ਸੂਬੇ ਦੇ ਵਿਕਾਸ ਲਈ ਅਕਾਲੀ-ਭਾਜਪਾ ਗਠਜੋੜ ਵਚਨਬੱਧ: ਸਾਂਪਲਾ

ss1

ਸੂਬੇ ਦੇ ਵਿਕਾਸ ਲਈ ਅਕਾਲੀ-ਭਾਜਪਾ ਗਠਜੋੜ ਵਚਨਬੱਧ: ਸਾਂਪਲਾ
ਨਸ਼ੇ ਦੇ ਮੁੱਦੇ ’ਤੇ ਪੰਜਾਬ ਨੂੰ ਕੀਤਾ ਜਾ ਰਿਹੈ ਬਦਨਾਮ: ਦਿਨੇਸ਼

21-30ਮਹਿਲ ਕਲਾਂ, 20 ਮਈ (ਪਰਦੀਪ ਕੁਮਾਰ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਦੇ ਬਲਬੂਤੇ ਹੀ ਇਹ ਹੈਟ੍ਰਿਕ ਕਾਇਮ ਕਰੇਗਾ। ਅੱਜ ਸਥਾਨਕ ਕੈਸਿਲ ਰਿਜੋਰਟ ਵਿੱਚ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਪਲਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਜਦੋਂ ਅਕਾਲੀ ਭਾਜਪਾ ਸਰਕਾਰ ਆਈ ਹੈ, ਉਸ ਵੇਲੇ ਹੀ ਪੰਜਾਬ ਵਿਚ ਵਿਕਾਸ ਦੇ ਵੱਡੇ-ਵੱਡੇ ਕਾਰਜ ਨੇਪਰੇ ਚੜੇ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸੂਬੇ ਦਾ ਨੁਕਸਾਨ ਕੀਤਾ ਹੈ, ਜਦੋਂਕਿ ਗਠਜੋੜ ਸਰਕਾਰ ਨੇ ਸੂਬੇ ਨੂੰ ਨਵੀਂਆਂ ਬੁਲਦਿੰਆਂ ’ਤੇ ਲਿਆਕੇ ਖੜਾ ਕੀਤਾ ਹੈ।
ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਂਘਾ ਕਰਦੇ ਹੋਏ ਸ਼੍ਰੀ ਸਾਂਪਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਦਾ ਵਿਦੇਸ਼ਾਂ ਵਿਚ ਮਾਣ-ਸਨਮਾਨ ਬਹਾਲ ਕਰਵਾਇਆ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਸਮੇਂ ਦੌਰਾਨ ਕਿਸਾਨੀ ਅਤੇ ਹੋਰ ਲੋਕਾਂ ਨੂੰ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਮੋਦੀ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਕਿਸੇ ਵੀ ਵਰਗ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਵਾਅਦਾ ਨਿਭਾਅ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ੍ਰਮੁੜ ਪੈਰਾਂ ਸਿਰ ਕੀਤਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀਆਂ ਸਦਕਾ ਹੀ ਵਿਸ਼ਵ ਪੱਧਰ ’ਤੇ ਦੇਸ਼ ਦੀ ਗੱਲ ਹੋਣੀ ਸ਼ੁਰੂ ਹੋਈ ਹੈ। ਉਨਾਂ ਸਮੁਚੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਬਤੌਰ ਸੂਬਾ ਪ੍ਰਧਾਨ ਉਹ ਵਰਕਰਾਂ ਦੇ ਮਾਣ-ਸਨਮਾਨ ਨੂੰ ਪਹਿਲ ਦੇਣਗੇ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੁੱਦਾਹੀਨ ਅਤੇ ਦਿਸ਼ਾਹੀਨ ਪਾਰਟੀਆਂ ਦੱਸਦਿਆਂ ਹੋਏ ਸ਼੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਨਾਂ ਦੋਵਾਂ ਪਾਰਟੀਆਂ ਨੂੰ ਮੁੰਹ ਨਹੀਂ ਲਗਾਉਣਗੇ। ਉਨਾਂ ਕਿਹਾ ਕਿ ਕਾਂਗਰਸ ਦੀ ਸੋਚ ਰਜਵਾੜਾਸ਼ਾਹੀ ਰਹੀ ਹੈ, ਜਿਸ ਕਰਕੇ ਇਸਦੇ ਵਰਕਰ ਵੀ ਇਸਤੋਂ ਪਾਸਾ ਵੱਟਣ ਲੱਗ ਪਏ ਹਨ। ਉਨਾਂ ਕਿਹਾ ਕਿ ਇਹੋ ਹਾਲਤ ਆਮ ਆਦਮੀ ਪਾਰਟੀ ਦੀ ਬਣੀ ਹੋਈ ਹੈ, ਜੋ ਆਪਣੀ ਨੀਤੀਆਂ ਤੋਂ ਭਟਕ ਗਈ ਹੈ।
ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਭਾਜਪਾ ਹੀ ਦੇਸ਼ ਦੀ ਅਜਿਹੀ ਰਾਜਸੀ ਪਾਰਟੀ ਹੈ, ਜਿਸ ਵਿਚ ਵਰਕਰਾਂ ਨੂੰ ਕੰਮ ਦੀ ਬਦੌਲਤ ਆਹੁਦੇਦਾਰੀਆਂ ਮਿਲਦੀਆਂ ਹਨ, ਨਾ ਕਿ ਇੱਥੇ ਅਮੀਰੀ ਗਰੀਬੀ ਦੇਖੀ ਜਾਂਦੀ ਹੈ। ਉਨਾਂ ਸ਼੍ਰੀ ਵਿਜੈ ਸਾਂਪਲਾ ਦੀ ਉਦਾਹਰਣ ਦਿੰਦਿਆਂ ਵਰਕਰਾਂ ਨੂੰ ਕਿਹਾ ਕਿ ਸ਼੍ਰੀ ਸਾਂਪਲਾ ਨੇ ਹੇਠਲੇ ਪੱਧਰ ’ਤੇ ਸੰਘਰਸ਼ ਕਰਕੇ ਅਜਿਹਾ ਸਨਮਾਨ ਜਨਕ ਮੁਕਾਮ ਹਾਸਿਲ ਕੀਤਾ ਹੈ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਆਪਣੇ ਛੋਟੇ ਕਾਰਜਕਾਲ ਦੌਰਾਨ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨਾ ਕਿਹਾ ਕਿ ਸਰਕਾਰ ਨੀਤੀ ਤਾਂ ਬਣਾ ਸਕਦੀ ਹੈ ਪਰ ਉਸ ਨੂੰ ਲਾਗੂ ਕਰਵਾਉਣਾ ਲੋਕਾਂ ਦਾ ਕੰਮ ਹੁੰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਨਸ਼ੇ ਦਾ ਝੂਠਾ ਪ੍ਰਚਾਰ ਕਰਕੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ਤੇ ਬਦਨਾਮ ਕਰ ਰਹੀਆਂ ਹਨ।
ਆਪਣੇ ਸੰਬੋਧਨ ਵਿਚ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਵਰਕਰਾਂ ਦੇ ਮਾਣ ਸਨਮਾਨ ਦੀ ਬਹਾਲੀ ਲਈ ਵੱਡੇ ਕਾਰਜ ਕੀਤੇ ਹਨ, ਜਿਸ ਕਰਕੇ ਹੀ ਵਰਕਰਾਂ ਦਾ ਗਠਜੋੜ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਤੋਂ ਇਲਾਵਾ ਸਮਾਗਮ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਮਨਜੀਤ ਸਿੰਘ ਰਾਏ, ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਬਾਵਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੂਬਾ ਕੁਆਰਡੀਨੇਟਰ ਭਾਜਪਾ ਧੀਰਜ ਕੁਮਾਰ ਦੱਧਾਹੂਰ, ਸੂਬਾ ਸਕੱਤਰ ਅਰਚਨਾ ਦੱਤ ਸ਼ਰਮਾ, ਮੰਗਲ ਦੇਵ ਸ਼ਰਮਾ, ਪ੍ਰਵੀਨ ਬਾਂਸਲ, ਰਘਵੀਰ ਪ੍ਰਕਾਸ਼ ਗਰਗ, ਯਾਦਵਿੰਦਰ ਸ਼ੰਟੀ, ਨੀਰਜ ਜਿੰਦਲ, ਸੋਹਣ ਲਾਲ ਮਿੱਤਲ, ਦੀਪਕ ਮਿੱਤਲ, ਸੁਭਾਸ਼ ਮੱਕੜਾ, ਨਰਿੰਦਰ ਗਰਗ ਨੀਟਾ, ਪ੍ਰੇਮ ਪ੍ਰੀਤਮ ਜਿੰਦਲ, ਸੁਖਵੰਤ ਸਿੰਘ ਧਨੌਲਾ, ਸਤਵੰਤ ਪੂਨੀਆ, ਰਜਿੰਦਰ ਉੱਪਲ, ਪ੍ਰਮਿੰਦਰ ਖੁਰਮੀ, ਰਾਕੇਸ ਗੋਇਲ, ਜੀਵਨ ਧੋਲਾ, ਮੋਨੂੰ ਗੋਇਲ, ਆਸ਼ੀਸ ਪਾਲਕੋ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *