵੇਲੀਆਂ ਅਤੇ ਝਰਨੇ ਦੇਖਣ ਨੂੰ ਮਿਲ ਜਾਣਗੇ ਪਰ ਗੋਲਡਰ ਫੋਰਟ ਦੇ ਚਰਚੇ ‘ਤੇ ਦੁਨੀਆ ਭਰ ਵਿਚ ਮਸ਼ਹੂਰ ਹੈ।

ਜੈਸਲਮੇਰ ਵਿਚ ਜਿਵੇਂ ਹੀ ਸਵੇਰ ਦਾ ਸੂਰਜ ਚੜਦਾ ਹੈ ਤਾਂ ਇਹ ਸੋਨੇ ਦੀ ਤਰ੍ਹਾਂ ਚਮਕਣ ਲਗਦਾ ਹੈ। ਜਿਵੇਂ-ਜਿਵੇਂ ਸੂਰਜ ਦੀ ਰੌਸ਼ਨੀ ਬਦਲਦੀ ਹੈ ਉਂਝ ਹੀ ਇਹ ਕਿਲਾ ਅਪਣਾ ਰੰਗ ਬਦਲਣਾ ਸ਼ੁਰੂ ਕਰ ਦਿੰਦਾ ਹੈ। ਇਸ ਕਿਲੇ ਨੂੰ ਦੁਨੀਆ ਦੇ ਸੱਭ ਤੋਂ ਵੱਡੇ ਕਿਲੇ ਵਿਚੋਂ ਇਕ ਮੰਨਿਆ ਜਾਂਦਾ ਹੈ, ਜਿਸ ਦੇ ਚਾਰੇ ਪਾਸੇ 99 ਗੜ ਬਣੇ ਹੋਏ ਹਨ।

Share Button

Leave a Reply

Your email address will not be published. Required fields are marked *

%d bloggers like this: