” ਸੂਰਜ ਦੀ ਕਿਰਨ “

ss1

” ਸੂਰਜ ਦੀ ਕਿਰਨ “

ਮੈਂ ਮਜ਼ਦੂਰ ਹਾਂ ਸੂਰਜ ਦੀ ਕਿਰਨ ਨਿਕਲਣ,
ਤੋਂ ਪਹਿਲਾਂ ਸਮਾਨ ਲੈਕੇ ਨਿਕਲਦਾ ਹਾਂ ।।
ਹਮੇਸ਼ਾ ਤਾਰਿਆਂ ਦੀ ਛਾਂ ਮੈ ਆਪਣੇ ਘਰ ,
ਪਰਤਦਾ ਹਾਂ ।।
ਮੇਰੀ ਭੈੜੀ ਕਿਸਮਤ ਮੈਂ ਆਪਣੇ ਬੱਚਿਆਂ ਨੂੰ,
ਕਦੇ ਦੇਖ ਨਹੀਂ ਪਾਉਂਦਾ ।।
ਮੇਰੇ ਲਈ ਤਾਂ ਉਹ ਹੀ ਸ਼ੁੱਭ ਦਿਨ ਹੁੰਦਾ ਹੈ,
ਜਦੋਂ ਹਨੇਰਾ ਦਾ ਨਿਕਾਬ ਚੜ੍ਹਨ ਤੋ ਪਹਿਲਾਂ ,
ਘਰ ਪਹੁੰਚਦਾ ਹਾਂ ।।
ਮੈਂ ਉਹ ਖਾਣਾ ਖਾ ਰਿਹਾ ਜਿਸ ਨੂੰ ਸਨਅਤ ,
ਵਾਲੇ ਲੋਕ ਮਿੰਟੀ ਕਹਿੰਦੇ ਨੇ।।
ਇੱਥੇ ਕੰਮ ਕਰਦੀ ਜਵਾਨੀ ਸਮੇਂ ਤੋਂ ਪਹਿਲਾਂ,
ਹੀ ਦਮ ਤੋੜਦੀ ਦੇਖਦਾ ਹਾਂ ।।
ਇਹ ਸ਼ਾਹੂਕਾਰਾਂ ਦੀ ਭੀੜ ਨੇ ਮੈਨੂੰ ਬੇਵੱਸ,
ਬਣਾ ਦਿੱਤਾ ਹੈ ।।
ਮੈ ਤਾਂ ਪੈਦਲ ਚੱਲਣ ਵਾਲੇ ਰਾਸਤੇ ਵੀ ,
ਨਿਗਲ ਗਿਆ ਹਾਂ ।।
ਮਿੱਟੀ ਹੋਈ ਜਿੰਦਗੀ, “ਹੁਣ ਮਿੱਟੀ ਹੋਰ ਨਹੀਂ,
ਨਿਗਲ ਸਕਦਾ ।।
ਜੋ ਨਿਗਲ ਚੁੱਕਿਆ ਹਾ ਉਹ ਮੇਰੇ ਗਲੇ ਚੋ,
ਕੱਢਕੇ ਪੁਰਖਿਆਂ ਦੀ ਧਰਤੀ ਤੇ ਫਲਾ,,
ਰਿਹਾ ਹਾਂ।।
ਮੈ ਇਸ ਸਭ ਵਿਚਕਾਰ ਇੱਕ ਪਹਿਰੇਦਾਰੀ,
ਜਿਹੀ ਕਰ ਰਿਹਾ ਹਾਂ ।।
ਵਸ ਆਪਣੇ ਜ਼ੋਬਨ ਨੂੰ “ਹਾਕਮ ਮੀਤ” ,
ਕਬਰਸਤਾਨ ਸਮਝ ਰਿਹਾ ਹਾਂ ।।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *